ਵਿਸ਼ਵ ਵਾਤਾਵਰਣ ਦਿਵਸ: ਅਕਾਲੀ ਲੀਡਰਸ਼ਿਪ ਨੇ ਮੁੱਖ ਦਫ਼ਤਰ ‘ਚ ਲਾਏ ਬੂਟੇ (ਤਸਵੀਰਾਂ)

ਵਿਸ਼ਵ ਵਾਤਾਵਰਣ ਦਿਵਸ: ਅਕਾਲੀ ਲੀਡਰਸ਼ਿਪ ਨੇ ਮੁੱਖ ਦਫ਼ਤਰ ‘ਚ ਲਾਏ ਬੂਟੇ (ਤਸਵੀਰਾਂ),ਚੰਡੀਗੜ੍ਹ: ਅੱਜ ਵਿਸ਼ਵ ਵਾਤਾਵਰਣ ਦਿਵਸ ਹੈ। ਜਿਸ ਦੌਰਾਨ ਦੇਸ਼ ਭਰ ‘ਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਮੁੱਖ ਰੱਖਦੇ ਹੋਏ ਜਿਥੇ ਆਮ ਲੋਕ ਪੌਦੇ ਲਗਾ ਕੇ ਵਾਤਾਵਰਣ ਨੂੰ ਬਚਾਉਣ ‘ਚ ਆਪਣਾ ਸਹਿਯੋਗ ਪਾ ਰਹੇ ਹਨ, ਉਥੇ ਹੀ ਸਿਆਸੀ ਆਗੂ ਵੀ ਪੌਦੇ ਲਗਾ ਰਹੇ ਹਨ।

sad
ਵਿਸ਼ਵ ਵਾਤਾਵਰਣ ਦਿਵਸ: ਅਕਾਲੀ ਲੀਡਰਸ਼ਿਪ ਨੇ ਮੁੱਖ ਦਫ਼ਤਰ ‘ਚ ਲਾਏ ਬੂਟੇ (ਤਸਵੀਰਾਂ)

ਇਸ ਕੜੀ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਵਾਤਾਵਰਣ ਦਿਵਸ ਮੌਕੇ ਚੰਡੀਗੜ੍ਹ ਦੇ ਸੈਕਟਰ 28 ਦੇ ਮੁੱਖ ਦਫਤਰ ‘ਚ ਪੌਦੇ ਲਗਾਏ।

ਹੋਰ ਪੜ੍ਹੋ:ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀਆਂ ਦਾ ਦੌਰ ਜਾਰੀ, ਅੱਜ ਲੁਧਿਆਣਾ ‘ਚ ਕਰੇਗਾ 3 ਵਿਸ਼ਾਲ ਰੈਲੀਆਂ

sad
ਵਿਸ਼ਵ ਵਾਤਾਵਰਣ ਦਿਵਸ: ਅਕਾਲੀ ਲੀਡਰਸ਼ਿਪ ਨੇ ਮੁੱਖ ਦਫ਼ਤਰ ‘ਚ ਲਾਏ ਬੂਟੇ (ਤਸਵੀਰਾਂ)

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਇਸਤਰੀ ਵਿੰਗ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਮਨਜਿੰਦਰ ਸਿੰਘ ਸਿਰਸਾ, ਸਾਂਸਦ ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ ਸਮੇਤ ਹੋਰ ਆਗੂ ਮੌਜੂਦ ਸਨ।

sad
ਵਿਸ਼ਵ ਵਾਤਾਵਰਣ ਦਿਵਸ: ਅਕਾਲੀ ਲੀਡਰਸ਼ਿਪ ਨੇ ਮੁੱਖ ਦਫ਼ਤਰ ‘ਚ ਲਾਏ ਬੂਟੇ (ਤਸਵੀਰਾਂ)

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਹੱਥਾਂ ਨਾਲ ਪੌਦੇ ਲਗਾਏ ਅਤੇ ਬੀਬੀ ਜਗੀਰ ਕੌਰ ਸਮੇਤ ਉਥੇ ਮੌਜੂਦ ਹੋਰ ਆਗੂਆਂ ਨੇ ਪੌਦਿਆਂ ਨੂੰ ਪਾਣੀ ਦਿੱਤਾ।

-PTC News