ਸਚਿਨ ਦੇ ਪੁੱਤਰ ਅਰਜੁਨ ਨੇ ਮਾਰਿਆ ਬਾਊਂਸਰ, ਹੈਰਾਨ ਹੋਏ ਸ਼ਿਖਰ ਧਵਨ
ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਨੇ ਵੀ ਆਪਣੇ ਪਿਤਾ ਵਾਂਗ ਕ੍ਰਿਕਟ 'ਚ ਧਮਾਲਾਂ ਪਾਉਣ ਦੀ ਤਿਆਰੀ ਪੂਰੀ ਕਰ ਲਈ ਹੈ। ਹੁਣ ਜਿਹੇ ਜਦੋਂ ਵਿਰਾਟ ਕੋਹਲੀ ਅਤੇ ਭਾਰਤੀ ਟੀਮ ਨਾਲ ਜਦੋਂ ਨੈਟਸ 'ਤੇ ਗੇਂਦਬਾਜੀ ਕੀਤੀ ਤਾਂ ਉਹਨਾਂ ਦੇ ਹੁਨਰ ਦੇ ਸਾਰੇ ਫੈਨ ਹੋ ਗਏ ਸਨ।ਵਾਨਖੇੜੇ ਸਟੇਡੀਅਮ ਵਿੱਚ ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਅਤੇ ਗੇਂਦਬਾਜ਼ੀ ਕੋਚ ਭਰਤ ਅਰੁਣ ਵੀ ਮੌਜੂਦ ਸਨ। ਭਾਰਤੀ ਟੀਮ ਦੇ ਅਭਿਆਸ ਕਰਨ ਦੌਰਾਨ ਅਰਜੁਨ ਨੇ ਗੇਂਦ ਸੰਭਾਲੀ ਅਤੇ ਸ਼ਿਖਰ ਧਵਨ ਅਤੇ ਫਿਰ ਕੋਹਲੀ ਲਈ ਗੇਂਦਬਾਜੀ ਕੀਤੀ । ਜਦੋਂ ਉਸਨੇ ਤੇਜ਼ ਗੇਂਦਬਾਜ਼ ਸ਼ਿਖਰ ਧਵਨ ਨੂੰ ਬਾਉਂਸਰ ਸੁੱਟੀ ਤਾਂ ਉਹ ਇਸ ਗੇਂਦ ਨੂੰ ਖੇਡ ਨਹੀਂ ਸਕੇ ਅਤੇ ਹੈਰਾਨ ਰਹਿ ਗਏ। ਦੱਸਣਯੋਗ ਹੈ ਕਿ ਅਰਜੁਨ ਪਹਿਲਾਂ ਵੀ ਭਾਰਤੀ ਟੀਮ ਲਈ ਨੇਟਸ ਉੱਤੇ ਗੇਂਦਬਾਜੀ ਕਰ ਚੁੱਕੇ ਹਨ। —PTC News