
ਇਸ ਦੇਸ਼ 'ਚ ਸਭ ਤੋਂ ਪਹਿਲਾਂ ਮਨਾਇਆ ਗਿਆ ਨਵੇਂ ਸਾਲ ਦਾ ਜਸ਼ਨ, ਦੇਖੋ ਤਸਵੀਰਾਂ,ਨਵੀਂ ਦਿੱਲੀ: ਨਵੇਂ ਸਾਲ ਨੂੰ ਲੈ ਕੇ ਦੁਨੀਆਂ ਭਰ 'ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ, ਜਿਸ ਦੌਰਾਨ ਦੁਨੀਆਂ ਭਰ ਦੇ ਲੋਕਾਂ ਵੱਲੋਂ ਨਵੇਂ ਸਾਲ ਨੂੰ ਲੈ ਕੇ ਤਿਆਰੀਆਂ ਜੋਰਾਂ 'ਤੇ ਹਨ।ਇਸ ਦੌਰਾਨ 2019 ਦੀ ਆਮਦ ਨੂੰ ਲੈ ਕੇ ਦੁਨੀਆ ਦੇ ਸਭ ਤੋਂ ਛੇਟੇ ਦੇਸ਼ ਸਾਮੋਆ ਨੇ ਸਭ ਤੋਂ ਪਹਿਲਾਂ ਨਵੇਂ ਸਾਲ ਦਾ ਜਸ਼ਨ ਮਨਾਇਆ।
ਨਾਲ ਹੀ ਟੋਂਗਾ, ਕ੍ਰਿਸਮਸ ਟਾਪੂ ਅਤੇ ਕਿਰੀਬਾਤੀ 'ਚ ਵੀ ਨਵੇਂ ਸਾਲ ਦਾ ਜਸ਼ਨ ਮਨਾਇਆ ਗਿਆ। ਇਸ ਤੋਂ ਬਾਅਦ ਤਕਰੀਬਨ ਨਿਊਜ਼ੀਲੈਂਡ ਦੇ ਆਕਲੈਂਡ ਨੇ ਖੂਬਸੂਰਤ ਆਤਿਸ਼ਬਾਜ਼ੀ ਕਰਕੇ ਨਵੇਂ ਸਾਲ ਨੂੰ ਜੀ ਆਇਆਂ ਨੂੰ ਕਿਹਾ।
ਨਿਊਜ਼ੀਲੈਂਡ ਤੋਂ ਬਾਅਦ ਲਗਭਗ ਆਸਟ੍ਰੇਲੀਆ, ਜਾਪਾਨ ਅਤੇ ਦੱਖਣੀ ਕੋਰੀਆ ਨੇ ਨਵੇਂ ਸਾਲ ਦਾ ਜਸ਼ਨ ਮਨਾਇਆ।
ਇਸ ਤੋਂ ਬਾਅਦ ਯੂਰਪ 'ਚ ਨਵੇਂ ਸਾਲ ਦਾ ਸਵਾਗਤ ਕੀਤਾ ਗਿਆ।ਭਾਰਤ 'ਚ ਵੀ ਨਵੇਂ ਸਾਲ ਨੂੰ ਲੈ ਕੇ ਲੋਕਾਂ ਵਲੋਂ ਕਾਫੀ ਉਤਸ਼ਾਹ ਜਤਾਇਆ ਜਾ ਰਿਹਾ ਹੈ। ਜਿਸ ਦੌਰਾਨ ਵੱਖ-ਵੱਖ ਦੇਸ਼ਾ ਦੇ ਲੋਕ ਨਵਾਂ ਸਾਲ ਮਨਾਉਣ ਲਈ ਆਕਲੈਂਡ ਪਹੁੰਚ ਕੇ ਜਸ਼ਨ ਮਨਾ ਰਹੇ ਹਨ।
-PTC News