Sat, Apr 27, 2024
Whatsapp

ਹੁਣ ਮਹਿੰਗਾ ਹੋਇਆ ਮੋਬਾਈਲ ਰੀਚਾਰਜ , ਪਹਿਲਾਂ Airtel ਹੁਣ Vi ਨੇ ਵਧਾਈ ਪਲਾਨ ਦੀ ਕੀਮਤ

Written by  Shanker Badra -- November 23rd 2021 04:38 PM -- Updated: November 23rd 2021 04:42 PM
ਹੁਣ ਮਹਿੰਗਾ ਹੋਇਆ ਮੋਬਾਈਲ ਰੀਚਾਰਜ , ਪਹਿਲਾਂ Airtel ਹੁਣ Vi ਨੇ ਵਧਾਈ ਪਲਾਨ ਦੀ ਕੀਮਤ

ਹੁਣ ਮਹਿੰਗਾ ਹੋਇਆ ਮੋਬਾਈਲ ਰੀਚਾਰਜ , ਪਹਿਲਾਂ Airtel ਹੁਣ Vi ਨੇ ਵਧਾਈ ਪਲਾਨ ਦੀ ਕੀਮਤ

ਨਵੀਂ ਦਿੱਲੀ : ਏਅਰਟੈੱਲ ਤੋਂ ਬਾਅਦ ਹੁਣ ਵੋਡਾਫੋਨ-ਆਈਡੀਆ (Vi) ਨੇ ਵੀ ਆਪਣੇ ਪ੍ਰੀਪੇਡ ਪਲਾਨ ਮਹਿੰਗੇ ਕਰ ਦਿੱਤੇ ਹਨ। ਵੋਡਾਫੋਨ ਦੇ ਪ੍ਰੀਪੇਡ ਪਲਾਨ ਦੀਆਂ ਵਧੀਆਂ ਕੀਮਤਾਂ 25 ਨਵੰਬਰ 2021 ਤੋਂ ਲਾਗੂ ਹੋਣਗੀਆਂ। ਕੰਪਨੀ ਨੇ ਆਪਣੇ ਪ੍ਰੀਪੇਡ ਪਲਾਨ ਨੂੰ 500 ਰੁਪਏ ਤੱਕ ਮਹਿੰਗਾ ਕਰਨ ਦਾ ਫੈਸਲਾ ਕੀਤਾ ਹੈ। ਏਅਰਟੈੱਲ ਵਾਂਗ ਵੋਡਾਫੋਨ ਵੀ ਪ੍ਰਤੀ ਯੂਜ਼ਰ ਆਪਣੀ ਔਸਤ ਆਮਦਨ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੀਮਤਾਂ 'ਚ ਵਾਧੇ ਤੋਂ ਬਾਅਦ ਵੋਡਾਫੋਨ ਦੀ ਬੇਸ ਪਲਾਨ ਕੀਮਤ ਏਅਰਟੈੱਲ ਦੀ ਤਰ੍ਹਾਂ 79 ਰੁਪਏ ਤੋਂ ਵਧ ਕੇ 99 ਰੁਪਏ ਹੋ ਗਈ ਹੈ। [caption id="attachment_551345" align="aligncenter" width="300"] ਹੁਣ ਮਹਿੰਗਾ ਹੋਇਆ ਮੋਬਾਈਲ ਰੀਚਾਰਜ , ਪਹਿਲਾਂ Airtel ਹੁਣ Vi ਨੇ ਵਧਾਈ ਪਲਾਨ ਦੀ ਕੀਮਤ[/caption] 79 ਰੁਪਏ ਵਾਲਾ ਪਲਾਨ ਹੁਣ 99 ਰੁਪਏ ਦਾ ਕੰਪਨੀ ਨੇ ਆਪਣੇ ਬੇਸ ਪਲਾਨ ਨੂੰ 79 ਰੁਪਏ ਮਹਿੰਗਾ ਕਰ ਦਿੱਤਾ ਹੈ। ਹੁਣ ਇਸ ਦੀ ਕੀਮਤ 99 ਰੁਪਏ ਹੋ ਗਈ ਹੈ। ਪਲਾਨ 'ਚ 28 ਦਿਨਾਂ ਦੀ ਵੈਧਤਾ ਦੇ ਨਾਲ 