ਹੁਣ ਕੈਨੇਡਾ ‘ਚ ਹੋਵੇਗਾ “ਵਾਇਸ ਆਫ਼ ਪੰਜਾਬ”, ਜਾਣੋ ਕਿਵੇਂ ਲੈ ਸਕਦੇ ਹੋ ਭਾਗ

vop
ਹੁਣ ਕੈਨੇਡਾ 'ਚ ਹੋਵੇਗਾ "ਵਾਇਸ ਆਫ਼ ਪੰਜਾਬ", ਜਾਣੋ ਕਿਵੇਂ ਲੈ ਸਕਦੇ ਹੋ ਭਾਗ

ਹੁਣ ਕੈਨੇਡਾ ‘ਚ ਹੋਵੇਗਾ “ਵਾਇਸ ਆਫ਼ ਪੰਜਾਬ”, ਜਾਣੋ ਕਿਵੇਂ ਲੈ ਸਕਦੇ ਹੋ ਭਾਗ,ਦੁਨੀਆਂ ‘ਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਪੰਜਾਬੀ ਸੰਗੀਤਕ ਰਿਐਲਟੀ ਸ਼ੋਅ “ਵਾਇਸ ਆਫ਼ ਪੰਜਾਬ” ਆਪਣਾ ਨਵਾਂ ਸੀਜ਼ਨ ਲੈ ਕੇ ਆ ਰਿਹਾ ਹੈ। ਵਾਇਸ ਆਫ਼ ਪੰਜਾਬ” ਸੀਜ਼ਨ 9 ਦੁਨੀਆਂ ਦੇ ਨੰਬਰ 1 ਪੰਜਾਬੀ ਚੈਨਲ ਪੀਟੀਸੀ ਪੰਜਾਬੀ ‘ਤੇ 14 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ।

ਇਹ ਇੱਕ ਅਜਿਹਾ ਪਲੇਟਫਾਰਮ ਹੈ, ਜਿਥੇ ਹੁਨਰਮੰਦ ਪ੍ਰਤੀਭਾਗੀਆਂ ਨੂੰ ਸੁਰਾਂ ਦੀ ਪਰਖ ਕਰ ਕੇ ਦੁਨੀਆਂ ਦੇ ਕੋਨੇ-ਕੋਨੇ ‘ਚੋਂ ਚੁਣ ਕੇ ਲਿਆਂਦਾ ਜਾਂਦਾ ਹੈ। ਇਥੇ ਉਹਨਾਂ ਨੂੰ ਆਪਣੀ ਕਲਾ ਨੂੰ ਪ੍ਰਦਰਸ਼ਿਤ ਕਰਨ ਲਈ ਮੰਚ ਪ੍ਰਦਾਨ ਕੀਤਾ ਜਾਂਦਾ ਹੈ।

vop
ਹੁਣ ਕੈਨੇਡਾ ‘ਚ ਹੋਵੇਗਾ “ਵਾਇਸ ਆਫ਼ ਪੰਜਾਬ”, ਜਾਣੋ ਕਿਵੇਂ ਲੈ ਸਕਦੇ ਹੋ ਭਾਗ

ਇਸ ਸ਼ੋਅ ਤੋਂ ਪਹਿਲਾਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਆਡੀਸ਼ਨ ਕਰਵਾਏ ਜਾਂਦੇ ਹਨ, ਜਿਥੇ ਉਹਨਾਂ ਦੇ ਹੁਨਰ ਦੀ ਪਰਖ ਕਰਨ ਤੋਂ ਬਾਅਦ ਸਾਰੇ ਚੁਣੇ ਗਏ ਪ੍ਰਤੀਭਾਗੀਆਂ ਨੂੰ ਫਿਰ ਦਿੱਲੀ ਸਟੂਡੀਓ ‘ਚ ਅਗਲੇ ਰਾਉਂਡ/ਪੜਾਅ ਲਈ ਭੇਜਿਆ ਜਾਂਦਾ ਹੈ।

