ਮੁੱਖ ਖਬਰਾਂ

ਯੋ ਯੋ ਵਾਪਸੀ ਲਈ ਬਣਾ ਰਹੇ ਨੇ ਬਾਡੀ, ਸਾਂਝੀਆਂ ਕੀਤੀਆਂ ਇਹ ਤਸਵੀਰਾਂ ਤੇ ਵੀਡੀਓਜ਼

By Joshi -- May 07, 2018 1:05 pm -- Updated:Feb 15, 2021

ਯੋ ਯੋ ਵਾਪਸੀ ਲਈ ਬਣਾ ਰਹੇ ਨੇ ਬਾਡੀ, ਸਾਂਝੀਆਂ ਕੀਤੀਆਂ ਇਹ ਤਸਵੀਰਾਂ ਤੇ ਵੀਡੀਓਜ਼

ਯੋ ਯੋ ਹਨੀ ਸਿੰਘ ਨੇ ਜਿੱਥੇ ਕਿਸੇ ਸਮੇਂ ਸ਼ੋਹਰਤ ਦੀਆਂ ਬੁਲੰਦੀਆਂ ਨੂੰ ਛੋਹਿਆ ਅਤੇ ਬਾਲੀਵੁੱਡ ਸਮੇਤ ਪੰਜਾਬੀ ਇੰਡਸਟਰੀ 'ਤੇ ਰਾਜ ਕੀਤਾ।


ਫਿਲਹਾਲ ਆਪਣੀਆਂ ਸਿਹਤ ਸਮੱਸਿਆਵਾਂ ਕਾਰਨ ਇੰਡਸਟਰੀ ਤੋਂ ਕਾਫੀ ਦੇਰ ਤੋਂ ਦੂਰੀ ਬਣਾਈ ਬੈਠੇ ਹਨੀ ਸਿੰਘ ਵਾਪਸੀ ਦੀ ਤਿਆਰੀ 'ਚ ਹਨ, ਅਤੇ ਉਹਨਾਂ ਨੇ ਸ਼ੁਰੂਆਤ ਕੀਤੀ ਹੈ, ਬਾਡੀ ਬਣਾਉਣ ਤੋਂ।

Kik Boxing time ! Ufc bag ! Ufc chaplaan !! Jersey

A post shared by Yo Yo Honey Singh (@yyhsofficial) on


ਇਸ ਵਾਰ ਆਪਣੀ ਵਰਕ ਆਊਟ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ ਹੈ ਕਿ  'ਮੈਂ ਆਪਣੀ ਕਮਬੈਕ ਵੀਡੀਓ ਲਈ ਡੌਲੇ ਬਣਾ ਰਿਹਾ ਹਾਂ। ਮੈਂ ਇਕ ਵੱਡੀ ਵੀਡੀਓ ਸ਼ੂਟ ਕਰ ਰਿਹਾ ਹਾਂ, ਜਿਸ ਲਈ ਜ਼ਬਰਦਸਤ ਲੁੱਕ ਚਾਹੀਦੀ ਹੈ। ਕਿਰਪਾ ਕਰਕੇ ਪਿਆਰ ਤੇ ਦੁਆਵਾਂ ਦਿਓ। ਢੇਰ ਸਾਰਾ ਪਿਆਰ। ਯੋ ਯੋ।'

ਦੱਸ ਦੇਈਏ ਕਿ ਇਸ ਸਾਲ ਹਨੀ ਸਿੰਘ ਦੇ ਦੋ ਗੀਤ 'ਦਿਲ ਚੋਰੀ' ਤੇ 'ਛੋਟੇ ਛੋਟੇ ਪੈੱਗ' ਰਿਲੀਜ਼ ਹੋਏ ਸਨ।

—PTC News

  • Share