ਹੋਰ ਖਬਰਾਂ

ਪਤੀ ਦੀ ਮੌਤ ਦੇ 15 ਮਹੀਨੇ ਬਾਅਦ ਘਰ 'ਚ ਹੋਇਆ ਬੇਟੀ ਦਾ ਜਨਮ, ਜਾਣੋ ਕਿਵੇਂ ਹੋਇਆ ਚਮਤਕਾਰ

By Riya Bawa -- November 03, 2021 1:34 pm

ਆਸਟ੍ਰੇਲੀਆ: ਦੇਸ਼ ਵਿਚ ਕੁਝ ਅਜਿਹੀਆਂ ਘਟਨਾਵਾਂ ਸਾਡੇ ਨਾਲ ਵਾਪਰਦੀਆਂ ਹਨ ਤੇ ਕੁਝ ਅਜਿਹਾ ਸਮਾਂ ਆ ਜਾਂਦਾ ਹੈ ਕਿ ਅਸੀਂ ਉਸ ਗੱਲਾਂ ਨੂੰ ਨਜਰਅੰਦਾਜ ਕਰ ਦਿੰਦੇ ਹਨ। ਅਜਿਹਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਆਸਟ੍ਰੇਲੀਆ ਤੋਂ ਸਾਹਮਣੇ ਆਇਆ ਹੈ, ਜਿੱਥੇ ਪਤੀ ਦੀ ਮੌਤ ਤੋਂ 15 ਮਹੀਨੇ ਬਾਅਦ ਪਤਨੀ ਨੇ ਬੇਟੀ ਨੂੰ ਜਨਮ ਦਿੱਤਾ ਹੈ। ਇਸ ਖ਼ਬਰ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ।

ਮਿਲੀ ਜਾਣਕਾਰੀ ਦੇ ਮੁਤਾਬਿਕ ਪਤਾ ਲੱਗਾ ਕਿ ਆਸਟ੍ਰੇਲੀਆ ਦੇ ਵਿਸ਼ਵ ਚੈਂਪੀਅਨ ਐਥਲੀਟ ਐਲੇਕਸ ਪੁਲਿਨ (Alex Pullin) ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਮ੍ਰਿਤਕ ਸਰੀਰ ਤੋਂ ਸ਼ੁਕਰਾਣੂ ਲਏ ਗਏ ਸਨ, ਜਿਸ ਤੋਂ ਹੁਣ ਉਨ੍ਹਾਂ ਦੀ ਪਤਨੀ ਨੇ ਬੇਟੀ ਨੂੰ ਜਨਮ ਦਿੱਤਾ ਹੈ। ਦੱਸ ਦੇਈਏ ਕਿ ਲਗਪਗ 15 ਮਹੀਨੇ ਪਹਿਲਾਂ ਸਾਲ 2020 'ਚ ਐਲੇਕਸ ਪੁਲਿਨ ਦੀ ਮੌਤ ਹੋ ਗਈ ਸੀ। ਉਸ ਦੀ ਪਤਨੀ IVF ਰਾਹੀਂ ਮਾਂ ਬਣੀ।ਐਲੇਕਸ ਪੁਲਿਨ ਬਹੁਤ ਮਸ਼ਹੂਰ ਸਨੋਬੋਰਡਰ ਸਨ ਅਤੇ 3 ਵਾਰ ਆਪਣੇ ਦੇਸ਼ ਲਈ ਓਲੰਪਿਕ 'ਚ ਹਿੱਸਾ ਲਿਆ ਸੀ।

ਆਪਣੇ ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਐਲੀਡੀ ਪੁਲਿਨ ਨੇ ਇਸ ਸਾਲ ਜੂਨ 'ਚ ਐਲਾਨ ਕੀਤਾ ਸੀ ਕਿ ਉਹ ਮਾਂ ਬਣਨ ਜਾ ਰਹੀ ਹੈ। ਪਤਨੀ ਮੁਤਾਬਕ ਉਸ ਦਾ ਪਤੀ ਬੱਚਿਆਂ ਨੂੰ ਪਿਆਰ ਕਰਦਾ ਸੀ ਤੇ ਪਿਤਾ ਬਣਨਾ ਚਾਹੁੰਦਾ ਸੀ। ਆਪਣੇ ਪਤੀ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਐਲੀਡੀ ਪੁਲਿਨ ਨੇ ਆਈਵੀਐਫ ਦੀ ਮਦਦ ਲੈਣ ਦਾ ਫ਼ੈਸਲਾ ਕੀਤਾ।

ਆਪਣੇ ਬੱਚੇ ਬਾਰੇ ਲਿਖਦਿਆਂ ਐਲੀਡੀ ਨੇ ਕਿਹਾ, "ਮੈਂ ਤੇ ਤੇਰਾ ਪਿਓ ਕਈ ਸਾਲਾਂ ਤੋਂ ਤੈਨੂੰ ਪਾਉਣ ਦੀ ਕੋਸ਼ਿਸ਼ ਕਰ ਰਹੇ ਸੀ।" ਦੱਸ ਦੇਈਏ ਕਿ ਐਲੀਡੀ ਅਤੇ ਉਨ੍ਹਾਂ ਦੇ ਪਤੀ ਪਹਿਲਾਂ ਵੀ ਬੱਚਾ ਕੰਸੀਵ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਉਸ ਸਮੇਂ ਕੁਝ ਸਮੱਸਿਆ ਆ ਗਈ। ਉਨ੍ਹਾਂ ਦੱਸਿਆ ਕਿ ਉਸ ਨੂੰ ਖੁਸ਼ੀ ਹੈ ਕਿ ਉਸ ਦੀ ਬੇਟੀ ਨੇ ਜਨਮ ਲਿਆ ਅਤੇ ਇਸ ਗੱਲ ਦਾ ਵੀ ਦੁੱਖ ਹੈ ਕਿ ਉਸ ਦਾ ਪਤੀ ਹੁਣ ਇਸ ਖੁਸ਼ੀ ਨੂੰ ਸਾਂਝਾ ਕਰਨ ਲਈ ਉਸ ਦੇ ਨਾਲ ਨਹੀਂ ਹੈ।

-PTC News

  • Share