99 ਰੁਪਏ ਦਾ ਟਾਕਟਾਈਮ ਅਤੇ 200MB ਡਾਟਾ ਦਿੱਤਾ ਜਾ ਰਿਹਾ ਹੈ। ਪਲਾਨ ਵਿੱਚ ਕਾਲਿੰਗ ਚਾਰਜ 1 ਪੈਸੇ ਪ੍ਰਤੀ ਸਕਿੰਟ ਹੈ। [caption id="attachment_551344" align="aligncenter" width="300"] ਹੁਣ ਮਹਿੰਗਾ ਹੋਇਆ ਮੋਬਾਈਲ ਰੀਚਾਰਜ , ਪਹਿਲਾਂ Airtel ਹੁਣ Vi ਨੇ ਵਧਾਈ ਪਲਾਨ ਦੀ ਕੀਮਤ[/caption] 219 ਰੁਪਏ ਵਾਲਾ ਪਲਾਨ ਹੁਣ 269 ਰੁਪਏ ਦਾ ਕੰਪਨੀ ਦਾ ਇਹ ਮਸ਼ਹੂਰ ਪਲਾਨ 50 ਰੁਪਏ ਮਹਿੰਗਾ ਹੋ ਗਿਆ ਹੈ। 28 ਦਿਨਾਂ ਦੀ ਵੈਧਤਾ ਦੇ ਨਾਲ ਆਉਣ ਵਾਲੇ ਇਸ ਪਲਾਨ ਵਿੱਚ ਤੁਹਾਨੂੰ ਅਨਲਿਮਟਿਡ ਕਾਲਿੰਗ, ਹਰ ਰੋਜ਼ 100 ਮੁਫ਼ਤ SMS ਅਤੇ ਰੋਜ਼ਾਨਾ 1GB ਡੇਟਾ ਮਿਲੇਗਾ। [caption id="attachment_551346" align="aligncenter" width="300"] ਹੁਣ ਮਹਿੰਗਾ ਹੋਇਆ ਮੋਬਾਈਲ ਰੀਚਾਰਜ , ਪਹਿਲਾਂ Airtel ਹੁਣ Vi ਨੇ ਵਧਾਈ ਪਲਾਨ ਦੀ ਕੀਮਤ[/caption] 359 ਰੁਪਏ ਦਾ ਹੋਇਆ 299 ਰੁਪਏ ਵਾਲਾ ਪਲਾਨ 299 ਰੁਪਏ ਦਾ ਇਹ ਪਲਾਨ ਹੁਣ 60 ਰੁਪਏ ਮਹਿੰਗਾ ਹੋ ਗਿਆ ਹੈ। ਪਲਾਨ 'ਚ ਕੰਪਨੀ ਰੋਜ਼ਾਨਾ 2GB ਡਾਟਾ ਦਿੰਦੀ ਹੈ। 28 ਦਿਨਾਂ ਦੀ ਵੈਧਤਾ ਦੇ ਨਾਲ ਇਹ ਪਲਾਨ ਅਸੀਮਤ ਕਾਲਿੰਗ ਅਤੇ ਰੋਜ਼ਾਨਾ 100 ਮੁਫਤ SMS ਦੇ ਲਾਭ ਦੇ ਨਾਲ ਆਉਂਦਾ ਹੈ। [caption id="attachment_551342" align="aligncenter" width="300"] ਹੁਣ ਮਹਿੰਗਾ ਹੋਇਆ ਮੋਬਾਈਲ ਰੀਚਾਰਜ , ਪਹਿਲਾਂ Airtel ਹੁਣ Vi ਨੇ ਵਧਾਈ ਪਲਾਨ ਦੀ ਕੀਮਤ[/caption] 449 ਰੁਪਏ ਵਾਲਾ ਪਲਾਨ 539 ਰੁਪਏ ਦਾ ਹੋਇਆ ਕੰਪਨੀ ਦੇ ਇਸ ਪਲਾਨ 'ਚ 90 ਰੁਪਏ ਦਾ ਵਾਧਾ ਹੋਇਆ ਹੈ। ਪਲਾਨ 'ਚ ਕੰਪਨੀ ਯੂਜ਼ਰਸ ਨੂੰ ਹਰ ਦਿਨ 2 ਜੀਬੀ ਡਾਟਾ ਅਤੇ 