Fri, Apr 26, 2024
Whatsapp

ਜਾਣੋ ਘਰੇਲੂ ਨੁਸਖ਼ਿਆਂ ਰਾਹੀਂ ਕੋਰੋਨਾ ਤੋਂ ਰਾਹਤ ਦੇ ਦਾਅਵਿਆਂ 'ਚ ਕਿੰਨੀ ਸੱਚਾਈ ?

Written by  Jagroop Kaur -- May 12th 2021 05:25 PM -- Updated: May 12th 2021 05:26 PM
ਜਾਣੋ ਘਰੇਲੂ ਨੁਸਖ਼ਿਆਂ ਰਾਹੀਂ ਕੋਰੋਨਾ ਤੋਂ ਰਾਹਤ ਦੇ ਦਾਅਵਿਆਂ 'ਚ ਕਿੰਨੀ ਸੱਚਾਈ ?

ਜਾਣੋ ਘਰੇਲੂ ਨੁਸਖ਼ਿਆਂ ਰਾਹੀਂ ਕੋਰੋਨਾ ਤੋਂ ਰਾਹਤ ਦੇ ਦਾਅਵਿਆਂ 'ਚ ਕਿੰਨੀ ਸੱਚਾਈ ?

tea cures Covid-19: ਕੋਰੋਨਾ ਵਾਇਰਸ ਇਹ ਉਹ ਲਾਗ ਰੋਗ ਹੈ ਜਿਸਨੇ ਪਿਛਲੇ ਡੇਢ ਸਾਲ ਤੋਂ ਦੁਨੀਆਂ ਨੂੰ ਆਪਣੇ ਕਾਬੂ 'ਚ ਕੀਤਾ ਹੋਇਆ ਹੈ, ਦੁਨੀਆ ਦੀ ਰਫਤਾਰ ਥਮ ਗਈ ਹੈ ਇਸ ਨੇ ਲੱਖਾਂ ਲੋਕਾਂ ਦੀਆਂ ਜਾਣਾ ਵੀ ਲਈਆਂ ਹਨ। ਉਥੇ ਹੀ ਇਸ ਵਾਇਰਸ ਦੇ ਖਾਤਮੇ ਲਈ ਜਿਥੇ ਮਾਹਰਾਂ ਵੱਲੋਂ ਦਵਾਈਆਂ ਬਣਾਈਆਂ ਗਈਆਂ ਹਨ , ਹਾਲਾਂਕਿ ਇਸ ਵਾਇਰਸ ਤੋਂ ਬਚਣ ਦਾ ਇਕੋ ਇਕ ਤਰੀਕਾ ਟੀਕਾ, ਮਾਸਕ ਅਤੇ ਸਮਾਜਕ ਦੂਰੀ ਹੈ। ਪਰ ਉਥੇ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਦੇਸੀ ਨੁਸਖੇ ਨਾਲ ਇਸ ਤੋਂ ਬਚਨ ਦੀ ਕੋਸ਼ਿਸ਼ ਚ ਹਨ। Forget coronavirus, homoeopathy can't cure anything. It's a placebo, at best Raed More : ਪੰਜਾਬ ‘ਚ ਕੋਰੋਨਾ ਤੋਂ ਰਾਹਤ ਦੀ ਖ਼ਬਰ, 7 ਹਜ਼ਾਰ ਤੋਂ ਵੱਧ ਮਰੀਜ਼ਾਂ ਨੇ…

