Fri, Apr 26, 2024
Whatsapp

ਵਿਆਹ 'ਚ ਹਵਾਈ ਫ਼ਾਇਰ, ਲਪੇਟ 'ਚ ਆਈ ਲਾੜੇ ਦੀ ਮਾਂ ਤੇ 3 ਹੋਰ

Written by  Shanker Badra -- October 19th 2020 03:09 PM
ਵਿਆਹ 'ਚ ਹਵਾਈ ਫ਼ਾਇਰ, ਲਪੇਟ 'ਚ ਆਈ ਲਾੜੇ ਦੀ ਮਾਂ ਤੇ 3 ਹੋਰ

ਵਿਆਹ 'ਚ ਹਵਾਈ ਫ਼ਾਇਰ, ਲਪੇਟ 'ਚ ਆਈ ਲਾੜੇ ਦੀ ਮਾਂ ਤੇ 3 ਹੋਰ

ਵਿਆਹ 'ਚ ਹਵਾਈ ਫ਼ਾਇਰ, ਲਪੇਟ 'ਚ ਆਈ ਲਾੜੇ ਦੀ ਮਾਂ ਤੇ 3 ਹੋਰ:ਬਠਿੰਡਾ : ਵਿਆਹਾਂ 'ਚ ਹਵਾਈ ਫ਼ਾਇਰ ਕਰਨ ਦੀਆਂ ਕਿੰਨੀਆਂ ਹੀ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਕਿੰਨੇ ਹੀ ਲੋਕ ਇਨ੍ਹਾਂ ਕਾਰਨ ਜਾਨਾਂ ਗੁਆ ਚੁੱਕੇ ਹਨ ਪਰ ਕਨੂੰਨੀ ਨਿਯਮਾਂ ਨੂੰ ਛਿੱਕੇ ਟੰਗਣ ਵਾਲੇ ਲੋਕ ਕਿਸੇ ਗੱਲ ਦੀ ਪ੍ਰਵਾਹ ਨਹੀਂ ਕਰਦੇ ਤੇ ਕਿਸੇ ਨਾ ਕਿਸੇ ਦੀ ਜਾਨ ਨੂੰ ਜੋਖਮ 'ਚ ਪਾ ਦਿੰਦੇ ਹਨ। ਤਾਜ਼ਾ ਵਾਕਿਆ ਬਠਿੰਡਾ ਨੇੜਲੇ ਰਾਮਾ ਮੰਡੀ ਇਲਾਕੇ 'ਤੋਂ ਹੈ ਜਿੱਥੇ ਲਾੜੇ ਦੀ ਮਾਂ ਤੇ ਕਈ ਹੋਰ ਹਵਾਈ ਫ਼ਾਇਰ ਦੀ ਲਪੇਟ 'ਚ ਆ ਗਏ। ਇਹ ਵੀ ਪੜ੍ਹੋ : ਪੰਜਾਬ 'ਚ 7 ਮਹੀਨਿਆਂ ਤੋਂ ਬੰਦ ਪਏ ਸਕੂਲ ਅੱਜ ਤੋਂ ਮੁੜ ਖੁੱਲ੍ਹੇ [caption id="attachment_441425" align="aligncenter" width="300"]Wedding fire at Rama Mandi area near Bathinda ਵਿਆਹ 'ਚ ਹਵਾਈ ਫ਼ਾਇਰ, ਲਪੇਟ 'ਚ ਆਈ ਲਾੜੇ ਦੀ ਮਾਂ ਤੇ 3 ਹੋਰ[/caption] ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਾਮਾ ਮੰਡੀ ਦੇ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਵਿਆਹ ਸਮਾਗਮ ਦੌਰਾਨ ਇੱਕ ਨੌਜਵਾਨ ਨੇ ਹਵਾਈ ਫਾਇਰ ਕੀਤੇ, ਜਿਸ ਦੌਰਾਨ ਲਾੜੇ ਦੀ ਮਾਂ ਸਮੇਤ 3 ਹੋਰ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਖੁਸ਼ੀ ਵਾਲੇ ਮਾਹੌਲ 'ਚ ਇੱਕਦਮ ਭਾਜੜ ਮੱਚ ਗਈ ਅਤੇ ਹਾਦਸੇ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਰਾਮਾ ਮੰਡੀ ਪੁਲਿਸ ਸਟੇਸ਼ਨ ਤੋਂ ਉੱਚ-ਅਧਿਕਾਰੀ ਪੁਲਿਸ ਪਾਰਟੀ ਨੂੰ ਲੈ ਕੇ ਘਟਨਾ ਵਾਲੀ ਥਾਂ 'ਤੇ ਪਹੁੰਚੇ। [caption id="attachment_441424" align="aligncenter" width="300"]Wedding fire at Rama Mandi area near Bathinda ਵਿਆਹ 'ਚ ਹਵਾਈ ਫ਼ਾਇਰ, ਲਪੇਟ 'ਚ ਆਈ ਲਾੜੇ ਦੀ ਮਾਂ ਤੇ 3 ਹੋਰ[/caption] ਇਸ ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਪੁਲਿਸ ਦੇ ਦੱਸਣ ਮੁਤਾਬਿਕ ਇਹ ਵਿਆਹ ਪਿੰਡ ਨਿਹਾਲ ਸਿੰਘ ਵਾਸੀ ਸਿਮਰਨਜੀਤ ਸਿੰਘ ਪੁੱਤਰ ਗੁਰਲਾਲ ਸਿੰਘ ਦਾ ਸੀ। ਗੋਲ਼ੀਆਂ ਚਲਾ ਕੇ ਹਵਾਈ ਫ਼ਾਇਰ ਕਰਨ ਵਾਲਾ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਸੀ ,ਜਿਸ ਵੱਲੋਂ ਕੀਤੇ ਫ਼ਾਇਰ 'ਚ ਵਿਆਹ ਵਾਲੇ ਲੜਕੇ ਦੀ ਮਾਂ ਬਲਜੀਤ ਕੌਰ ਅਤੇ ਰਾਮਾ ਮੰਡੀ ਵਾਸੀ ਜੋਬਨਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਅਤੇ ਜਸਵੀਰ ਸਿੰਘ ਪੁੱਤਰ ਸੁਰਜੀਤ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਏ। [caption id="attachment_441428" align="aligncenter" width="300"]Wedding fire at Rama Mandi area near Bathinda ਵਿਆਹ 'ਚ ਹਵਾਈ ਫ਼ਾਇਰ, ਲਪੇਟ 'ਚ ਆਈ ਲਾੜੇ ਦੀ ਮਾਂ ਤੇ 3 ਹੋਰ[/caption] ਸਾਰੇ ਜ਼ਖਮੀਆਂ ਨੂੰ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਤੁਰੰਤ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ। ਜਸਵੀਰ ਸਿੰਘ ਵਾਸੀ ਰਾਮਾ ਮੰਡੀ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਗੋਲੀ ਚਲਾਉਣ ਵਾਲੇ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਵੀ ਇਸ ਵਿਸ਼ੇ 'ਤੇ ਸਖ਼ਤੀ ਕਰਨ ਦੀ ਲੋੜ ਹੈ ਤੇ ਲੋਕਾਂ ਨੂੰ ਚਾਹੀਦਾ ਹੈ ਕਿ ਸਮਾਗਮਾਂ 'ਚ ਹਥਿਆਰ ਨਾ ਲਿਆਉਣ ਲਈ ਰਿਸ਼ਤੇਦਾਰਾਂ ਨੂੰ ਸਖ਼ਤੀ ਨਾਲ ਕਹਿਣ। -PTCNews


Top News view more...

Latest News view more...