ਮੁੱਖ ਖਬਰਾਂ

ਅਮਰੀਕਾ 'ਚ ਭਾਰੀ ਮੀਂਹ ਕਰਕੇ ਵ੍ਹਾਈਟ ਹਾਊਸ 'ਚ ਭਰਿਆ ਪਾਣੀ , ਚੀਨ ’ਚ ਸੜਕਾਂ 'ਤੇ ਤੈਰ ਰਹੀਆਂ ਨੇ ਕਿਸ਼ਤੀਆਂ

By Shanker Badra -- July 11, 2019 3:07 pm -- Updated:Feb 15, 2021

ਅਮਰੀਕਾ 'ਚ ਭਾਰੀ ਮੀਂਹ ਕਰਕੇ ਵ੍ਹਾਈਟ ਹਾਊਸ 'ਚ ਭਰਿਆ ਪਾਣੀ , ਚੀਨ ’ਚ ਸੜਕਾਂ 'ਤੇ ਤੈਰ ਰਹੀਆਂ ਨੇ ਕਿਸ਼ਤੀਆਂ:ਵਾਸ਼ਿੰਗਟਨ : ਅੱਜ ਦੇ ਸਮੇਂ ਵਿੱਚ ਮੌਸਮ ਵਿੱਚ ਬਹੁਤ ਸਾਰੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਮੌਸਮ ਦੇ ਵੱਲੋਂ ਲਈ ਗਈ ਅਚਾਨਕ ਕਰਵਟ ਨੇ ਠੰਡ ਵਿੱਚ ਇੱਕੋ ਦਮ ਬਹੁਤ ਜ਼ਿਆਦਾ ਵਾਧਾ ਕਰ ਦਿੱਤਾ ਹੈ। ਮੌਸਮ ਵਿੱਚ ਅਚਾਨਕ ਬਦਲਾਵ ਅਤੇ ਭਾਰੀ ਮੀਂਹ ਦੇ ਕਾਰਨ ਕਈ ਦੇਸ਼ਾਂ ਚ ਹੜ ਆ ਗਿਆ ਹੈ। ਅਮਰੀਕਾ ਅਤੇ ਚੀਨ ਵੀ ਹੜ ਦੇ ਕਹਿਰ ਤੋਂ ਬੱਚ ਸਕਿਆ ਹੈ।

Washington And China Heavy rain , White House basement flooded
ਅਮਰੀਕਾ 'ਚ ਭਾਰੀ ਮੀਂਹ ਕਰਕੇ ਵ੍ਹਾਈਟ ਹਾਊਸ 'ਚ ਭਰਿਆ ਪਾਣੀ , ਚੀਨ ’ਚ ਸੜਕਾਂ 'ਤੇ ਤੈਰ ਰਹੀਆਂ ਨੇ ਕਿਸ਼ਤੀਆਂ

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ, ਵਰਜੀਨੀਆ ਅਤੇ ਕੋਲੰਬੀਆ ਵਿੱਚ ਸੋਮਵਾਰ ਨੂੰ ਤੇਜ਼ ਮੀਂਹ ਅਤੇ ਹਨੇਰੀ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਇੱਥੇ ਇੱਕ ਘੰਟੇ ਅੰਦਰ 3.3 ਇੰਚ ਪਾਣੀ ਬਰਸਿਆ ਅਤੇ ਸ਼ਹਿਰ ਦੀਆਂ ਸੜਕਾਂ ਨਹਿਰ ਦੀ ਤਰ੍ਹਾਂ ਦਿਸਣ ਲੱਗੀਆਂ। ਹਾਲਾਤ ਇਹ ਹਨ ਕਿ ਵਾਸ਼ਿੰਗਟਨ 'ਚ ਜਿੱਥੇ ਵਾਈਟ ਹਾਊਸ 'ਚ ਪਾਣੀ ਵੜ ਗਿਆ ਹੈ ਤਾਂ ਦੂਜੇ ਪਾਸੇ ਚੀਨ ਦੀਆਂ ਸੜਕਾਂ ’ਤੇ ਕਿਸ਼ਤੀਆਂ ਤੈਰ ਰਹੀਆਂ ਹਨ।

