Sat, Apr 27, 2024
Whatsapp

ਯੂਥ ਅਕਾਲੀ ਦਲ ਨੇ ਜਲੰਧਰ ਦੇ ਡੀਸੀ ਕੰਪਲੈਕਸ ਬਾਹਰ ਹਰੀਸ਼ ਰਾਵਤ ਅਤੇ ਨਵਜੋਤ ਸਿੱਧੂ ਦਾ ਫੂਕਿਆ ਪੁਤਲਾ

Written by  Shanker Badra -- September 01st 2021 04:47 PM
ਯੂਥ ਅਕਾਲੀ ਦਲ ਨੇ ਜਲੰਧਰ ਦੇ ਡੀਸੀ ਕੰਪਲੈਕਸ ਬਾਹਰ ਹਰੀਸ਼ ਰਾਵਤ ਅਤੇ ਨਵਜੋਤ ਸਿੱਧੂ ਦਾ ਫੂਕਿਆ ਪੁਤਲਾ

ਯੂਥ ਅਕਾਲੀ ਦਲ ਨੇ ਜਲੰਧਰ ਦੇ ਡੀਸੀ ਕੰਪਲੈਕਸ ਬਾਹਰ ਹਰੀਸ਼ ਰਾਵਤ ਅਤੇ ਨਵਜੋਤ ਸਿੱਧੂ ਦਾ ਫੂਕਿਆ ਪੁਤਲਾ

