ਔਰਤ ਦੀ ਬੇਰਹਿਮੀ ਨਾਲ ਕੁੱਟਮਾਰ, ਹੁਣ ਸੱਚ ਆਇਆ ਸਾਹਮਣੇ

Woman has beaten by a family member in Gurdaspur Punjab
ਔਰਤ ਦੀ ਬੇਰਹਿਮੀ ਨਾਲ ਕੁੱਟਮਾਰ, ਹੁਣ ਸੱਚ ਆਇਆ ਸਾਹਮਣੇ 

ਔਰਤ ਦੀ ਬੇਰਹਿਮੀ ਨਾਲ ਕੁੱਟਮਾਰ, ਹੁਣ ਸੱਚ ਆਇਆ ਸਾਹਮਣੇ:ਗੁਰਦਾਸਪੁਰ : ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ,ਜਿਸ ਵਿੱਚ ਇੱਕ ਵਿਅਕਤੀ ਤੇ 2 ਔਰਤਾਂ ਇੱਕ ਹੋਰ ਔਰਤ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਵਿਖਾਈ ਦੇ ਰਹੇ ਹਨ। ਇਸ ਵੀਡੀਓ ਵਿੱਚ ਇੱਕ ਵਿਅਕਤੀ ਔਰਤ ਨੂੰ ਵਾਲਾਂ ਤੋਂ ਖਿੱਚ ਰਿਹਾ ਹੈ ਤੇ ਸੋਟੀ ਨਾਲ ਕੁੱਟ ਰਿਹਾ ਹੈ। ਇਹ ਵੀਡੀਉ ਗੁਰਦਾਸਪੁਰ ਦੇ ਪਿੰਡ ਡੇਅਰੀਵਾਲ ਦਰੋਗ਼ਾ ਦੀ ਹੈ ,ਜਿੱਥੇ ਪੀੜਤਾ ਕੰਵਲਜੀਤ ਕੌਰ ਨੂੰ ਉਸ ਦਾ ਜੇਠ, ਜੇਠਾਣੀ ਤੇ ਸੱਸ ਕੁੱਟ ਰਹੀਆਂ ਹਨ।

ਇਸ ਦੌਰਾਨ ਪੀੜਿਤ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ 6 ਸਾਲ ਪਹਿਲਾਂ ਪਿੰਡ ਡੇਅਰੀਵਾਲ ਦਰੋਗ਼ਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨਾਲ ਹੋਇਆ ਸੀ, ਜੋ ਕਿ ਅਸਟਰੇਲੀਆ ਵਿਖੇ ਰਹਿੰਦਾ ਹੈ। ਉਸ ਨੇ ਦੱਸਿਆ ਕਿ ਉਸ ਦੇ ਦੋ ਬੱਚੇ ਹਨ ਅਤੇ ਉਸ ਦੀ ਆਪਣੇ ਪਤੀ ਨਾਲ ਅਨ ਬਣ ਚੱਲਣ ਕਾਰਨ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ। ਉਸ ਨੇ ਕਿਹਾ ਕੀ ਕਈ ਵਾਰ ਰਾਜ਼ੀਨਾਮਾ ਵੀ ਹੋਇਆ ਅਤੇ ਇਸ ਵੇਲੇ ਉਹ ਆਪਣੇ ਸਹੁਰੇ ਘਰ ਵਿਖੇ ਹੀ ਰਹਿ ਰਹੀ ਸੀ।

ਉਨ੍ਹਾਂ ਦੱਸਿਆ ਕਿ ਬੀਤੇ ਦਿਨ ਨਿੱਕੀ ਜਿਹੀ ਗੱਲ ਨੂੰ ਲੈ ਕੇ ਉਸ ਦੇ ਜੇਠ, ਜਿਠਾਣੀ ਅਤੇ ਸੱਸ ਉਸ ਨਾਲ ਕੁੱਟਮਾਰ ਕਰਨ ਲੱਗ ਪਏ। ਇਸੇ ਦੌਰਾਨ ਹੀ ਪੀੜਤ ਦੀ ਭਾਬੀ ਵੀ ਉਸ ਕੋਲ ਰਹਿਣ ਆਈ ਹੋਈ ਸੀ, ਜਿਸ ਨੇ ਆਪਣੇ ਮੋਬਾਈਲ ਰਾਹੀਂ ਪੂਰੀ ਕੁੱਟਮਾਰ ਦੀ ਵੀਡੀਉ ਬਣਾ ਲਈ। ਪੀੜਿਤ ਔਰਤ ਕਵਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਪੂਰੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਪਰ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਮਹਿਲਾ ਅਯੋਗ ਵਿਖੇ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਹੈ।

ਉਧਰ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਜਦੋਂ ਉਸ ਨੂੰ ਵੀਡੀਓ ਦਾ ਪਤਾ ਚੱਲਿਆ ਤਾਂ ਉਸੇ ਸਮੇਂ ਔਰਤ ਦੇ ਬਿਆਨਾਂ ਮੁਤਾਬਕ ਜਾਂਚ ਸ਼ੁਰੂ ਕਰ ਦਿੱਤੀ। ਪੀੜਤ ਔਰਤ ਨੇ ਆਪਣੀ ਜਠਾਣੀ, ਜੇਠ ਤੇ ਸੱਸ ‘ਤੇ ਇਲਜ਼ਾਮ ਲਾਇਆ ਹੈ। ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤਾ ਨੇ ਕਿਹਾ ਕਿ ਪਹਿਲਾਂ ਵੀ ਉਸ ਨੂੰ ਕਈ ਵਾਰ ਕੁੱਟਿਆ ਗਿਆ ਹੈ। ਹੁਣ ਪੀੜਤਾ ਨੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
-PTCNews