Washington And China Heavy rain , White House basement flooded ਅਮਰੀਕਾ 'ਚ ਭਾਰੀ ਮੀਂਹ ਕਰਕੇ ਵ੍ਹਾਈਟ ਹਾਊਸ 'ਚ ਭਰਿਆ ਪਾਣੀ , ਚੀਨ ’ਚ ਸੜਕਾਂ 'ਤੇ ਤੈਰ ਰਹੀਆਂ ਨੇ ਕਿਸ਼ਤੀਆਂ

ਮੀਂਹ ਦਾ ਪਾਣੀ ਵ੍ਹਾਈਟ ਹਾਊਸ ਦੇ ਇਕ ਦਫਤਰ ਦੇ ਬੇਸਮੈਂਟ ਵਿਚ ਦਾਖਲ ਹੋ ਗਿਆ ਹੈ। ਮੀਂਹ ਕਾਰਨ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਹੜ ਦੇ ਹਾਲਾਤ ਹਨ। ਇੱਥੇ ਮੈਟਰੋ ਅਤੇ ਰੇਲ ਸੇਵਾਵਾਂ ਠੱਪ ਹੋ ਗਈਆਂ ਹਨ। ਸੜਕਾਂ ’ਤੇ ਲੋਕਾਂ ਦੀਆਂ ਗੱਡੀਆਂ ਫੱਸ ਗਈਆਂ ਹਨ। ਹਾਲਾਤ ਅਜਿਹੇ ਹੋ ਗਏ ਕਿ ਲੋਕਾਂ ਨੂੰ ਕਾਰਾਂ ’ਤੇ ਚੜ੍ਹ ਕੇ ਮਦਦ ਦੀ ਗੁਹਾਰ ਲਗਾਉਣੀ ਪਈ।

Washington And China Heavy rain , White House basement flooded
ਅਮਰੀਕਾ 'ਚ ਭਾਰੀ ਮੀਂਹ ਕਰਕੇ ਵ੍ਹਾਈਟ ਹਾਊਸ 'ਚ ਭਰਿਆ ਪਾਣੀ , ਚੀਨ ’ਚ ਸੜਕਾਂ 'ਤੇ ਤੈਰ ਰਹੀਆਂ ਨੇ ਕਿਸ਼ਤੀਆਂ

ਚੀਨ 'ਚ ਮੀਂਹ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੱਧ ਚੀਨ ਦੇ ਹੁਨਾਨ ਸੂਬੇ ਦੇ ਹੈਂਗਯਾਂਨ 'ਚ ਭਾਰੀ ਮੀਂਹ ਮਗਰੋਂ ਹਾਲਾਤ ਬੇਹਦ ਮਾੜੇ ਹੋ ਗਏ ਹਨ। ਸੜਕਾਂ ਪਾਣੀ ਨਾਲ ਭਰੀਆਂ ਦਿੱਖ ਰਹੀਆਂ ਹਨ। ਹਾਲਾਤ ਇਹ ਹਨ ਕਿ ਇੱਥੇ ਸੜਕਾਂ ਤੇ ਕਿਸ਼ਤੀਆਂ ਤੈਰ ਰਹੀਆਂ ਹਨ। ਇਸ ਤੋਂ ਇਲਾਵਾ ਸਪੇਨ ਦੇ ਤਫੱਲਾਂ 'ਚ ਵੀ ਮੀਂਹ ਨੇ ਆਪਣਾ ਭਿਆਨਕ ਰੂਪ ਦਿਖਾਇਆ ਹੈ।ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਇਸ 'ਚ ਲੋਕਾਂ ਦੇ ਘਰਾਂ ਦੇ ਬਾਹਰ ਖੜੀਆਂ ਕਾਰਾਂ ਤਕ ਵਹਿ ਗਈਆਂ। ਇਸ ਤੋਂ ਇਲਾਵਾ ਇੱਥੇ ਭੂ-ਖੋਰ ਹੋਣ ਦੀ ਵੀ ਸੰਭਾਵਨਾ ਹੈ।
-PTCNews