ਮੁੱਖ ਖਬਰਾਂ

ਦਿੱਲੀ 'ਚ ਵੀਕਐਂਡ ਕਰਫਿਊ ਖ਼ਤਮ, ਜਾਣੋ ਕਿਹੜੀਆਂ ਹਦਾਇਤਾਂ ਹੋਈਆਂ ਜਾਰੀ

By Riya Bawa -- January 27, 2022 2:03 pm -- Updated:January 27, 2022 2:07 pm

ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਦੇ ਮਾਮਲੇ ਘਟਣੇ ਸ਼ੁਰੂ ਹੋ ਗਏ ਹਨ। ਅਜਿਹੇ 'ਚ ਦਿੱਲੀ ਸਰਕਾਰ ਨੇ ਕੁਝ ਪਾਬੰਦੀਆਂ ਹਟਾਉਣ ਦਾ ਫੈਸਲਾ ਕੀਤਾ ਹੈ। ਰਾਜਧਾਨੀ ਵਿੱਚ ਵੀਕੈਂਡ ਕਰਫਿਊ ਹਟਾ ਲਿਆ ਗਿਆ ਹੈ। ਇਸ ਤੋਂ ਇਲਾਵਾ ਹੁਣ ਸਿਨੇਮਾ ਹਾਲ 50 ਫੀਸਦੀ ਸਮਰੱਥਾ ਨਾਲ ਖੁੱਲ੍ਹ ਸਕਣਗੇ। ਇਸ ਦੇ ਨਾਲ ਹੁਣ ਰਾਤ ਦਾ ਕਰਫਿਊ ਜਾਰੀ ਰਹੇਗਾ।

ਵਿਆਹ ਸਮਾਗਮ 200 ਲੋਕਾਂ ਜਾਂ 50% ਸਮਰੱਥਾ ਦੇ ਨਾਲ ਆਯੋਜਿਤ ਕੀਤੇ ਜਾਣਗੇ। ਇਸ ਦੇ ਨਾਲ ਹੀ ਬਾਰਾਂ, ਰੈਸਟੋਰੈਂਟਾਂ ਅਤੇ ਸਿਨੇਮਾ ਹਾਲਾਂ ਲਈ 50% ਸਮਰੱਥਾ ਖੋਲ੍ਹੇ ਜਾਣਗੇ। ਸਰਕਾਰੀ ਦਫਤਰ 50 ਫੀਸਦੀ ਸਮਰੱਥਾ ਨਾਲ ਕੰਮ ਕਰਨਗੇ।

ਦਰਅਸਲ ਹੁਣ ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਦੀ ਰਫਤਾਰ 'ਤੇ ਬ੍ਰੇਕ ਲਗਾ ਦਿੱਤੀ ਗਈ ਹੈ। ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 7498 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 29 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਬੁੱਧਵਾਰ ਨੂੰ ਦਿੱਲੀ ਵਿੱਚ ਕੋਰੋਨਾ ਦੇ 5760 ਮਾਮਲੇ ਦਰਜ ਕੀਤੇ ਗਏ ਅਤੇ 30 ਲੋਕਾਂ ਦੀ ਮੌਤ ਹੋ ਗਈ।

-ਵੀਕੈਂਡ ਕਰਫਿਊ ਹਟਾਇਆ ਗਿਆ
-ਵਿਆਹ ਸਮਾਗਮ 'ਚ 200 ਲੋਕਾਂ ਦੇ ਸ਼ਾਮਲ ਹੋਣ 'ਤੇ ਵੀ ਛੋਟ ਹੋਵੇਗੀ।
-ਬਾਰਾਂ, ਰੈਸਟੋਰੈਂਟਾਂ ਅਤੇ ਸਿਨੇਮਾ ਹਾਲਾਂ ਲਈ 50% ਸਮਰੱਥਾ ਖੋਲ੍ਹੇ ਜਾਣਗੇ।
-ਸਕੂਲ, ਕਾਲਜ ਅਤੇ ਵਿੱਦਿਅਕ ਅਦਾਰੇ ਬੰਦ ਰਹਿਣਗੇ।

-PTC News

  • Share