adv-img
ਮਨੋਰੰਜਨ ਜਗਤ

ਵਿਰਾਟ ਕੋਹਲੀ ਦੀ ਅਨੁਸ਼ਕਾ ਸ਼ਰਮਾ ਨਾਲ ਵੀਡੀਓ ਕਾਲ ਹੋਈ ਵਾਇਰਲ, ਪ੍ਰਸ਼ੰਸਕਾਂ ਨੂੰ ਵੀ ਦਿਖਾਈ ਝਲਕ

By Riya Bawa -- September 30th 2022 12:54 PM

Virat Kohli Video Call viral: ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਤਿਰੂਵਨੰਤਪੁਰਮ 'ਚ ਖੇਡੇ ਗਏ ਮੈਚ 'ਚ ਅਫਰੀਕੀ ਟੀਮ ਨੂੰ ਅੱਠ ਵਿਕਟਾਂ ਨਾਲ ਹਰਾਇਆ। ਭਾਰਤੀ ਟੀਮ ਦੀ ਜਿੱਤ ਦੇ ਹੀਰੋ ਅਰਸ਼ਦੀਪ ਸਿੰਘ ਅਤੇ ਦੀਪਕ ਚਾਹਰ ਰਹੇ, ਜਿਨ੍ਹਾਂ ਨੇ ਸ਼ੁਰੂਆਤੀ ਓਵਰਾਂ ਵਿੱਚ ਹੀ ਪੰਜ ਵਿਕਟਾਂ ਲੈ ਕੇ ਦੱਖਣੀ ਅਫਰੀਕਾ ਦੀ ਕਮਰ ਤੋੜ ਦਿੱਤੀ।

Virat Kohli Video Call viral

ਮੈਚ ਦੌਰਾਨ ਹਜ਼ਾਰਾਂ ਭਾਰਤੀ ਪ੍ਰਸ਼ੰਸਕ ਆਪਣੀ ਟੀਮ ਦਾ ਸਮਰਥਨ ਕਰਨ ਲਈ ਪਹੁੰਚੇ। ਭਾਰਤੀ ਟੀਮ ਦੀ ਜਿੱਤ ਤੋਂ ਬਾਅਦ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਗਏ। ਜਦੋਂ ਟੀਮ ਇੰਡੀਆ ਦੇ ਖਿਡਾਰੀ ਬੱਸ ਤੋਂ ਵਾਪਸ ਹੋਟਲ ਪਰਤ ਰਹੇ ਸਨ ਤਾਂ ਸਟੇਡੀਅਮ ਦੇ ਬਾਹਰ ਪ੍ਰਸ਼ੰਸਕਾਂ ਦਾ ਇਕੱਠ ਸੀ ਅਤੇ ਉਹ ਖਿਡਾਰੀਆਂ ਦੀ ਇੱਕ ਝਲਕ ਪਾਉਣ ਲਈ ਬੇਤਾਬ ਨਜ਼ਰ ਆਏ। ਬੱਸ 'ਚ ਬੈਠੇ ਵਿਰਾਟ ਕੋਹਲੀ ਨੇ ਫੋਨ ਪ੍ਰਸ਼ੰਸਕਾਂ ਵੱਲ ਮੋੜ ਦਿੱਤਾ।

ਇਹ ਵੀ ਪੜ੍ਹੋ : ਸਿਹਤ ਵਿਭਾਗ ਦੀ ਕਾਰਵਾਈ: ਗੈਰ-ਕਾਨੂੰਨੀ ਅਲਟਰਾਸਾਊਂਡ ਸੈਂਟਰ ਚਲਾਉਣ ਵਾਲਾ ਕਾਬੂ, ਕੀਤੇ ਵੱਡੇ ਖੁਲਾਸੇ

ਉਸ ਸਮੇਂ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਵੀਡੀਓ ਕਾਲ 'ਤੇ ਸਨ। ਵਿਰਾਟ ਕੋਹਲੀ ਦਾ ਇਹ ਕਦਮ ਕਾਫੀ ਹੈਰਾਨ ਕਰਨ ਵਾਲਾ ਸੀ ਅਤੇ ਇਸ ਨੇ ਪ੍ਰਸ਼ੰਸਕਾਂ ਨੂੰ ਹੋਰ ਉਤਸ਼ਾਹਿਤ ਕਰ ਦਿੱਤਾ।

AnushkaSharmaViratKohliVideoCall

ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਹੁਣ ਇਸ ਜੋੜੇ ਦਾ ਇਹ ਕਿਊਟ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਤੁਸੀਂ ਦੇਖੋਂਗੇ ਕਿ ਟੀਮ ਇੰਡੀਆ ਗ੍ਰੀਨਫੀਲਡ ਸਟੇਡੀਅਮ ਤੋਂ ਬਾਹਰ ਆਈ ਕਿ ਕੋਹਲੀ ਬੱਸ 'ਚ ਅਨੁਸ਼ਕਾ ਨਾਲ ਗੱਲਾਂ ਕਰਨ 'ਚ ਰੁੱਝ ਗਏ।

PTC News-Latest Punjabi news

ਇਸ ਦੇ ਨਾਲ ਹੀ ਕੋਹਲੀ ਦੀ ਇਕ ਝਲਕ ਪਾਉਣ ਲਈ ਸਟੇਡੀਅਮ ਦੇ ਬਾਹਰ ਪ੍ਰਸ਼ੰਸਕ ਇਕੱਠੇ ਹੋ ਗਏ। ਕੋਹਲੀ ਅਤੇ ਹੋਰ ਖਿਡਾਰੀਆਂ ਨੂੰ ਦੇਖਣ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਹਾਲ ਹੀ 'ਚ ਅਨੁਸ਼ਕਾ ਨੇ ਆਪਣੀਆਂ ਕੁਝ ਲੇਟੈਸਟ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕੈਜ਼ੂਅਲ ਲੁੱਕ 'ਚ ਨਜ਼ਰ ਆ ਰਹੀ ਹੈ।

PTC News-Latest Punjabi news

ਇਸ ਤੋਂ ਇਲਾਵਾ ਕੁਝ ਮਹੀਨੇ ਪਹਿਲਾਂ ਇਸ ਜੋੜੇ ਦਾ ਇੱਕ ਸਕੂਟੀ ਵੀਡੀਓ ਵੀ ਵਾਇਰਲ ਹੋਇਆ ਸੀ, ਜਦੋਂ ਇਹ ਦੋਵੇਂ ਮੂੰਹ ਲੁਕੋ ਕੇ ਹੈਲਮੇਟ ਪਾ ਕੇ ਮੁੰਬਈ ਦੀਆਂ ਸੜਕਾਂ 'ਤੇ ਘੁੰਮਦੇ ਨਜ਼ਰ ਆਏ ਸਨ।

PTC News-Latest Punjabi news

 

-PTC News

  • Share