ਪੰਜਾਬ

ਜਨਮ ਅਸ਼ਟਮੀ ਦੀਆਂ ਤਿਆਰੀਆਂ ਦੌਰਾਨ ਮਹਿਲਾ ਨੇ ਮੰਦਿਰ ਦੀ ਤੀਜੀ ਮੰਜ਼ਲ ਤੋਂ ਮਾਰੀ ਛਾਲ

By Jasmeet Singh -- August 19, 2022 12:27 pm -- Updated:August 19, 2022 12:32 pm

ਅੰਮ੍ਰਿਤਸਰ, 19 ਅਗਸਤ: ਵੀਰਵਾਰ ਰਾਤੀ ਇਕ ਔਰਤ ਨੇ ਮੰਦਿਰ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਬਟਾਲਾ ਰੋਡ 'ਤੇ ਸਥਿਤ ਬੋਹੜ ਵਾਲਾ ਸ਼ਿਵਾਲਾ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਜਦੋਂ ਮੰਦਿਰ ਦੇ ਬਾਹਰ ਖੜੇ ਸ਼ਰਧਾਲੂਆਂ ਨੇ ਰੌਲਾ ਪਾ ਦਿੱਤਾ।

ਲੋਕਾਂ ਨੇ ਦੇਖਿਆ ਤਾਂ ਇੱਕ ਔਰਤ ਤੀਜੀ ਮੰਜ਼ਿਲ ਤੋਂ ਛਾਲ ਮਾਰਨ ਲਈ ਤਿਆਰ ਖੜੀ ਸੀ। ਲੋਕਾਂ ਨੇ ਉਸਨੂੰ ਸਮਝਾਉਣਾ ਚਾਹਿਆ ਪਰ ਉਸਨੇ ਇੱਕ ਨਾ ਸੁਣੀ ਅਤੇ ਛਾਲ ਮਾਰ ਦਿੱਤੀ। ਜਿਸਤੋਂ ਬਾਅਦ ਸ਼ਰਧਾਲੂਆਂ ਨੇ

ਫੌਰਨ ਮਹਿਲਾ ਨੂੰ ਸਿਵਲ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

Jalandhar hospital nurse commits suicide by hanging herself

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਕੀਤੀ ਤੇ ਪਰਿਵਾਰ ਤੋਂ ਖੁਦਕੁਸ਼ੀ ਦੀ ਵਜ੍ਹਾ ਜਾਣਨੀ ਚਾਹੀ ਪਰ ਪਰਿਵਾਰ ਦਾ ਕਹਿਣਾ ਕਿ ਉਨ੍ਹਾਂ ਨੂੰ ਇਸ ਸੰਦਰਭ ਵਿਚ ਕੋਈ ਜਾਣਕਾਰੀ ਨਹੀਂ ਹੈ। ਤਕਰੀਬਨ 44 ਸਾਲਾ ਔਰਤ ਗੋਕੁਲ ਵਿਹਾਰ ਦੀ ਰਹਿਣ ਵਾਲੀ ਸੀ ਅਤੇ ਉਸ ਦਾ ਨਾਂ ਰਜਨੀ ਸੀ। ਔਰਤ ਕੋਲੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਖੁਦਕੁਸ਼ੀ ਦਾ ਕਾਰਨ ਪਰਿਵਾਰਕ ਝਗੜਾ ਹੋ ਸਕਦਾ ਹੈ।

ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਬਿਕਰਮ ਮਜੀਠੀਆ ਗੁਰਦੁਆਰਾ ਨੌਂਵੀ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਹੋਏ ਨਤਮਸਤਕ

-PTC News

  • Share