100 ਫ੍ਰੀ ਐੱਸਐੱਮਐੱਸ ਦੇ ਰਹੀ ਹੈ। ਪਲਾਨ ਦੇ ਗਾਹਕ ਦੇਸ਼ ਭਰ ਦੇ ਕਿਸੇ ਵੀ ਨੈੱਟਵਰਕ 'ਤੇ ਅਸੀਮਤ ਕਾਲਿੰਗ ਕਰ ਸਕਦੇ ਹਨ। [caption id="attachment_551343" align="aligncenter" width="284"] ਹੁਣ ਮਹਿੰਗਾ ਹੋਇਆ ਮੋਬਾਈਲ ਰੀਚਾਰਜ , ਪਹਿਲਾਂ Airtel ਹੁਣ Vi ਨੇ ਵਧਾਈ ਪਲਾਨ ਦੀ ਕੀਮਤ[/caption] 719 ਰੁਪਏ ਦਾ ਹੋਇਆ 599 ਰੁਪਏ ਵਾਲਾ ਪਲਾਨ 84 ਦਿਨਾਂ ਦੀ ਵੈਧਤਾ ਦੇ ਨਾਲ ਆਉਣ ਵਾਲਾ ਇਹ ਪਲਾਨ ਕੰਪਨੀ ਦੇ ਸਭ ਤੋਂ ਮਸ਼ਹੂਰ ਪਲਾਨ ਵਿੱਚੋਂ ਇੱਕ ਹੈ। ਪਲਾਨ 'ਚ ਕੰਪਨੀ ਹਰ ਰੋਜ਼ 1.5 ਜੀਬੀ ਡਾਟਾ, ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 ਮੁਫ਼ਤ SMS ਦੀ ਪੇਸ਼ਕਸ਼ ਕਰ ਰਹੀ ਹੈ। 2899 ਰੁਪਏ ਦਾ ਹੋਇਆ 2399 ਰੁਪਏ ਵਾਲਾ ਪਲਾਨ ਕੰਪਨੀ ਦਾ ਇਹ ਪਲਾਨ 500 ਰੁਪਏ ਮਹਿੰਗਾ ਹੋ ਗਿਆ ਹੈ। 365 ਦਿਨਾਂ ਦੀ ਵੈਧਤਾ ਵਾਲਾ ਇਹ ਪਲਾਨ ਅਸੀਮਤ ਕਾਲਿੰਗ, ਰੋਜ਼ਾਨਾ 100 ਮੁਫ਼ਤ SMS ਦੇ ਨਾਲ ਆਉਂਦਾ ਹੈ। ਇਸ ਦੇ ਨਾਲ ਹੀ, ਇੰਟਰਨੈਟ ਦੀ ਵਰਤੋਂ ਕਰਨ ਲਈ, ਕੰਪਨੀ ਇਸ ਪਲਾਨ ਵਿੱਚ ਹਰ ਦਿਨ 1.5 ਜੀਬੀ ਡੇਟਾ ਦੇ ਰਹੀ ਹੈ। ਡਾਟਾ ਟਾਪ-ਅੱਪ ਪਲਾਨ ਵੀ ਹੋਇਆ ਮਹਿੰਗਾ ਵੋਡਾਫੋਨ-ਆਈਡੀਆ ਨੇ ਟੈਰਿਫਡ ਵੌਇਸ ਪਲਾਨ ਅਤੇ ਅਸੀਮਤ ਪਲਾਨ ਦੇ ਨਾਲ ਡਾਟਾ ਟਾਪ ਪਲਾਨ ਨੂੰ ਵੀ ਮਹਿੰਗਾ ਕਰ ਦਿੱਤਾ ਹੈ। ਕੰਪਨੀ ਦੇ ਡੇਟਾ ਟਾਪ-ਅੱਪ ਪਲਾਨ ਹੁਣ 58 ਰੁਪਏ ਤੋਂ ਸ਼ੁਰੂ ਹੋਣਗੇ, ਜੋ ਪਹਿਲਾਂ 48 ਰੁਪਏ ਹੁੰਦੇ ਸਨ। ਕੰਪਨੀ ਨੇ ਡਾਟਾ ਟਾਪ-ਅੱਪ ਪਲਾਨ ਦੀਆਂ ਕੀਮਤਾਂ 10 ਰੁਪਏ ਤੋਂ ਵਧਾ ਕੇ 67 ਰੁਪਏ ਕਰ ਦਿੱਤੀਆਂ ਹਨ। -PTCNews


Top News view more...

Latest News view more...