WHO ਨੇ ਮੰਨਿਆ ਕਿ ਹਵਾ ਰਾਹੀਂ ਫ਼ੈਲਦਾ ਹੈ ਕੋਰੋਨਾ, ਵਿਗਿਆਨੀਆਂ ਨੇ ਬਣਾਇਆ ਫ਼ਿਲਟਰ

WHO agreed to Corona airborne transmission

ਨਵੀਂ ਦਿੱਲੀ – ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਗੱਲ ਨੂੰ ਮੰਨਿਆ ਹੈ ਕਿ ਕੋਰੋਨਵਾਇਰਸ ਦੇ ਸੰਕਰਮਣ ਦੇ ‘ਹਵਾ ਰਾਹੀਂ ਫੈਲਣ’ ਦੇ ਕੁਝ ਸਬੂਤ ਮਿਲੇ ਹਨ। ਡਬਲਿਯੂਐੱਚਓ ਨੇ ਕਿਹਾ ਹੈ ਕਿ ਇਸ ਗੱਲ ਦਾ ਡਰ ਹੈ ਕਿ ਸੰਕਰਮਣ ਹਵਾ ਰਾਹੀਂ ਫੈਲ ਰਿਹਾ ਹੈ। ਹਾਲਾਂਕਿ ਅਜੇ ਇਸ ਨਾਲ ਸੰਬੰਧੀ ਹੋਰ ਡਾਟਾ ਇਕੱਠਾ ਕੀਤੇ ਜਾਣਾ ਬਾਕੀ ਹੈ। ਇਸ ਤੋਂ ਪਹਿਲਾਂ, ਬਹੁਤ ਸਾਰੇ ਦੇਸ਼ਾਂ ਦੇ ਵਿਗਿਆਨੀਆਂ ਨੇ ਡਬਲਿਯੂਐੱਚਓ ਨੂੰ ਇੱਕ ਖੁੱਲ੍ਹੀ ਚਿੱਠੀ ਲਿਖ ਕੇ ਅਪੀਲ ਕੀਤੀ ਸੀ ਕਿ ਕੋਰੋਨਾ ਵਾਇਰਸ ਹਵਾ ਰਾਹੀਂ ਫੈਲ ਰਿਹਾ ਹੈ ਅਤੇ ਉਨ੍ਹਾਂ ਨੂੰ ਆਪਣੇ ਦਿਸ਼ਾ ਨਿਰਦੇਸ਼ ਬਦਲਣੇ ਚਾਹੀਦੇ ਹਨ।
WHO agreed to Corona airborne transmission

ਦਾਅਵੇਦਾਰ ਵਿਗਿਆਨੀਆਂ ਨੇ ਲਿਖੀ WHO ਨੂੰ ਚਿੱਠੀ

ਪ੍ਰਾਪਤ ਜਾਣਕਾਰੀ ਅਨੁਸਾਰ 32 ਦੇਸ਼ਾਂ ਦੇ 239 ਵਿਗਿਆਨੀਆਂ ਨੇ ਕੋਰੋਨਾ ਮਹਾਂਮਾਰੀ (COVID -19) ਬਾਰੇ ਇੱਕ ਖੁੱਲ੍ਹਾ ਪੱਤਰ ਲਿਖਿਆ ਸੀ, ਜਿਸ ਵਿੱਚ ਇਨ੍ਹਾਂ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਛਿੱਕ ਮਾਰਨ ਤੋਂ ਬਾਅਦ ਵੱਡੀਆਂ ਜਾਂ ਛੋਟੀਆਂ ਬੂੰਦਾਂ ਜੋ ਹਵਾ ਵਿੱਚ ਬਹੁਤ ਦੂਰ ਜਾਂਦੀਆਂ ਹਨ, ਉਹ ਇੱਕ ਕਮਰੇ ਜਾਂ ਇੱਕ ਨਿਰਧਾਰਤ ਖੇਤਰ ਵਿੱਚ ਮੌਜੂਦ ਲੋਕਾਂ ਨੂੰ ਸੰਕਰਮਿਤ ਕਰਨ ਦੇ ਸਮਰੱਥ ਹੁੰਦੀਆਂ ਹਨ। ਉਹ ਲੰਬੇ ਸਮੇਂ ਤੱਕ ਬੰਦ ਹਵਾ ਵਿੱਚ ਮੌਜੂਦ ਰਹਿੰਦੇ ਹਨ ਅਤੇ ਆਸ ਪਾਸ ਦੇ ਸਾਰੇ ਲੋਕਾਂ ਨੂੰ ਸੰਕਰਮਿਤ ਕਰ ਸਕਦੇ ਹਨ।
WHO agreed to Corona airborne transmission

