Fri, Apr 26, 2024
Whatsapp

ਬੇਅਦਬੀ ਮਾਮਲਿਆਂ 'ਚ ਕੈਪਟਨ ਦੇ ਬਿਆਨਾਂ 'ਤੇ ਵਰ੍ਹੇ ਹਰਸਿਮਰਤ ਕੌਰ ਬਾਦਲ, ਕਿਹਾ ਤੁਸੀਂ ਕੇਂਦਰ ਦੇ ਇਸ਼ਾਰਿਆਂ 'ਤੇ ਨੱਚ ਰਹੇ ਹੋ

Written by  Jagroop Kaur -- February 04th 2021 09:18 PM -- Updated: February 04th 2021 09:39 PM
ਬੇਅਦਬੀ ਮਾਮਲਿਆਂ 'ਚ ਕੈਪਟਨ ਦੇ ਬਿਆਨਾਂ 'ਤੇ ਵਰ੍ਹੇ ਹਰਸਿਮਰਤ ਕੌਰ ਬਾਦਲ, ਕਿਹਾ ਤੁਸੀਂ ਕੇਂਦਰ ਦੇ ਇਸ਼ਾਰਿਆਂ 'ਤੇ ਨੱਚ ਰਹੇ ਹੋ

ਬੇਅਦਬੀ ਮਾਮਲਿਆਂ 'ਚ ਕੈਪਟਨ ਦੇ ਬਿਆਨਾਂ 'ਤੇ ਵਰ੍ਹੇ ਹਰਸਿਮਰਤ ਕੌਰ ਬਾਦਲ, ਕਿਹਾ ਤੁਸੀਂ ਕੇਂਦਰ ਦੇ ਇਸ਼ਾਰਿਆਂ 'ਤੇ ਨੱਚ ਰਹੇ ਹੋ

ਟਵਿੱਟਰ 'ਤੇ ਟਿੱਪਣੀ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਲਿਖਿਆ: "ਕੈਪਟਨ ਅਮਰਿੰਦਰ ਸਿੰਘ, ਅਸੀਂ ਜਾਣਦੇ ਹਾਂ ਕਿ ਤੁਸੀਂ ਕੇਂਦਰ ਵਿੱਚ ਆਪਣੇ' ਮਾਲਕਾਂ 'ਦੀਆਂ ਧੁਨਾਂ' ਤੇ ਨੱਚ ਰਹੇ ਹੋ ਜੋ ਕਿਸਾਨੀ ਅੰਦੋਲਨ ਤੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੇ ਹਨ। ਸ਼ੋ੍ਰਮਣੀ ਅਕਾਲੀ ਦਲ ਦੋਸ਼ੀਆਂ ਨੂੰ ਸਜਾ ਦੇਣਾ ਚਾਹੁੰਦਾ ਹੈ ਪਰ ਕੀ ਤੁਸੀਂ ਆਪਣੇ ਗੜਬੜ ਦੇ 4 ਸਾਲਾਂ ਵਿੱਚ ਸਭ ਤੋਂ ਪਹਿਲਾਂ 100 ਤੋਂ ਵੱਧ ਬੇਅਦਬੀਆਂ ਦੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਲਓਗੇ? ”

