ਨਜ਼ਾਇਜ਼ ਸਬੰਧਾਂ ਨੇ ਮਾਰੀ ਮੱਤ , ਔਰਤ ਨੇ ਪਰਿਵਾਰ ਦੇ 5 ਜੀਆਂ ਨੂੰ ਪਿਆਈ ਜ਼ਹਿਰੀਲੀ ਚਾਹ

By Kaveri Joshi - October 12, 2020 5:10 pm

ਬਿਹਾਰ- Woman gave poisonous tea to family members-ਨਜ਼ਾਇਜ਼ ਸਬੰਧਾਂ ਨੇ ਮਾਰੀ ਮੱਤ , ਔਰਤ ਨੇ ਪਰਿਵਾਰ ਦੇ 5 ਜੀਆਂ ਨੂੰ ਪਿਆਈ ਜ਼ਹਿਰੀਲੀ ਚਾਹ : ਕਹਿੰਦੇ ਹਨ ਜਦੋਂ ਇਨਸਾਨ ਦੀ ਮੱਤ ਮਾਰੀ ਜਾਂਦੀ ਹੈ ਤਾਂ ਉਸਨੂੰ ਆਪਣੇ ਰਿਸ਼ਤਿਆਂ ਦੀ ਸਾਂਝ ਵੀ ਭੁੱਲ ਜਾਂਦੀ ਹੈ। ਪਰ ਜੇਕਰ ਕੋਈ ਕਿਸੇ ਪਰਾਏ ਲਈ ਆਪਣੇ ਸਕਿਆਂ ਨੂੰ ਮਾਰਨ 'ਤੇ ਉਤਾਰੂ ਹੋ ਜਾਵੇ ਤਾਂ ਇਸਤੋਂ ਵੱਧ ਦੁਖਦਾਈ ਕੀ ਹੋ ਸਕਦਾ ਹੈ! ਅਜਿਹਾ ਹੀ ਵਾਪਰਿਆ ਹੈ ਬਿਹਾਰ ਵਿਖੇ, ਜਿੱਥੇ ਇੱਕ ਨਿਰਦਈ ਔਰਤ ਨੇ ਆਪਣੇ ਪਰਿਵਾਰ ਦੇ ਪੰਜ ਜੀਆਂ ਨੂੰ ਚਾਹ 'ਚ ਜ਼ਹਿਰ ਮਿਲਾ ਕੇ ਪਿਆ ਦਿੱਤਾ ।

Woman gave poisonous tea to family members ਨਜ਼ਾਇਜ਼ ਸਬੰਧਾਂ ਨੇ ਮਾਰੀ ਮੱਤ , ਮਹਿਲਾ ਨੇ ਪਰਿਵਾਰ ਦੇ 5 ਜੀਆਂ ਨੂੰ ਪਿਆਈ ਜ਼ਹਿਰੀਲੀ ਚਾਹ

ਮਾਮਲਾ ਮਧੂਬਨੀ ਜ਼ਿਲ੍ਹੇ ਦੇ ਬਿਸਫ਼ੀ ਥਾਣਾ ਸਥਿਤ ਸਾਦੁਲਾਹਪੁਰ ਦਾ ਹੈ। ਕਿਹਾ ਜਾ ਰਿਹਾ ਹੈ ਕਿ ਉਪਰੋਕਤ ਸਥਾਨ 'ਤੇ ਰਹਿਣ ਵਾਲੀ ਚੰਦਾ ਦੇਵੀ ਨਾਮਕ ਔਰਤ ਨੇ ਨਜ਼ਾਇਜ਼ ਸਬੰਧਾਂ ਦੇ ਚਲਦੇ ਅਜਿਹਾ ਖੌਫ਼ਨਾਕ ਕਦਮ ਚੁੱਕਿਆ। ਉਸਨੇ ਆਪਣੀ ਸੱਸ, ਦਿਓਰ ਸਣੇ ਆਪਣੇ ਤਿੰਨ ਪੁੱਤਰਾਂ ਨੂੰ ਵੀ poisonous tea ਪਿਆਈ ਅਤੇ ਖ਼ੁਦ ਵੀ ਪੀਤੀ। ਇਸ ਉਪਰੰਤ ਉਸਦੇ ਦਿਓਰ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ਜਦਕਿ ਬਾਕੀ ਮੈਂਬਰ ਜੇਰੇ ਇਲਾਜ ਹਨ।

Woman gave poisonous tea to family members ਨਜ਼ਾਇਜ਼ ਸਬੰਧਾਂ ਨੇ ਮਾਰੀ ਮੱਤ , ਮਹਿਲਾ ਨੇ ਪਰਿਵਾਰ ਦੇ 5 ਜੀਆਂ ਨੂੰ ਪਿਆਈ ਜ਼ਹਿਰੀਲੀ ਚਾਹ

 

ਮਿਲੀ ਜਾਣਕਾਰੀ ਮੁਤਾਬਕ ਉਕਤ ਔਰਤ ਦੇ ਦੋ ਪੁੱਤਰਾਂ ਦੀ ਹਾਲਤ ਨਾਜ਼ੁਕ ਹੈ। ਔਰਤ ਦੇ ਦੋ ਪੁੱਤਰ ਜ਼ਿੰਦਗੀ ਤੇ ਮੌਤ ਦੀ ਜੰਗ ਲੜ੍ਹ ਰਹੇ ਹਨ, ਜਦਕਿ ਔਰਤ ਸਮੇਤ ਦੋ ਹੋਰਨਾਂ ਦੀ ਹਾਲਤ 'ਚ ਸੁਧਾਰ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਪੂਰੀ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਕਿਸ ਵਜ੍ਹਾ ਕਾਰਨ ਦੋਸ਼ੀ ਔਰਤ ਨੇ ਆਪਣੇ ਸਬੰਧੀਆਂ ਨੂੰ ਜ਼ਹਿਰ ਪਿਆਇਆ। ਪੁਲਿਸ ਵੱਲੋਂ ਸਾਰੀ ਸਥਿਤੀ ਜਾਨਣ ਉਪਰੰਤ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਜਾਂਚ ਜਾਰੀ ਹੈ।

Woman gave poisonous tea to family members ਨਜ਼ਾਇਜ਼ ਸਬੰਧਾਂ ਨੇ ਮਾਰੀ ਮੱਤ , ਮਹਿਲਾ ਨੇ ਪਰਿਵਾਰ ਦੇ 5 ਜੀਆਂ ਨੂੰ ਪਿਆਈ ਜ਼ਹਿਰੀਲੀ ਚਾਹ

 

ਦੱਸ ਦੇਈਏ ਕਿ ਘਟਨਾ ਉਪਰੰਤ ਪੂਰੇ ਇਲਾਕੇ 'ਚ ਸਨਸਨੀ ਪੱਸਰੀ ਹੋਈ ਹੈ, ਲੋਕ ਔਰਤ ਦੁਆਰਾ ਉਠਾਏ ਗਏ ਦਿਲ ਦਹਿਲਾਉਣ ਵਾਲੇ ਭਿਆਨਕ ਕਦਮ ਪ੍ਰਤੀ ਹੈਰਾਨ ਹਨ।

adv-img
adv-img