Sat, Apr 27, 2024
Whatsapp

ਪਤੀ ਦੀ ਇਸ ਕਰਤੂਤ ਤੇ ਪਤਨੀ ਨੇ ਚੁੱਕਿਆ ਖ਼ੌਫਨਾਕ ਕਦਮ, ਪੂਰਾ ਪਰਿਵਾਰ ਕੀਤਾ ਤਬਾਹ

Written by  Riya Bawa -- November 05th 2021 01:26 PM
ਪਤੀ ਦੀ ਇਸ ਕਰਤੂਤ ਤੇ ਪਤਨੀ ਨੇ ਚੁੱਕਿਆ ਖ਼ੌਫਨਾਕ ਕਦਮ, ਪੂਰਾ ਪਰਿਵਾਰ ਕੀਤਾ ਤਬਾਹ

ਪਤੀ ਦੀ ਇਸ ਕਰਤੂਤ ਤੇ ਪਤਨੀ ਨੇ ਚੁੱਕਿਆ ਖ਼ੌਫਨਾਕ ਕਦਮ, ਪੂਰਾ ਪਰਿਵਾਰ ਕੀਤਾ ਤਬਾਹ

ਬਰਲਿਨ : ਦੇਸ਼ ਵਿਚ ਰੋਜਾਨਾ ਦੇ ਦੌਰ ਵਿਚ ਹੈਰਾਨ ਕਰਨ ਵਾਲੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਅਜਿਹੇ ਵਿਚ ਅੱਜ ਤਾਜਾ ਮਾਮਲਾ ਜਰਮਨੀ ਤੋਂ ਸਾਹਮਣੇ ਆਇਆ ਜਿਥੇ ਇਕ ਔਰਤ ਨੇ ਆਪਣੇ ਹੀ ਪੰਜ ਬੱਚਿਆਂ ਦੀ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਪਤੀ ਦੇ ਕਿਸੇ ਦੂਜੀ ਔਰਤ ਨਾਲ ਅਫੇਅਰ ਤੋਂ ਨਾਰਾਜ਼ ਸੀ। ਬੱਚਿਆਂ ਨੂੰ ਮਾਰਨ ਤੋਂ ਪਹਿਲਾਂ ਉਸ ਨੇ ਪਤੀ ਨੂੰ ਮੈਸੇਜ ਕੀਤਾ ਕਿ ਉਹ ਹੁਣ ਉਸ ਨੂੰ ਕਦੀ ਨਹੀਂ ਦੇਖ ਸਕੇਗਾ। ਕੋਰਟ ਨੇ ਇਸ ਮਾਮਲੇ 'ਚ ਔਰਤ ਨੂੰ ਉਮਰ ਕੈਦ ਸੀ ਸਜ਼ਾ ਸੁਣਾਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ 28 ਸਾਲਾ ਕ੍ਰਿਸਚਨ ਕਿਸੇ ਹੋਰ ਔਰਤ ਨਾਲ ਆਪਣੇ ਪਤੀ ਦੀ ਤਸਵੀਰ ਦੇਖ ਕੇ ਭੜਕ ਗਈ। ਗੁੱਸੇ ਵਿਚ ਆ ਕੇ ਉਸ ਨੇ ਜਰਮਨੀ ਦੇ ਸੋਲਿੰਗੇਨ ਵਿਚ ਆਪਣੇ 5 ਬੱਚਿਆਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਕ੍ਰਿਸਚੀਅਨ ਦੇ ਕੁੱਲ 6 ਬੱਚੇ ਸਨ। ਅਦਾਲਤ ਨੂੰ ਦੱਸਿਆ ਗਿਆ ਕਿ ਸਾਰੇ ਬੱਚੇ 11 ਸਾਲ ਤੋਂ ਘੱਟ ਉਮਰ ਦੇ ਸਨ। ਪੰਜ ਬੱਚਿਆਂ ਦੀ ਮੌਤ ਬਾਥਟਬ ਵਿਚ ਡੁੱਬਣ ਜਾਂ ਦਮ ਘੁੱਟਣ ਨਾਲ ਹੋਈ। ਬੱਚਿਆਂ ਨੂੰ ਮਾਰਨ ਤੋਂ ਬਾਅਦ ਔਰਤ ਨੇ ਖੁਦ ਵੀ ਖੁਦਕੁਸ਼ੀ ਕਰਨ ਦੀ ਲਈ ਡਸੇਲਡੋਰਫ ਸੈਂਟਰਲ ਸਟੇਸ਼ਨ 'ਤੇ ਰੇਲਗੱਡੀ ਦੇ ਅੱਗੇ ਛਾਲ ਮਾਰ ਦਿੱਤੀ ਪਰ ਉਹ ਬਚ ਗਈ। ਜਾਂਚ ਟੀਮ ਦਾ ਦਾਅਵਾ ਹੈ ਕਿ ਕ੍ਰਿਸਚੀਅਨ ਨੇ ਆਪਣੇ ਪਤੀ ਦੀ ਤਸਵੀਰ ਕਿਸੇ ਹੋਰ ਔਰਤ ਨਾਲ ਦੇਖੀ ਸੀ। ਉਸ ਨੂੰ ਸ਼ੱਕ ਸੀ ਕਿ ਪਤੀ ਦੇ ਕਿਸੇ ਹੋਰ ਔਰਤ ਨਾਲ ਸਬੰਧ ਸਨ। -PTC News


Top News view more...

Latest News view more...