Fri, Apr 26, 2024
Whatsapp

ਜਾਣੋ ਕੀ ਹੈ ਨਵਾਂ ਵਾਇਰਸ ‘ਏਵੀਅਨ’, ਤੇ ਕੀ ਹਨ ਇਸ ਵਾਇਰਸ ਦੇ ਲੱਛਣ

Written by  Jagroop Kaur -- January 05th 2021 10:27 PM
ਜਾਣੋ ਕੀ ਹੈ ਨਵਾਂ ਵਾਇਰਸ ‘ਏਵੀਅਨ’, ਤੇ ਕੀ ਹਨ ਇਸ ਵਾਇਰਸ ਦੇ ਲੱਛਣ

ਜਾਣੋ ਕੀ ਹੈ ਨਵਾਂ ਵਾਇਰਸ ‘ਏਵੀਅਨ’, ਤੇ ਕੀ ਹਨ ਇਸ ਵਾਇਰਸ ਦੇ ਲੱਛਣ

ਦੇਸ਼ 'ਚ ਇੱਕ ਪਾਸੇ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਖ਼ਤਰੇ ਨੇ ਪਿੱਛਾ ਨਹੀਂ ਛੱਡਿਆ ਤਾਂ ਉਥੇ ਹੀ ਭਾਰਤ ਦੇ ਕਈ ਰਾਜਾਂ ’ਚ ਇਕ ਹੋਰ ਨਵਾਂ ਵਾਇਰਸ ਮਿਲਿਆ ਹੈ। ਇਸ ਵਾਇਰਸ ਦਾ ਨਾਮ ‘ਏਵੀਅਨ ਇੰਫਲੂਏਂਜ਼ਾ’ ਹੈ। ਇਸ ਨੂੰ ਹੀ ਬਰਡ ਫਲੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। 4 ਜਨਵਰੀ ਨੂੰ ਇਸੇ ਏਵੀਅਨ ਇੰਫਲੂਏਂਜ਼ਾ ਕਾਰਨ ਮਰਨ ਵਾਲੇ ਪ੍ਰਵਾਸੀ ਪੰਛੀਆਂ ਦੀ ਗਿਣਤੀ ਵਧ ਕੇ 2401 ਹੋ ਗਈ।Bird Flu FAQs: Are humans and other animals at risk? What are its symptoms? 8 questions on Avian Influenza answered