WHO ਨੇ ਦਿੱਤੀ ਪ੍ਰਤੀਕਿਰਿਆ

ਇੱਕ ਵਾਰ ਫਿਰ ਆਲੋਚਨਾ ਦਾ ਸਾਹਮਣਾ ਕਰਦਿਆਂ ਡਬਲਿਯੂਐੱਚਓ ਨੇ ਮੰਗਲਵਾਰ ਨੂੰ ਕਿਹਾ, “ਜਨਤਕ ਥਾਵਾਂ ਤੇ ਖ਼ਾਸਕਰ ਭੀੜ-ਭੜੱਕੇ ਵਾਲੇ, ਘੱਟ ਹਵਾ ਵਾਲੇ ਅਤੇ ਬੰਦ ਖੇਤਰਾਂ ਵਿੱਚ ਹਵਾ ਦੇ ਜ਼ਰੀਏ ਵਾਇਰਸ ਫੈਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ, ਇਸ ਨਾਲ ਜੁੜੇ ਹੋਰ ਸਬੂਤ ਨੂੰ ਇਕੱਤਰ ਕਰਨ ਅਤੇ ਸਮਝਣ ਦੀ ਜ਼ਰੂਰਤ ਹੈ। ਅਸੀਂ ਇਸ ਵਿਸ਼ੇ ‘ਤੇ ਕੰਮ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਹਵਾ ਰਾਹੀਂ ਫ਼ੈਲਣ ਦੇ ਸਬੂਤ ਹਨ, ਪਰ ਇਸ ਬਾਰੇ ‘ਚ ਫ਼ਿਲਹਾਲ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ।
WHO agreed to Corona airborne transmission

ਹਵਾ ‘ਚ ਵਾਇਰਸ ਨੂੰ ਨਸ਼ਟ ਕਰਨ ਵਾਲਾ ਫ਼ਿਲਟਰ ਤਿਆਰ

ਵਿਗਿਆਨੀਆਂ ਨੇ ਇਕ ਅਜਿਹਾ ਫਿਲਟਰ ਬਣਾਉਣ ਦਾ ਦਾਅਵਾ ਕੀਤਾ ਹੈ ਜਿਹੜਾ ਹਵਾ ‘ਚ ਨੋਵਲ ਵਾਇਰਸ ਨੂੰ ਫੜ ਕੇ ਵਾਇਰਸ ਨੂੰ ਤੁਰੰਤ ਖ਼ਤਮ ਕਰ ਦਿੰਦਾ ਹੈ। ਵਿਗਿਆਨੀ ਦੀ ਇਸ ਕਾਢ ਨਾਲ ਬੰਦ ਥਾਵਾਂ ਜਿਵੇਂ ਸਕੂਲਾਂ, ਹਸਪਤਾਲਾਂ ਤੋਂ ਇਲਾਵਾ ਜਹਾਜ਼ਾਂ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ‘ਚ ਮਦਦ ਮਿਲ ਸਕਦੀ ਹੈ।

ਜਰਨਲ ਮੈਟਰੀਅਲਜ਼ ਟੁਡੇ ਫ਼ਿਜ਼ਿਕਸ ‘ਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਇਸ ਏਅਰ ਫਿਲਟਰ ਨੇ ਇੱਕ ਵਾਰ ‘ਚ ਹਵਾ ‘ਚ ਮੌਜੂਦ 99.8 ਫ਼ੀਸਦੀ ਨੋਵਲ ਕੋਰੋਨਾ ਵਾਇਰਸ ਨੂੰ ਖ਼ਤਮ ਕਰ ਦਿੱਤਾ। ਅਮਰੀਕਾ ਦੀ ਯੂਨੀਵਰਸਿਟੀ ਆਫ ਹਿਊਸਟਨ ਦੇ ਅਧਿਆਨ ‘ਚ ਸ਼ਾਮਿਲ ਜ਼ਿਫੇਂਗ ਰੇਨ ਨੇ ਕਿਹਾ ਕਿ ਇਹ ਫਿਲਟਰ ਹਵਾਈ ਅੱਡਿਆਂ ਤੇ ਜਹਾਜ਼ਾਂ ‘ਚ, ਦਫ਼ਤਰ ਭਵਨਾਂ, ਸਕੂਲਾਂ ਤੇ ਕਰੂਜ਼ ਜਹਾਜ਼ਾਂ ‘ਚ COVID -19 ਨੂੰ ਫੈਲਣ ਤੋਂ ਰੋਕਣ ‘ਚ ਮਦਦਗਾਰ ਸਾਬਿਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ‘ਚ ਮਦਦ ਕਰਨ ਦੀ ਇਸ ਦੀ ਸਮਰੱਥਾ ਸਮਾਜ ਲਈ ਬਹੁਤ ਮਦਦਗਾਰ ਸਾਬਿਤ ਹੋ ਸਕਦੀ ਹੈ।