ਪੂਰੇ ਸ਼ੋਅ ਦੌਰਾਨ ਪ੍ਰਤੀਭਾਗੀਆਂ ਨੂੰ ਸੰਗੀਤ, ਸੁਰਾਂ, ਅਤੇ ਆਤਮ ਵਿਸ਼ਵਾਸ ਦੀ ਕਸੌਟੀ ‘ਤੇ ਪਰਖਿਆ ਜਾਂਦਾ ਹੈ, ਇਨ੍ਹਾਂ ਮੁਕਾਬਲਿਆਂ ‘ਚ ਬੇਹਤਰੀਨ ਪ੍ਰਦਰਸ਼ਨ ਕਰਨ ਵਾਲੇ ਫਾਈਨਲ ਤਕ ਪਹੁੰਚਦੇ ਹਨ, ਜਿਥੇ ਜਨਤਾ ਦੀ ਵੋਟਿੰਗ, ਅਤੇ ਜੱਜ ਦੇ ਫੈਸਲੇ ਦੇ ਆਧਾਰ ‘ਤੇ ਜੇਤੂ ਦੀ ਚੋਣ ਕੀਤੀ ਜਾਂਦੀ ਹੈ।

ਦੱਸ ਦੇਈਏ ਕਿ ਪਿਛਲੇ ਦਿਨੀ ਪੰਜਾਬ ‘ਚ ਵਾਈਸ ਆਫ਼ ਪੰਜਾਬ ਸੀਜ਼ਨ 9 ਦੇ ਆਡੀਸ਼ਨ ਦਾ ਸਫ਼ਰ ਖ਼ਤਮ ਹੋ ਚੁੱਕਿਆ ਹੈ। ਪਰ ਮਹੱਤਵਪੂਰਨ ਜਾਣਕਾਰੀ ਇਹ ਹੈ ਕਿ ਇਸ ਵਾਰ ਅਜੇ ਤੱਕ ਇਸ ਸੀਜ਼ਨ ਲਈ ਕੈਨੇਡਾ ‘ਚ  ਆਡੀਸ਼ਨ ਸ਼ੁਰੂ ਨਹੀਂ ਹੋਏ, ਜਿਸ ਦੀ ਸਾਰੀ ਡਿਟੇਲ/ਜਾਣਕਾਰੀ ਕਰ ਦਿੱਤੀ ਹੈ। ਕੈਨੇਡਾ ‘ਚ ਸੀਜ਼ਨ 9 ਲਈ ਆਡੀਸ਼ਨ 11 ਫ਼ਰਵਰੀ ਨੂੰ ਸ਼ੁਰੂ ਹੋਣਗੇ।

vop
ਹੁਣ ਕੈਨੇਡਾ ‘ਚ ਹੋਵੇਗਾ “ਵਾਇਸ ਆਫ਼ ਪੰਜਾਬ”, ਜਾਣੋ ਕਿਵੇਂ ਲੈ ਸਕਦੇ ਹੋ ਭਾਗ

ਆਡੀਸ਼ਨ ਲਈ ਪ੍ਰਤੀਭਾਗੀ ਦੀ ਉਮਰ 18 ਤੋਂ 25 ਸਾਲ ਤੱਕ ਹੋਣੀ ਚਾਹੀਦੀ ਹੈ ਤੇ ਕੈਨੇਡਾ ‘ਚ ਆਡੀਸ਼ਨ ਲਈ ਪ੍ਰਤੀਭਾਗੀ ਪੀਟੀਸੀ ਕੈਨੇਡਾ ਆਫਿਸ, 7420 ਏਅਰਪੋਰਟ ਰੋਡ ਯੂਨਿਟ 205. ਮਿਸੀਸਾਗਾ ਓਂਟਾਰੀਓ ਪਹੁੰਚ ਕੇ ਆਡੀਸ਼ਨ ਦੇ ਸਕਦੇ ਹਨ।

ਆਡੀਸ਼ਨ ਦੇਣ ਦਾ ਸਮਾਂ ਸਵੇਰੇ 9 ਵਜੇ ਹੈ।

ਵਧੇਰੇ ਜਾਣਕਾਰੀ ਲਈ ਤੁਸੀ 647 549 5178, 647 4776453 ‘ਤੇ ਸੰਪਰਕ ਕਰੋ।

ਦੱਸਣਯੋਗ ਹੈ ਕਿ ਕੈਨੇਡਾ ‘ਚ VOP ਜਿੱਤਣ ਵਾਲੇ ਨੂੰ ਸਿੱਧਾ GRAND FINALE (ਫਾਈਨਲ) ‘ਚ ਐਂਟਰੀ ਮਿਲੇਗੀ। ਸੋ, ਆਓ ਤੇ ਆਪਣੇ ਸੁਰੀਲੇ ਸੁਰਾਂ ਦੇ ਜਾਦੂ ਨਾਲ ਸਭ ਦੇ ਦਿਲਾਂ ‘ਤੇ ਰਾਜ ਕਰ ਜਾਓ।

-PTC News