ਹੋਰ ਪੜ੍ਹੋ :ਹਿਮਾਚਲ ‘ਚ ਬਰਡ ਫਲੂ ਨੇ ਦਿੱਤੀ ਦਸਤਕ, 1700 ਪਰਵਾਸੀ ਪੰਛੀਆਂ ਦੀ ਮੌਤ ਤੋਂ ਬਾਅਦ ਅਲਰਟ ਜਾਰੀ
ਮਰਨ ਵਾਲੇ ਪੰਛੀਆਂ ਨੂੰ ਅੱਧੇ ਤੋਂ ਜ਼ਿਆਦਾ ਪਰੇਸ਼ਾਨ ਪੰਛੀ ਹੰਸ ਹਨ, ਜੋ ਕਿ ਹਿਮਾਚਲ ਪ੍ਰਦੇਸ਼ ਦੇ ਪੌਂਗ ਡੈਂਮ ’ਚ ਆਉਂਦੇ ਹਨ। ਠੀਕ ਇਸੇ ਦਿਨ ਖ਼ਬਰ ਆਈ ਸੀ ਕਿ ਕੇਰਲ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਕੁਝ ਦਿਨਾਂ ’ਚ 12,000 ਬਤਖ਼ਾਂ ਦੀ ਮੌਤ ਹੋਈ ਹੈ। ਉਥੇ ਹੀ ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਏਵੀਅਨ ਇੰਫਲੂਏਂਜ਼ਾ ਨਾਮ ਦਾ ਵਾਇਰਸ ਕੀ ਹੈ? ਕੀ ਇਸ ਨਾਲ ਮਨੁੱਖਾਂ ਨੂੰ ਵੀ ਇਨਫੈਕਸ਼ਨ ਹੁੰਦੀ ਹੈ?
UK bird flu outbreak: Human symptoms of avian influenza revealed |  Express.co.uk
ਹੋਰ ਪੜ੍ਹੋ : ਖ਼ੁਸ਼ਖ਼ਬਰੀ, ਭਾਰਤ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਮਨਜ਼ੂਰੀ
ਜਾਣੋ : ਕੀ ਹੈ ਏਵੀਅਨ ਇੰਫਲੂਏਂਜ਼ਾ?
ਏਵੀਅਨ ਇੰਫਲੂਏਂਜ਼ਾ ਨਾਮ ਦੀ ਬੀਮਾਰੀ ‘ਏਵੀਅਨ ਇੰਫਲੂਏਂਜ਼ਾ ਟਾਈਪ-ਏ’ ਨਾਮ ਦੇ ਵਾਇਰਸ ਦੇ ਸੰਪਰਕ ’ਚ ਆਉਣ ਨਾਲ ਹੁੰਦੀ ਹੈ। ਏਵੀਅਨ ਇਕ ਪੰਛੀ ਦਾ ਨਾਮ ਹੈ ਅਤੇ ਇੰਫਲੂਏਂਜ਼ਾ ਬੁਖਾਰ ਨੂੰ ਹੀ ਕਹਿੰਦੇ ਹਨ। ਇਹ ਬੀਮਾਰੀ ਦੁਨੀਆ ਦੇ ਜੰਗਲੀ ਪੰਛੀਆਂ ’ਚ ਫੈਲਦੀ ਹੈ। ਇਹ ਬੀਮਾਰੀ ਘਰੇਲੂ ਪੋਲਟਰੀ ਦੇ ਪੰਛੀਆਂ, ਜਨਵਰਾਂ ਨੂੰ ਵੀ ਹੋ ਸਕਦੀ ਹੈ।
ਇਹਨਾਂ ਰਾਜਾਂ ’ਚ ਮਿਲਿਆ ਹੈ ਇਹ ਵਾਇਰਸ : ਰਾਜਸਥਾਨ,ਕੇਰਲ ,ਹਿਮਾਚਲ ਪ੍ਰਦੇਸ਼,ਪੰਜਾਬ, ਝਾਰਖੰਡ ਅਤੇ ਮੱਧ ਪ੍ਰਦੇਸ਼ ਵੀ ਇਸ ਮਾਮਲੇ ’ਚ ਹਾਈ ਅਲਰਟ ’ਤੇ ਹਨ।Avian flu confirmed: 1,800 migratory birds found dead in Himachal | India  News,The Indian Express ਕੀ ਇਸ ਬਰਡ ਫਲੂ ਨਾਲ ਮਨੁੱਖਾਂ ਨੂੰ ਹੋ ਸਕਦੀ ਹੈ ਇਨਫੈਕਸ਼ਨ? ਸੈਂਟਰ ਫਾਰ ਡਿਜੀਟ ਕੰਟਰੋਲ ਐਂਡ ਪ੍ਰਿਵੈਂਸ਼ਨ (CDC) ਮੁਤਾਬਕ, ਇਹ ਆਮਤੌਰ ’ਤੇ ਮਨੁੱਖਾਂ ’ਚ ਨਹੀਂ ਫੈਲਦਾ। MayoClinic ਵੈੱਬਸਾਈਟ ਮੁਤਾਬਕ, ਮਨੁੱਖਾਂ ’ਚ ਇਸ ਤਰ੍ਹਾਂ ਦੀ ਇਨਫੈਕਸ਼ਨ ਬਹੁਤ ਹੀ ਘੱਟ ਵੇਖਣ ਨੂੰ ਮਿਲਦੀ ਹੈ।