Fri, Apr 26, 2024
Whatsapp

ਜੇਕਰ ਤੁਸੀਂ ਵੀ ਕਰਦੇ ਹੋ WhatsApp ਦੀ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖਬਰ, ਸੇਫ ਨਹੀਂ ਹਨ ਇਹ 2 ਚੀਜ਼ਾਂ

Written by  Jashan A -- July 16th 2019 03:38 PM
ਜੇਕਰ ਤੁਸੀਂ ਵੀ ਕਰਦੇ ਹੋ WhatsApp ਦੀ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖਬਰ, ਸੇਫ ਨਹੀਂ ਹਨ ਇਹ 2 ਚੀਜ਼ਾਂ

ਜੇਕਰ ਤੁਸੀਂ ਵੀ ਕਰਦੇ ਹੋ WhatsApp ਦੀ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖਬਰ, ਸੇਫ ਨਹੀਂ ਹਨ ਇਹ 2 ਚੀਜ਼ਾਂ

ਜੇਕਰ ਤੁਸੀਂ ਵੀ ਕਰਦੇ ਹੋ WhatsApp ਦੀ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖਬਰ, ਸੇਫ ਨਹੀਂ ਹਨ ਇਹ 2 ਚੀਜ਼ਾਂ,ਦੁਨੀਆ ਭਰ 'ਚ ਵਧੇਰੇ ਵਰਤੀ ਜਾਣ ਵਾਲੀ ਸੋਸ਼ਲ ਮੀਡੀਆ ਐਪ ਵਟਸਐਪ ਪ੍ਰਸਿੱਧ ਚੈਟਿੰਗ ਪਲੇਟਫਾਰਮਾਂ ’ਚੋਂ ਇਕ ਹੈ। ਵਟਸਐਪ ’ਤੇ ਯੂਜ਼ਰਜ਼ ਨੂੰ ਉਂਝ ਤਾਂ ਐਂਡ-ਟੂ-ਐਂਡ ਐਨਕ੍ਰਿਪਸ਼ਨ ਮਿਲਦਾ ਹੈ ਪਰ ਇਸ ’ਤੇ ਭੇਜੀਆਂ ਗਈਆਂ ਤਸਵੀਰਾਂ ਅਤੇ ਵੀਡੀਓਜ਼ ਟੈਕਸਟ ਮੈਸੇਜ ਜਿੰਨੇ ਸੁਰੱਖਿਅਤ ਨਹੀਂ ਹਨ। Symantec ਦੇ ਰਿਸਰਚਰਾਂ ਨੇ ਖੁਲਾਸਾ ਕੀਤਾ ਹੈ ਕਿ ਪਲੇਟਫਾਰਮ ’ਚੇ ਭੇਜੀਆਂ ਜਾਣ ਵਾਲੀਆਂ ਤਸਵੀਰਾਂ, ਵੀਡੀਓ ਅਤੇ ਆਡੀਓ ਮੈਸੇਜ ਟੈਕਸਟ ਜਿੰਨੇ ਸੁਰੱਖਿਅਤ ਨਹੀਂ ਹੈ। ਹੋਰ ਪੜ੍ਹੋ:ਜਲੰਧਰ 'ਚ ਭਰਾ ਹੀ ਬਣਿਆ ਭੈਣ ਦਾ ਵੈਰੀ, ਦੋਵੇਂ ਅੱਖਾਂ ਕੱਢੀਆਂ ਰਿਸਰਚਰਾਂ ਦਾ ਕਹਿਣਾ ਹੈ ਕਿ ਇਕ ਗੜਬੜੀ ਦੇ ਚੱਲਦੇ ਹੈਕਰ ਵਟਸਐਪ ਮੀਡੀਆ ਫਾਇਲਾਂ ਤਕ ਪਹੁੰਚ ਸਕਦੇ ਹਨ। ਐਂਡਰਾਇਡ ਐਪਸ ਡਿਵਾਈਸ ਦੇ ਇੰਟਰਨਲ ਜਾਂ ਐਕਸਟਰਨਲ ਸਟੋਰੇਜ ’ਚ ਡਾਊਨਲੋਡ ਕੀਤੀਆਂ ਗਈਆਂ ਮੀਡੀਆ ਫਾਇਲਾਂ ਸੇਵ ਕਰ ਸਕਦੀਆਂ ਹਨ। ਵਟਸਐਪ ਆਮ ਰੂਪ ਨਾਲ ਐਪ ’ਚ ਆਉਣ ਵਾਲੀਆਂ ਮੀਡੀਆ ਫਾਇਲਾਂ ਨੂੰ ਐਕਸਟਰਨਲ ਸਟੋਰੇਜ ’ਚ ਡਾਊਨਲੋਡ ਕਰਦਾ ਹੈ। ਇਸ ਤਰ੍ਹਾਂ ਡਾਊਨਲੋਡ ਕੀਤੀਆਂ ਗਈਆਂ ਤਸਵੀਰਾਂ ਜਾਂ ਵੀਡੀਓਜ਼ ਐਕਸਟਰਨਲ ਸਟੋਰੇਜ ਐਕਸੈਸ ਦੀ ਪਰਮਿਸ਼ਨ ਵਾਲੇ ਥਰਡ ਪਾਰੀਟ ਐਪਸ ਵੀ ਦੇਖ ਸਕਦੇ ਹਨ। ਰਿਸਰਚਰਾਂ ਮੁਤਾਬਕ ਹੈਕਰ ਕਿਸੇ ਖਤਰਨਾਕ ਐਪ ਦੀ ਮਦਦ ਨਾਲ ਐਕਸਟਰਨਲ ਸਟੋਰੇਜ ਦਾ ਐਕਸੈਸ ਪਾ ਸਕਦਾ ਹੈ ਅਤੇ ਆਸਾਨੀ ਨਾਲ ਡਾਟਾ ਤਕ ਪਹੁੰਚ ਸਕਦਾ ਹੈ। -PTC News


Top News view more...

Latest News view more...