ਹੋਰ ਖਬਰਾਂ

ਖੰਨਾ ਦੇ ਨੇੜੇਲੇ ਪਿੰਡ ਕੋਟ ਸੇਖੋਂ 'ਚ ਔਰਤ ਦਾ ਬੇਰਹਿਮੀ ਨਾਲ ਕਤਲ, ਸਿਰ ਤੇ ਬਾਂਹ ਧੜ ਨਾਲੋਂ ਅਲੱਗ     

By Shanker Badra -- March 17, 2021 4:03 pm -- Updated:Feb 15, 2021

ਖੰਨਾ : ਖੰਨਾ ਦੇ ਪਿੰਡ ਕੋਟ ਸੇਖੋਂ 'ਚ ਉਸ ਸਮੇਂ ਦਹਿਸ਼ਤ ਦਾ ਮਾਹੌੌੌਲ ਪੈਦਾ ਹੋ ਗਿਆ ,ਜਦ ਸ਼ਮਸ਼ਾਨਘਾਟ 'ਚੋਂ ਇੱਕ ਔਰਤ ਦੀ ਲਾਸ਼ ਮਿਲੀ। ਮ੍ਰਿਤਕਾ ਦੀ ਲਾਸ਼ ਕੋਲੋਂ ਇੱਕ ਗੰਡਾਸਾ ਵੀ ਮਿਲਿਆ ,ਜਿਸ ਦੇ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਚਰਨਜੀਤ ਕੌਰ (40) ਪਿੰਡ ਕੋਟ ਸੇਖੋਂ ਵਜੋਂ ਹੋਈ ਹੈ। ਉਹ ਕਈ ਦਿਨਾਂ ਤੋਂ ਲਾਪਤਾ ਸੀ।ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Woman's deathbody found in crematorium after murder at Kot Sekhon village near Khanna ਖੰਨਾ ਦੇ ਨੇੜੇਲੇ ਪਿੰਡ ਕੋਟ ਸੇਖੋਂ 'ਚ ਔਰਤ ਦਾ ਬੇਰਹਿਮੀ ਨਾਲ ਕਤਲ, ਸਿਰ ਤੇ ਬਾਂਹ ਧੜ ਨਾਲੋਂ ਅਲੱਗ

ਜਾਣਕਾਰੀ ਅਨੁਸਾਰ ਪਿੰਡ ਕੋਟ ਸੇਖੋਂ ਦੇ ਸਮਸ਼ਾਨਘਾਟ ਵਿੱਚੋਂ ਇੱਕ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਔਰਤ ਦਾ ਕਤਲ ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਹੈ। ਇੱਕ ਹਥਿਆਰ ਵੀ ਲਾਸ਼ ਕੋਲ ਪਿਆ ਸੀ ਤੇ ਇੱਕ ਥੈਲੇ ਵਿੱਚ ਔਰਤ ਦੇ ਕੱਪੜੇ ਸੀ। ਕਾਤਲ ਨੇ ਔਰਤ ਦੇ ਸਿਰ ਦਾ ਉਪਰਲਾ ਹਿੱਸੇ ਅਲੱਗ ਕੀਤਾ ਹੋਇਆ ਸੀ ਤੇ ਇੱਕ ਬਾਂਹ ਵੀ ਵੱਢੀ ਹੋਈ ਸੀ।

Woman's deathbody found in crematorium after murder at Kot Sekhon village near Khanna ਖੰਨਾ ਦੇ ਨੇੜੇਲੇ ਪਿੰਡ ਕੋਟ ਸੇਖੋਂ 'ਚ ਔਰਤ ਦਾ ਬੇਰਹਿਮੀ ਨਾਲ ਕਤਲ, ਸਿਰ ਤੇ ਬਾਂਹ ਧੜ ਨਾਲੋਂ ਅਲੱਗ

ਮ੍ਰਿਤਕ ਦੇ ਦਿਓਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਭਾਬੀ 13 ਤਾਰੀਕ ਤੋਂ ਲਾਪਤਾ ਸੀ ਤੇ ਉਨ੍ਹਾਂ ਨੂੰ ਪਿੰਡ ਦੇ ਹੀ ਇੱਕ ਬੰਦੇ ਸੁਖਵਿੰਦਰ ਸਿੰਘ 'ਤੇ ਸ਼ੱਕ ਹੈ ,ਜੋ ਚਰਨਜੀਤ ਕੌਰ ਨੂੰ ਆਪਣੇ ਨਾਲ ਲੈ ਗਿਆ ਸੀ। ਇਸ ਤੋਂ ਬਾਅਦ ਉਸ ਦੀ ਭਰਜਾਈ ਦੀ ਪਿੰਡ ਦੀਆਂ ਮੜ੍ਹੀਆਂ 'ਚੋਂ ਅੱਜ ਲਾਸ਼ ਮਿਲੀ ਹੈ। ਕਤਲ ਦੀ ਵਜ੍ਹਾ ਨਾਜਾਇਜ ਸਬੰਧ ਦੱਸੇ ਜਾ ਰਹੇ ਹਨ।

Woman's deathbody found in crematorium after murder at Kot Sekhon village near Khanna ਖੰਨਾ ਦੇ ਨੇੜੇਲੇ ਪਿੰਡ ਕੋਟ ਸੇਖੋਂ 'ਚ ਔਰਤ ਦਾ ਬੇਰਹਿਮੀ ਨਾਲ ਕਤਲ, ਸਿਰ ਤੇ ਬਾਂਹ ਧੜ ਨਾਲੋਂ ਅਲੱਗ

ਮ੍ਰਿਤਕ ਦੇ ਪਤੀ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸੁਖਵਿੰਦਰ ਸਿੰਘ ਨੇ ਉਨ੍ਹਾਂ ਦਾ ਭਰੋਸਾ ਜਿੱਤ ਕੇ ਘਰ ਆਉਣਾ ਸ਼ੁਰੂ ਕੀਤਾ। 13 ਮਾਰਚ ਦੀ ਸ਼ਾਮ ਨੂੰ ਉਸ ਦੀ ਘਰਵਾਲੀ ਘਰੋਂ ਚਲੀ ਗਈ ,ਜਿਸ ਦੀ ਲਾਸ਼ ਅੱਜ ਮਿਲੀ ਹੈ। ਸੁਖਵਿੰਦਰ ਸਿੰਘ ਉਨ੍ਹਾਂ ਨੂੰ ਕਹਿੰਦਾ ਸੀ ਕਿ ਦੋ ਚਾਰ ਦਿਨਾਂ ਤੱਕ ਉਨ੍ਹਾਂ ਨੂੰ ਖ਼ਬਰ ਮਿਲ ਜਾਵੇਗੀ। ਇਸ ਕਰਕੇ ਉਨ੍ਹਾਂ ਨੂੰ ਸ਼ੱਕ ਹੈ ਕਿ ਸੁਖਵਿੰਦਰ ਨੇ ਹੀ ਕਤਲ ਕੀਤਾ।
-PTCNews

  • Share