Mayo Clinic Health System - Campus and Community - Mayo Clinic College of  Medicine & Science ਕੀ ਇਹ ਬਰਡ ਫਲੂ ਇਕ ਵਿਅਕਤੀ ਤੋਂ ਦੂਜੇ ਵਿਅਕਤੀ ’ਚ ਫੈਲਦਾ ਹੈ? ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਮੁਤਾਬਕ, ਬਰਡ ਫਲੂ ਇਕ ਵਿਅਕਤੀ ਤੋਂ ਦੂਜੇ ਵਿਅਕਤੀ ’ਚ ਫੈਲ ਸਕਦਾ ਹੈ ਪਰ ਇਹ ਵੀ ਆਮਤੌਰ ’ਤੇ ਨਹੀਂ ਹੁੰਦਾ। 2003 ਤੋਂ 2019 ਤਕ ਵਿਸ਼ਵ ਸਿਹਤ ਸੰਗਠਨ ਨੇ H5N1 ਵਾਇਰਸ ਦੇ 861 ਪਾਜ਼ੇਟਿਵ ਕੇਸਾਂ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ’ਚੋਂ ਕਰੀਬ 455 ਲੋਕਾਂ ਦੀ ਮੌਤ ਹੋ ਗਈ।Bird Flu, Avain Influenza ਇਸ ਬਰਡ ਫਲੂ ਦੇ ਲੱਛਣ ਕੀ ਹਨ? ਖੰਘ, ਬੁਖ਼ਾਰ, ਗਲੇ ’ਚ ਦਰਦ, ਸਰੀਰ ਦਰਦ, ਸਿਰ ਦਰਦ, ਸਾਹ ਲੈਣ ’ਚ ਤਕਲੀਫ ਅੰਡੇ ਜਾਂ ਚਿਕਨ ਨਹੀਂ ਖ਼ਾਣਾ ਚਾਹੀਦਾ ਹੈ ਕਿ ਨਹੀਂ ? ਗਰਮੀ ਆਉਂਦੇ ਹੀ ਏਵੀਅਨ ਵਾਇਰਸ ਦਾ ਪ੍ਰਭਾਵ ਘੱਟ ਹੋਣ ਲੱਗੇਗਾ । ਇਸ ਲਈ ਪਕਾਏ ਹੋਏ ਕਿਸੇ ਵੀ ਭੋਜਨ ਨਾਲ ਸਿਹਤ ਨੂੰ ਖ਼ਤਰਾ ਨਹੀਂ ਹੈ। ਤੁਹਾਨੂੰ ਇਹ ਧਿਆਨ ’ਚ ਰੱਖਣਾ ਹੋਵੇਗਾ ਕਿ ਮੀਟ ਨੂੰ ਚੰਗੀ ਤਰ੍ਹਾਂ ਪਕਾ ਲਿਆ ਹੋਵੇ ਅਤੇ ਇਸ ਨੂੰ ਪਕਾਉਂਦੇ ਸਮੇਂ ਸਾਫ਼-ਸਫ਼ਾਈ ਦਾ ਧਿਆਨ ਰੱਖਿਆ ਜਾਵੇ। ਸਭ ਤੋਂ ਅਹਿਮ ਹੈ ਕਿ ਅੰਡੇ ਅਤੇ ਮਾਂਸ ਨੂੰ ਚੰਗੀ ਤਰ੍ਹਾਂ ਪਕਾਇਆ ਜਾਣਾ ਚਾਹੀਦਾ ਹੈ। ਬਰਡ ਫਲੂ ਨੂੰ ਲੈ ਕੇ ਸਾਨੂੰ ਚਿੰਤਾ ਕਰਨੀ ਚਾਹੀਦੀ ਹੈ? ਬਰਡ ਕਾਊਂਟ ਇੰਡੀਆ ਮੁਤਾਬਕ, ਪਿਛਲੇ 7 ਤੋਂ 10 ਦਿਨਾਂ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਜੰਗਲੀ ਪੰਛੀਆਂ ਦੇ ਮਰਨ ਦੀਆਂ ਖ਼ਬਰਾਂ ਆਈਆਂ ਹਨ। ਇਸ ਸਮੇਂ ਕੋਈ ਨਹੀਂ ਜਾਣਦਾ ਕਿ ਇਹ ਚਿੰਤਾ ਕਰਨ ਵਾਲਾ ਮੁੱਦਾ ਹੈ ਜਾਂ ਨਹੀਂ ਪਰ IANS ਮੁਤਾਬਕ, ਦੱਸਿਆ ਜਾ ਰਿਹਾ ਹੈ ਕਿ ਇਸ ’ਤੇ ਨਜ਼ਰ ਰੱਖਣੀ ਚਾਹੀਦੀ ਹੈ।

Top News view more...

Latest News view more...