Sat, Apr 27, 2024
Whatsapp

ਮਾਂ ਦੀ ਮੌਤ ਤੋਂ ਬਾਅਦ ਅਖੀਰ ਧੀ ਨੇ ਕਿਉਂ ਚੁੱਕਿਆ ਅਜਿਹਾ ਕਦਮ, ਜਿਉਂਦੇ ਜੀ ਸਾੜਿਆ ਪਿਓ

Written by  Jagroop Kaur -- March 23rd 2021 04:34 PM -- Updated: March 23rd 2021 05:38 PM
ਮਾਂ ਦੀ ਮੌਤ ਤੋਂ ਬਾਅਦ ਅਖੀਰ ਧੀ ਨੇ ਕਿਉਂ ਚੁੱਕਿਆ ਅਜਿਹਾ ਕਦਮ, ਜਿਉਂਦੇ ਜੀ ਸਾੜਿਆ ਪਿਓ

ਮਾਂ ਦੀ ਮੌਤ ਤੋਂ ਬਾਅਦ ਅਖੀਰ ਧੀ ਨੇ ਕਿਉਂ ਚੁੱਕਿਆ ਅਜਿਹਾ ਕਦਮ, ਜਿਉਂਦੇ ਜੀ ਸਾੜਿਆ ਪਿਓ

ਜੇ ਮਾਂ ਜਨਮ ਦਿੰਦੀ ਹੈ ਤਾਂ ਪਿਤਾ ਵੀ ਆਪਣੀ ਔਲਾਦ ਲਈ ਜੀਵਨ ਦਾਅ 'ਤੇ ਲਾਉਂਦਾ ਹੈ। ਫਿਰ ਵੀ ਔਲਾਦ ਉਸ ਨੂੰ ਮੌਤ ਦੇ ਘਾਟ ਉਤਾਰਨ ਜਿਹਾ ਕਾਂਡ ਕਰੇ ਤਾਂ ਹੈਰਾਨ ਕਰਨ ਵਾਲਾ ਹੈ। ਅਜਿਹਾ ਹੀ ਇਕ ਮਾਮਲਾ ਸਹਿਮੇ ਆਇਆ ਹੈ ਕੋਲਕਾਤਾ 'ਚ ਜਿਥੇ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇਥੇ 22 ਸਾਲਾ ਲੜਕੀ ਆਪਣੇ ਪਿਤਾ ਨੂੰ ਰਾਤ ਦੇ ਖਾਣੇ ਲਈ ਬਾਹਰ ਲੈ ਕੇ ਗਈ, ਜਦੋਂ ਉਸ ਦਾ ਪਿਤਾ ਸ਼ਰਾਬ ਪੀ ਕੇ ਬੇਹੋਸ਼ ਹੋ ਗਿਆ ਤਾਂ ਧੀ ਨੇ ਉਸ ਨੂੰ ਅੱਗ ਲਗਾ ਕੇ ਸਾੜ ਦਿੱਤਾ।UP: Wife burnt husband alive with the help of four people - यूपी : चार लोगों की मदद से पत्नी ने पेट्रोल डालकर पति को जिंदा जलाया ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ   ਮਿਲੀ ਜਾਣਕਾਰੀ ਮੁਤਾਬਿਕ ਉਕਤ ਧੀ ਐਤਵਾਰ ਦੀ ਰਾਤ ਆਪਣੇ ਪਿਤਾ ਨਾਲ ਰੈਸਟੋਰੈਂਟ ਗਈ ਜਿਥੇ ਉਸ ਨੇ ਆਪਣੇ ਪਿਤਾ ਨਾਲ ਪਹਿਲਾਂ ਖਾਣਾ ਖਾਧਾ ਅਤੇ ਪਿਤਾ ਨੂੰ ਕਥਿਤ ਤੌਰ ਉਤੇ ਸ਼ਰਾਬ ਪਿਲਾਈ। ਫਿਰ ਉਹ ਦੋਵੇਂ ਸੈਰ ਕਰਨ ਲਈ ਨਿਕਲ ਗਏ। ਦੋਵੇਂ ਅਜੇ ਸਥਾਨਕ ਹੁਗਲੀ ਨਦੀ ਕੰਢੇ ਪਹੁੰਚੇ ਸਨ ਕਿ ਉਥੇ ਬੈਠ ਕੇ ਗੱਲਾਂ ਕਰਨ ਲੱਗੇ ਇਸ ਤੋਂ ਬਾਅਦ 56 ਸਾਲਾ ਪਿਤਾ ਨਸ਼ੇ ਦੀ ਹਾਲਤ 'ਚ ਸੌਂ ਗਿਆ ਤਾਂ ਧੀ ਨੇ ਫਿਰ ਉਸ ਉੱਤੇ ਮਿੱਟੀ ਦਾ ਤੇਲ ਪਾ ਦਿੱਤਾ ਅਤੇ ਕਥਿਤ ਤੌਰ ’ਤੇ ਉਸ ਨੂੰ ਅੱਗ ਲਾ ਦਿੱਤੀ।25 Dad And Daughter Activities To Try This Year » Daily Mom“ਪੁੱਛਗਿੱਛ ਦੌਰਾਨ ਉਸਨੇ ਦਾਅਵਾ ਕੀਤਾ ਕਿ ਉਸਦੀ ਮਾਂ ਦੀ ਮੌਤ ਤੋਂ ਬਾਅਦ ਜਦੋਂ ਉਹ ਬਚਪਨ ਵਿੱਚ ਹੀ ਸੀ, ਉਸਦੇ ਪਿਤਾ ਨੇ ਉਸਦਾ ਸਰੀਰਕ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਅਤੇ ਭਾਵਨਾਤਮਕ ਤੌਰ‘ ਤੇ ਤਸ਼ੱਦਦ ਵੀ ਕੀਤਾ। ਹਾਲਾਂਕਿ, ਇਹ ਵਿਆਹ ਤੋਂ ਬਾਅਦ ਹੀ ਰੁਕ ਗਈ। ਪਰ, ਜਦੋਂ ਉਸਦਾ ਵਿਆਹ ਟੁੱਟ ਗਿਆ ਅਤੇ ਉਹ ਵਾਪਸ ਪਰਤ ਗਈ ਘਰ ਵਾਪਸ ਤਸੀਹੇ ਫਿਰ ਤੋਂ ਸ਼ੁਰੂ ਹੋਏ,ਜਿਸ ਤੋਂ ਬਾਅਦ ਇਹ ਸਭ ਕੁੜੀ ਦੀ ਬਰਦਾਸ਼ਤ ਤੋਂ ਬਾਹਰ ਹੋ ਗਿਆ ਤਾਂ ਉਸ ਨੇ ਅਜਿਹਾ ਕਦਮ ਚੁੱਕਿਆ। ”ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ।ਰਾਤ ਨੂੰ ਉਸਦੇ ਚਾਚੇ ਦੁਆਰਾ ਕੀਤੀ ਸ਼ਿਕਾਇਤ 'ਤੇ ਗ੍ਰਿਫਤਾਰ ਕੀਤਾ ਗਿਆ ਸੀ।


Top News view more...

Latest News view more...