Mon, Apr 29, 2024
Whatsapp

Women T20 World Cup: ਸੈਮੀਫਾਈਨਲ 'ਚ ਇੰਗਲੈਂਡ ਨਾਲ ਭਿੜੇਗੀ ਭਾਰਤੀ ਟੀਮ

Written by  Jashan A -- November 19th 2018 07:00 PM
Women T20 World Cup: ਸੈਮੀਫਾਈਨਲ 'ਚ ਇੰਗਲੈਂਡ ਨਾਲ ਭਿੜੇਗੀ ਭਾਰਤੀ ਟੀਮ

Women T20 World Cup: ਸੈਮੀਫਾਈਨਲ 'ਚ ਇੰਗਲੈਂਡ ਨਾਲ ਭਿੜੇਗੀ ਭਾਰਤੀ ਟੀਮ

Women T20 World Cup: ਸੈਮੀਫਾਈਨਲ 'ਚ ਇੰਗਲੈਂਡ ਨਾਲ ਭਿੜੇਗੀ ਭਾਰਤੀ ਟੀਮ,ਨਵੀਂ ਦਿੱਲੀ: ਭਾਰਤੀ ਟੀਮ ਦਾ ਸਾਹਮਣਾ ਆਈ.ਸੀ.ਸੀ ਮਹਿਲਾ ਟੀ20 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ 'ਚ 2009 ਦੀ ਚੈੰਪੀਅਨ ਇੰਗਲੈਂਡ ਨਾਲ ਹੋਵੇਗਾ, ਜਿਸ ਨੂੰ ਵੈਸਟ ਇੰਡੀਜ਼ ਨੇ ਆਖਰੀ ਗਰੁਪ ਮੈਚ 'ਚ ਚਾਰ ਵਿਕੇਟ ਨਾਲ ਹਰਾਇਆ ਸੀ। ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਗਰੁਪ ਪੜਾਅ 'ਚ ਤਿੰਨਾਂ ਮੈਚ ਜਿੱਤੇ ਹਨ ਅਤੇ ਹੁਣ ਉਹ ਇੰਗਲੈਂਡ ਤੋਂ ਪਿਛਲੇ ਸਾਲ 50 ਓਵਰਾਂ ਦੇ ਵਿਸ਼ਵ ਕੱਪ ਫਾਇਨਲ 'ਚ ਮਿਲੀ ਹਾਰ ਦਾ ਬਦਲਾ ਲੈਣਾ ਚਾਹੁੰਣਗੇ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਨੇ ਆਖਰੀ ਪੂਲ ਮੈਚ ਵਿੱਚ ਤਿੰਨ ਵਾਰ ਦੀ ਚੈੰਪੀਅਨ ਆਸਟਰੇਲੀਆ ਨੂੰ ਹਰਾਇਆ। world cupਪਿਛਲੇ ਸਾਲ ਦੀ ਚੈੰਪੀਅਨ ਵੈਸਟ ਇੰਡੀਜ਼ ਗਰੁਪ ਏ ਵਿੱਚ ਅੱਠ ਅੰਕ ਲੈ ਕੇ ਚੋਟੀ ਉੱਤੇ ਰਹੀ। ਇੰਡੀਜ਼ ਟੀਮ ਨੇ ਆਖਰੀ ਲੀਗ ਮੈਚ ਵਿੱਚ ਇੰਗਲੈਂਡ ਨੂੰ ਆਖਰੀ ਓਵਰ ਵਿੱਚ ਹਰਾਇਆ। ਹੁਣ 22 ਨਵੰਬਰ ਨੂੰ ਪਹਿਲੇ ਸੈਮੀਫਾਇਨਲ 'ਚ ਉਸ ਦਾ ਸਾਹਮਣਾ ਆਸਟਰੇਲੀਆ ਨਾਲ ਹੋਵੇਗਾ। —PTC News


Top News view more...

Latest News view more...