ਇਸ ਲਈ ਲੋਕ ਸੋਸ਼ਲ ਮੀਡੀਆ 'ਤੇ ਇਸ ਮਾਰੂ ਵਾਇਰਸ ਤੋਂ ਬਚਣ ਲਈ ਵੱਖ-ਵੱਖ ਨੁਸਖੇ ਵਰਤ ਰਹੇ ਹਨ। ਇਸ ਮਾਮਲੇ ਵਿਚ ਬਹੁਤ ਸਾਰੇ ਲੋਕ ਫਰਜ਼ੀ ਖ਼ਬਰਾਂ ਵਿਚ ਵੀ ਫਸ ਜਾਂਦੇ ਹਨ। ਇਸ ਕੜੀ ਵਿਚ ਇਨ੍ਹਾਂ ਦਿਨਾਂ ਵਿਚ ਇਕ ਖ਼ਬਰ ਫੈਲ ਰਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਚਾਹ ਪੀਣ ਨਾਲ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ। ਆਖ਼ਰਕਾਰ, ਕੀ ਹੈ ਇਸ ਖਬਰ ਦੀ ਸੱਚਾਈ
Coronavirus myth busted: Drinking tea will not prevent COVID-19-Health News  , Firstpost READ MORE : ਕੋਰੋਨਾ ਨੇ ਲਈ ‘ਟਪੂ’ ਦੇ ਪਾਪਾ ਦੀ ਜਾਨ, ਵੈਂਟੀਲੇਟਰ ‘ਤੇ ਸਨ ਅਦਾਕਾਰ ਦੇ ਪਿਤਾ
ਇੱਕ ਖਬਰ ਦੀ ਕਟਿੰਗ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਜਾ ਰਹੀ ਹੈ। ਇਸ ਦੇ ਸਿਰਲੇਖ ਵਿੱਚ ਲਿਖਿਆ ਹੈ, ‘ ਖੂਬ ਚਾਹ ਪੀਓ ਅਤੇ ਪਿਆਓ, ਚਾਹ ਪੀਣ ਵਾਲਿਆਂ ਲਈ ਚੰਗੀ ਖਬਰ’। ਇਸ ਤੋਂ ਇਲਾਵਾ ਖ਼ਬਰ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਚਾਹ ਪੀਣ ਨਾਲ ਕੋਰੋਨਾ ਦੇ ਸੰਕਰਮਣ ਨੂੰ ਰੋਕਿਆ ਜਾ ਸਕਦਾ ਹੈ ਅਤੇ ਇਸ ਲਾਗ ਵਾਲਾ ਵਿਅਕਤੀ ਜਲਦੀ ਠੀਕ ਹੋ ਸਕਦਾ ਹੈ|Fact Check: Can Tea Cure COVID-19? No!ਸਰਕਾਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਸ ਖ਼ਬਰ ਨੂੰ ਫੇਕ ਦੱਸਿਆ ਹੈ। PIBFactCheck ਦੇ ਅਨੁਸਾਰ, ਇਹ ਦਾਅਵਾ ਝੂਠਾ ਹੈ। ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਚਾਹ ਦੀ ਵਰਤੋਂ ਨਾਲ ਕੋਰੋਨਾ ਦੀ ਲਾਗ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਲਈ, ਇਨ੍ਹਾਂ ਰਿਪੋਰਟਾਂ ਨੂੰ ਗਲਤ ਦੱਸਿਆ ਗਿਆ ਹੈ।
ਯਾਨੀ ਜੇਕਰ ਤੁਸੀਂ ਹੁਣ ਤੋਂ ਸੋਸ਼ਲ ਮੀਡੀਆ 'ਤੇ ਅਜਿਹੀਆਂ ਖ਼ਬਰਾਂ ਨੂੰ ਵੇਖਦੇ ਹੋ, ਤਾਂ ਤੁਹਾਨੂੰ ਇਸ ਨੂੰ ਅੱਗੇ ਸਾਂਝਾ ਨਹੀਂ ਕਰਨਾ ਚਾਹੀਦਾ। ਅਜਿਹੀਆਂ ਝੂਠੀਆਂ ਖਬਰਾਂ ਨਾਲ ਨਾ ਕੇਵਲ ਤੁਹਾਨੂੰ ਬਲਕਿ ਤੁਹਾਡੇ ਆਪਣੀਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ , ਖਾਸ ਕਰ ਜਦ ਮਾਮਲਾ ਸਿਹਤ ਸੰਭਾਲ ਨਾਲ ਜੁੜਿਆ ਹੋਵੇ ਉਸ ਵੇਲੇ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਵਾਇਰਲ ਹੁੰਦੀਆਂ ਇਹ ਝੂਠੀਆਂ ਤੇ ਗਲਤ ਸਿੱਖਿਆ ਦਿੰਦੀਆਂ ਚੀਜਾਂ ਤੁਹਾਡੇ ਆਪਣੀਆਂ ਤਕ ਪਹੁੰਚ ਕੇ ਨੁਕਸਾਨ ਨਾ ਪਹੁੰਚਾ ਸਕੇ।

Top News view more...

Latest News view more...