ਜਲੰਧਰ : ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਬੀਤੇ ਕੱਲ ਨਵਜੋਤ ਸਿੰਘ ਸਿੱਧੂ ਸਮੇਤ 4 ਕਾਰਜਕਾਰੀ ਪ੍ਰਧਾਨਾਂ ਦੀ ਤੁਲਨਾ 5 ਪਿਆਰਿਆਂ ਨਾਲ ਕਰਨ ’ਤੇ ਮਾਮਲਾ ਭੱਖਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵੱਲੋਂ ਅੱਜ ਜਲੰਧਰ ਦੇ ਡੀਸੀ ਕੰਪਲੈਕਸ ਦੇ ਬਾਹਰ ਪ੍ਰਦਰਸ਼ਨ ਕਰਕੇ ਹਰੀਸ਼ ਰਾਵਤ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਪੁਤਲਾ ਫੂਕਿਆ ਗਿਆ ਹੈ। [caption id="attachment_529215" align="aligncenter" width="300"] ਯੂਥ ਅਕਾਲੀ ਦਲ ਨੇ ਜਲੰਧਰ ਦੇ ਡੀਸੀ ਕੰਪਲੈਕਸ ਬਾਹਰ ਹਰੀਸ਼ ਰਾਵਤ ਅਤੇ ਨਵਜੋਤ ਸਿੱਧੂ ਦਾ ਫੂਕਿਆ ਪੁਤਲਾ[/caption] ਯੂਥ ਅਕਾਲੀ ਦਲ ਦੇ ਪ੍ਰਧਾਨ ਤਜਿੰਦਰ ਨਿੱਝਰ ਦਾ ਕਹਿਣਾ ਹੈ ਕਿ ਹਰੀਸ਼ ਰਾਵਤ ਵੱਲੋਂ ਪੰਜਾਬ ਪ੍ਰਧਾਨਾਂ ਦੀ ਤੁਲਨਾ ਪੰਜ ਪਿਆਰਿਆਂ ਨਾਲ ਕਰਨਾ ਨਿੰਦਣਯੋਗ ਹੈ, ਜਿਸ ਨੂੰ ਲੈ ਕੇ ਸਮੁੱਚੇ ਸਿੱਖ ਭਾਈਚਾਰੇ 'ਚ ਭਾਰੀ ਰੋਸ ਹੈ। ਯੂਥ ਅਕਾਲੀ ਦਲ ਦੇ ਵਰਕਰਾਂ ਦਾ ਕਹਿਣਾ ਹੈ ਕਿ ਹਰੀਸ਼ ਰਾਵਤ ਖ਼ਿਲਾਫ਼ 295-ਏ ਤਹਿਤ ਮਾਮਲਾ ਦਰਜ ਕੀਤਾ ਜਾਵੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਹਰੀਸ਼ ਰਾਵਤ ਨੂੰ ਤਲਬ ਕੀਤਾ ਜਾਣਾ ਚਾਹੀਦਾ ਹੈ। [caption id="attachment_529214" align="aligncenter" width="300"] ਯੂਥ ਅਕਾਲੀ ਦਲ ਨੇ ਜਲੰਧਰ ਦੇ ਡੀਸੀ ਕੰਪਲੈਕਸ ਬਾਹਰ ਹਰੀਸ਼ ਰਾਵਤ ਅਤੇ ਨਵਜੋਤ ਸਿੱਧੂ ਦਾ ਫੂਕਿਆ ਪੁਤਲਾ[/caption] ਹਾਲਾਂਕਿ ਕਿ ਮਾਮਲੇ ਨੂੰ ਭਖਦਾ ਦੇਖ ਹਰੀਸ਼ ਰਾਵਤ ਵੱਲੋਂ ਮਾਫੀ ਵੀ ਮੰਗ ਲਈ ਗਈ ਹੈ ਪਰ ਅਕਾਲੀ ਦਲ ਵੱਲੋਂ ਰਾਵਤ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਯੂਥ ਅਕਾਲੀ ਦਲ ਵੱਲੋਂ ਪਟਿਆਲਾ ਵਿਖੇ ਵੀ ਹਰੀਸ਼ ਰਾਵਤ ਦਾ ਪੁਤਲਾ ਸਾੜਿਆ ਗਿਆ ਹੈ। ਯੂਥ ਅਕਾਲੀ ਦਲ ਦੇ ਨੇਤਾ ਅਮਿਤ ਸਿੰਘ ਰਾਠੀ, ਅਮਰਿੰਦਰ ਸਿੰਘ ਬਜਾਜ, ਜਸਪਾਲ ਸਿੰਘ ਬਿੱਟੂ ਚੱਠਾ, ਸਤਨਾਮ ਸਿੰਘ ਸੱਤਾ ਆਦਿ ਵੱਲੋਂ ਕਾਂਗਰਸ ਸਰਕਾਰ 'ਤੇ ਤਿੱਖੇ ਹਮਲੇ ਕੀਤੇ ਗਏ ਹਨ। [caption id="attachment_529213" align="aligncenter" width="300"] ਯੂਥ ਅਕਾਲੀ ਦਲ ਨੇ ਜਲੰਧਰ ਦੇ ਡੀਸੀ ਕੰਪਲੈਕਸ ਬਾਹਰ ਹਰੀਸ਼ ਰਾਵਤ ਅਤੇ ਨਵਜੋਤ ਸਿੱਧੂ ਦਾ ਫੂਕਿਆ ਪੁਤਲਾ[/caption] ਦੱਸ ਦੇਈਏ ਕਿ ਪੰਜਾਬ ਕਾਂਗਰਸ ਵਿਚਲੇ ਕਲੇਸ਼ ਨੂੰ ਖ਼ਤਮ ਕਰਨ ਲਈ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਬੀਤੇ ਕੱਲ ਚੰਡੀਗੜ੍ਹ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਸੀ। ਹਰੀਸ਼ ਰਾਵਤ ਨੇ ਸਿੱਧੂ ਸਮੇਤ ਚਾਰ ਕਾਂਗਰਸ ਪ੍ਰਧਾਨਾਂ ਨੂੰ ਪੰਜ ਪਿਆਰੇ ਆਖਿਆ ਸੀ। ਦੱਸ ਦੇਈਏ ਕਿ ਪਿਛਲੇ ਦਿਨੀਂ ਨਵਜੋਤ ਸਿੱਧੂ ਨਾਲ ਚਾਰ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜ਼ੀਆਂ, ਸੁਖਵਿੰਦਰ ਸਿੰਘ ਡੈਨੀ, ਪਵਨ ਗੋਇਲ ਤੇ ਕੁਲਜੀਤ ਸਿੰਘ ਨਾਗਰਾ ਥਾਪੇ ਗਏ ਸਨ। -PTCNews


Top News view more...

Latest News view more...