Sat, Apr 27, 2024
Whatsapp

ਗੁਰਦਾਸ ਮਾਨ ਦੇ ਗੀਤਾਂ 'ਤੇ ਜੰਮ ਕੇ ਪਾਇਆ ਅਨੁਸ਼ਕਾ ਅਤੇ ਵਿਰਾਟ ਨੇ ਭੰਗੜਾ, ਦੇਖੋ ਵੀਡੀਓ

Written by  Joshi -- December 22nd 2017 12:10 PM
ਗੁਰਦਾਸ ਮਾਨ ਦੇ ਗੀਤਾਂ 'ਤੇ ਜੰਮ ਕੇ ਪਾਇਆ ਅਨੁਸ਼ਕਾ ਅਤੇ ਵਿਰਾਟ ਨੇ ਭੰਗੜਾ, ਦੇਖੋ ਵੀਡੀਓ

ਗੁਰਦਾਸ ਮਾਨ ਦੇ ਗੀਤਾਂ 'ਤੇ ਜੰਮ ਕੇ ਪਾਇਆ ਅਨੁਸ਼ਕਾ ਅਤੇ ਵਿਰਾਟ ਨੇ ਭੰਗੜਾ, ਦੇਖੋ ਵੀਡੀਓ

Virat Kohli Anushka Sharma bhangra on Gurdaas Maan Songs goes viral: ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਜੋ ਕਿ ਕੱਲ ਦਿੱਲੀ ਵਿੱਚ ਆਯੋਜਿਤ ਕੀਤੀ ਗਈ ਸੀ, 'ਚ ਤਮਾਮ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਜਿਹਨਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਿਲ ਹਨ।

ਇਸ ਖਾਸ ਮੌਕੇ 'ਤੇ ਗੁਰਦਾਸ ਮਾਨ ਦਾ ਅਖਾੜਾ ਲੱਗਿਆ ਅਤੇ ਉਹਨਾਂ ਵੱਲੋਂ ਗਾਏ ਗਏ ਪੰਜਾਬੀ ਗਾਣਿਆਂ 'ਤੇ ਕੋਹਲੀ ਅਤੇ ਅਨੁਸ਼ਕਾ ਨੇ ਰੱਜ ਕੇ ਭੰਗੜਾ ਪਾਇਆ।
Virat Kohli Anushka Sharma bhangra on Gurdaas Maan Songs goes viral: ਹਾਂਲਾਕਿ, ਅਨੁਸ਼ਕਾ ਨੂੰ ਪੰਜਾਬੀ ਗਾਣੇ ਦੇ ਬੋਲਾਂ ਨੂੰ ਸਮਝਣ 'ਚ ਕਿਤੇ ਕਿਤੇ ਮੁਸ਼ਕਿਲ ਹੋ ਰਹੀ ਸੀ, ਪਰ ਇਸ ਮੌਕੇ ਕੋਹਲੀ ਅਤੇ ਗੁਰਦਾਸ ਮਾਨ ਉਹਨਾਂ ਨੂੰ ਗਾਣਿਆਂ ਦਾ ਅਨੁਵਾਦ ਕਰ ਸਮਝਾਂਉਂਦੇ ਵੀ ਨਜ਼ਰ ਆਏ। ਕੁੱਲ ਮਿਲਾ ਕੇ ਇਹ ਰਿਸੈਪਸ਼ਨ ਬਹੁਤ ਹੀ ਵਧੀਆ ਅਤੇ ਮਨੋਰੰਜਨ ਭਰਪੂਰ ਲੱਗ ਰਹੀ ਸੀ ਅਤੇ ਖਾਸਕਰ ਕੋਹਲੀ ਇਸ ਵਿੱਚ ਦਿਲ ਖੋਲ੍ਹ ਕੇ ਭੰਗੜਾ ਪਾ ਰਹੇ ਸਨ, ਜਿਸ 'ਚ ਗੁਰਦਾਸ ਮਾਨ ਸਾਹਿਬ ਵੀ ਉਹਨਾਂ ਦਾ ਪੂਰਾ ਸਾਥ ਦਿੰਦੇ ਨਜ਼ਰ ਆਏ। —PTC News

Top News view more...

Latest News view more...