Mon, Apr 29, 2024
Whatsapp

ਜਲੰਧਰ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਚਾਕੂਆਂ ਨਾਲ ਕੀਤੇ ਕਈ ਵਾਰ

Written by  Jashan A -- February 10th 2020 11:16 AM
ਜਲੰਧਰ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਚਾਕੂਆਂ ਨਾਲ ਕੀਤੇ ਕਈ ਵਾਰ

ਜਲੰਧਰ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਚਾਕੂਆਂ ਨਾਲ ਕੀਤੇ ਕਈ ਵਾਰ

ਜਲੰਧਰ: ਜਲੰਧਰ 'ਚ ਬੀਤੀ ਰਾਤ ਵੱਡੀ ਵਾਰਦਾਤ ਵਾਪਰੀ ਹੈ, ਜਿਸ ਕਾਰਨ ਸ਼ਹਿਰ 'ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਦਰਅਸਲ, ਇਥੇ ਭਗਤ ਰਵਿਦਾਸ ਮੇਲੇ ਦੌਰਾਨ ਨੌਜਵਾਨ ਦਾ ਬੇਹਿਰਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। Youth Murder In Jalandhar ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਗੁਰੂ ਰਵਿਦਾਸ ਚੌਕ ਨੇੜੇ ਦੇਰ ਰਾਤ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰੂ ਰਵਿਦਾਸ ਚੌਕ ਨੇੜੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਮੇਲਾ ਚੱਲ ਰਿਹਾ ਸੀ, ਜਿਸ ਦੌਰਾਨ ਇਥੇ ਕੁਝ ਨੌਜਵਾਨਾਂ 'ਚ ਬਹਿਸ ਗਈ ਤੇ ਨੌਜਵਾਨ ਆਪਸ 'ਚ ਭਿੜ ਗਏ। ਜਿਸ ਕਾਰਨ ਸਰਬਜੀਤ ਨਾਮ ਦੇ ਲੜਕੇ ਦੀ ਮੌਤ ਹੋ ਗਈ। ਹੋਰ ਪੜ੍ਹੋ: ਨੌਜਵਾਨ ਦੀ ਅਨੌਖੀ ਪਹਿਲ, ਕਿਹਾ ਕੂੜਾ ਲਿਆਓ ਸਬਜ਼ੀ ਲੈ ਜਾਓ Youth Murder In Jalandhar ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਨੇ ਮ੍ਰਿਤਕ ਦੇ ਗਲੇ 'ਤੇ ਚਾਕੂਆਂ ਨਾਲ ਕਈ ਵਾਰ ਕਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। Youth Murder In Jalandhar ਉਧਰ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਸਥਾਨਕ ਪੁਲਿਸ ਨੇ ਸ਼ੱਕ ਦੇ ਅਧਾਰ ਉਤੇ ਕੁਝ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਪੁੱਛਗਿੱਛ ਮਗਰੋਂ ਪਤਾ ਲੱਗੇਗਾ ਕਿ ਕਤਲ ਕਰਨ ਦੀ ਕੀ ਵਜ੍ਹਾ ਸੀ। -PTC News


Top News view more...

Latest News view more...