ਇਹਨਾਂ ਨੌਜਵਾਨਾਂ ਨੂੰ ਨਹਿਰ ‘ਚ ਨਹਾਉਣਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ

canal
ਇਹਨਾਂ ਨੌਜਵਾਨਾਂ ਨੂੰ ਨਹਿਰ 'ਚ ਨਹਾਉਣਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ

ਇਹਨਾਂ ਨੌਜਵਾਨਾਂ ਨੂੰ ਨਹਿਰ ‘ਚ ਨਹਾਉਣਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ,ਨੂਰਪੁਰਬੇਦੀ: ਨੂਰਪੁਰਬੇਦੀ ਨੰਗਲ ਰੋਡ ‘ਤੇ ਪੈਂਦੀ ਸੁਆ ਨਹਿਰ ‘ਚ ਦੋ ਨੌਜਵਾਨਾਂ ਦੇ ਡੁੱਬਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਸੁਆ ਨਹਿਰ ‘ਚ ਕਰੀਬ ਚਾਰ ਨੌਜਵਾਨ ਨਹਾਉਣ ਲਈ ਗਏ ਸਨ ਕਿ ਇਸੇ ਦੌਰਾਨ ਦੋ ਨੌਜਵਾਨ ਪਾਣੀ ਡੂੰਘਾ ਹੋਣ ਕਰਕੇ ਡੁੱਬ ਗਏ।

canal
ਇਹਨਾਂ ਨੌਜਵਾਨਾਂ ਨੂੰ ਨਹਿਰ ‘ਚ ਨਹਾਉਣਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ

ਜਦਕਿ ਦੋ ਨੌਜਵਾਨ ਪਾਣੀ ‘ਚੋਂ ਬਾਹਰ ਨਿਕਲਣ ‘ਚ ਸਫਲ ਰਹੇ। ਪਾਣੀ ‘ਚ ਡੁੱਬਣ ਕਾਰਨ ਮੌਤ ਦੇ ਮੂੰਹ ‘ਚ ਗਏ ਦੋਵੇਂ ਨੌਜਵਾਨਾਂ ਦੀ ਪਛਾਣ ਸ਼ਿਵਾ (17) ਅਤੇ ਸ਼ੌਕਨ (14) ਵਾਸੀ ਕੈਥਲ ਪਾਨੀਪਤ ਹਰਿਆਣਾ ਦੇ ਤੌਰ ‘ਤੇ ਹੋਈ ਹੈ।

ਹੋਰ ਪੜ੍ਹੋ:ਇਸ ਹਾਦਸੇ ਨੇ ਲਈ 2 ਨੌਜਵਾਨਾਂ ਦੀ ਜਾਨ!

ਇਸੇ ਦੌਰਾਨ ਪਾਣੀ ਦੇ ਤੇਜ਼ ਵਹਾਅ ਦੇ ਚੱਲਦੇ ਦੋਨੋਂ ਦੋਸਤ ਡੁੱਬਣ ਲੱਗ ਗਏ ਤੇ ਘਟਨਾ ਵਾਲੀ ਸਥਾਨ ਤੇ ਮਜੂਦ ਜਤਿਨ ਨੇ ਰੌਲਾ ਪਾ ਦਿੱਤਾ ਅਤੇ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਘਟਨਾ ਸਬੰਧੀ ਸੂਚਨਾ ਮਿਲਣ ਦੇ ਬਾਅਦ ਪੁਲਿਸ ਥਾਣਾ ਨੂਰਪੁਰ ਬੇਦੀ ਇੰਚਾਰਜ ਰਾਜੀਵ ਕੁਮਾਰ ਆਪਣੀ ਪੁਲਸ ਪਾਰਟੀ ਕਲਮਾ ਚੌਕੀ ਇੰਚਾਰਜ ਜਸਮੇਰ ਸਿੰਘ ਮੌਕੇ ਘਟਨਾ ਸਥਲ ਤੇ ਪਹੁੰਚੇ ਤੋਂ ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਪਾਣੀ ‘ਚ ਡੁੱਬੇ ਨੌਜਵਾਨ ਦੀ ਤਲਾਸ਼ ਸ਼ੁਰੂ ਕੀਤੀ।

canal
ਇਹਨਾਂ ਨੌਜਵਾਨਾਂ ਨੂੰ ਨਹਿਰ ‘ਚ ਨਹਾਉਣਾ ਪਿਆ ਮਹਿੰਗਾ, ਵਾਪਰਿਆ ਇਹ ਭਾਣਾ

ਦੱਸਣਯੋਗ ਹੈ ਕਿ ਰੇਤ ਮਾਫੀਆ ਵੱਲੋਂ 40-40 ਫੁੱਟ ਡੂੰਘੇ ਟੋਏ ਪਾ ਕੇ ਇਸ ਸੁਆ ਨਦੀ ‘ਤੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਇਨ੍ਹਾਂ ਡੂੰਘੇ ਟੋਇਆਂ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ।

-PTC News