ਕੈਪਟਨ ਦੇ ਬਿਆਨਾਂ 'ਤੇ ਵਰ੍ਹਦੇ ਹੋਏ ਉਹਨਾਂ ਕਿਹਾ ਕਿ ਤੁਸੀਂ ਜਨਤਾ ਦਾ ਧਿਆਨ ਭਟਕਾਉਣ ਦੀਆਂ ਕੋਝੀਆਂ ਹਰਕਤਾਂ ਕਰ ਰਹੇ ਹੋ। ਬੇਅਦਬੀ ਕੇਸਾਂ ਦੀ ਜਾਂਚ ਰੋਕਣ ਦੇ ਦੋਸ਼ਾਂ 'ਤੇ ਬੋਲੀ ਹਰਸਿਮਰਤ ਉਹਨਾਂ ਟਵੀਟ ਕਰਕੇ ਕਿਹਾ ਕਿ 'ਸਾਨੂੰ ਪਤਾ ਤੁਸੀਂ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਬੋਲ ਰਹੇ ਹੋ' 'ਤੁਸੀਂ ਕਿਸਾਨ ਅੰਦੋਲਨ ਤੋਂ ਲੋਕਾਂ ਦਾ ਧਿਆਨ ਭਟਕਾ ਰਹੇ ਹੋ' 'ਅਸੀਂ ਵੀ ਚਾਹੁੰਦੇ ਬੇਅਦਬੀ ਦੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲੇ' 'ਤੁਹਾਡੇ ਰਾਜ 'ਚ ਹੋਈਆਂ ਬੇਅਦਬੀਆਂ ਲਈ ਵੀ ਜ਼ਿੰਮੇਵਾਰੀ ਚੁੱਕੋ' ਕੈਪਟਨ ਨੇ ਹਰਸਿਮਰਤ ਦੇ ਲਾਏ ਸੀ ਜਾਂਚ ਨੂੰ ਰੋਕਣ ਦੇ ਇਲਜ਼ਾਮ ਬੇਅਦਬੀ ਜਾਂਚ ਨੂੰ ਰੋਕਣ ਲਈ ਅਕਾਲੀਆਂ 'ਤੇ ਲਾਏ ਸੀ ਇਲਜ਼ਾਮ ਦੇਸ਼ ਦੇ ਰਾਜਧਾਨੀ ਦਿੱਲੀ ਦੀ ਸਰਹੱਦਾਂ ‘ਤੇ ਕੇਂਦਰ ਦੇ ਤਿੰਨੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਦੇ ਨਾਲ-ਨਾਲ ਐੱਮਐੱਸਪੀ ‘ਤੇ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਸਿੰਘੂ ਬਾਰਡਰ ‘ਤੇ ਚੱਲ ਰਿਹਾ ਕਿਸਾਨਾਂ ਦਾ ਪ੍ਰਦਰਸ਼ਨ ਵੀਰਵਾਰ ਨੂੰ 71ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਇਸ ਦੇ ਨਾਲ ਹੀ ਅੱਜ ਵਿਰੋਧੀ ਧਿਰ ਦੇ ਨੇਤਾਵਾਂ ਦੀ ਟੀਮ ਕਿਸਾਨਾਂ ਨੂੰ ਮਿਲਣ ਲਈ ਗਾਜ਼ੀਪੁਰ ਬਾਰਡਰ ਪਹੁੰਚੀ ਹੈ।ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀ ਕਾਰਵਾਈ ਲੋਕਤੰਤਰ ਦੀ ਸਿੱਧੀ ਹੱਤਿਆ ਹੈ। ਸਿੰਘੂ ਬਾਰਡਰ ,ਟਿਕਰੀ ਬਾਰਡਰ ਅਤੇ ਗਾਜ਼ੀਪੁਰ ਬਾਰਡਰ ‘ਤੇ ਬਿਜਲੀ ,ਪਾਣੀ ਤੇ ਇੰਟਰਨੈੱਟ ਦੇ ਕੁਨੈਕਸ਼ਨ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਗੁਲਾਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ ,ਅਜਿਹੇ ਹਾਲਾਤ ਦੇਖ ਕੇ ਰੋਣਾ ਆਉਂਦਾ ਹੈ। ਸ਼ਾਂਤਮਈ ਢੰਗ ਨਾ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਮੁਲਜ਼ਮਾਂ ਵਰਗਾ ਰਵੱਈਆ ਕੀਤਾ ਜਾ ਰਿਹਾ ਹੈ। ਜ਼ੋਰ ਅਤੇ ਜਬਰ ਨਾਲ ਕਿਸਾਨੀ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Top News view more...

Latest News view more...