ਹੋਰ ਖਬਰਾਂ

ਕ੍ਰਿਕਟ ਤੋਂ ਸੰਨਿਆਸ ਲੈਣ ਬਾਅਦ ਨੌਕਰੀ ਲੱਭ ਰਹੇ ਨੇ ਯੁਵਰਾਜ ਸਿੰਘ, Interview ਦਾ ਵੀਡੀਓ ਵਾਇਰਲ

By Jashan A -- July 01, 2019 12:07 pm -- Updated:Feb 15, 2021

ਕ੍ਰਿਕਟ ਤੋਂ ਸੰਨਿਆਸ ਲੈਣ ਬਾਅਦ ਨੌਕਰੀ ਲੱਭ ਰਹੇ ਨੇ ਯੁਵਰਾਜ ਸਿੰਘ, Interview ਦਾ ਵੀਡੀਓ ਵਾਇਰਲ,ਭਾਰਤੀ ਕ੍ਰਿਕਟ ਟੀਮ ਦੇ ਮਸ਼ਹੂਰ ਖਿਡਾਰੀ ਯੁਵਰਾਜ ਸਿੰਘ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ, ਜਿਸ ਕਾਰਨ ਉਨ੍ਹਾਂ ਦੇ ਫੈਨਜ਼ ਕਾਫੀ ਨਰਾਜ਼ ਹੋਏ ਸਨ। ਰਿਟਾਇਰਮੈਂਟ ਲੈਣ ਤੋਂ ਬਾਅਦ ਯੁਵਰਾਜ ਸਿੰਘ ਆਪਣਾ ਸੀਵੀ ਲੈ ਕੇ ਨੌਕਰੀਆਂ ਲਈ ਦਫਤਰਾਂ ਦੇ ਧੱਕੇ ਖਾ ਰਹੇ ਹਨ ਤਾਂ ਸ਼ਾਇਦ ਤੁਸੀ ਕਹੋ ਕੀ ਮਜਾਕ ਹੈ ?ਯੁਵਰਾਜ ਸਿੰਘ ਸਚਮੁੱਚ ਸੀਵੀ ਲੈ ਕੇ ਨੌਕਰੀ ਲਈ ਇੰਟਰਵਿਊ ਦੇਣ ਗਏ ਸਨ, ਪਰ ਇਥੇ ਥੋੜਾ ਉਲਟਾ ਦੇਖਣ ਨੂੰ ਮਿਲਿਆ। ਇਥੇ ਬੋਸ ਨੂੰ ਯੁਵਰਾਜ ਨਹੀਂ ਸਗੋਂ ਯੁਵਰਾਜ ਨੂੰ ਬੋਸ ਪਸੰਦ ਨਹੀਂ ਆਇਆ।

 

View this post on Instagram

 

That’s not me !!! ? @zaheer_khan34 @harbhajan3 @hazelkeechofficial

A post shared by Yuvraj Singh (@yuvisofficial) on

ਤੁਹਾਨੂੰ ਦੱਸ ਦੇਈਏ ਕਿ ਯੁਵਰਾਜ ਸਿੰਘ ਮੁਕੁਲ ਚੱਢਾ ਦੇ ਆਫਿਸ ਗਏ। ਜਿਥੇ ਉਹਨਾਂ ਨੇ ਹਾਟ ਸਟਾਰ ਸਪੈਸ਼ਲ ਸੀਰੀਜ਼ ਦ ਆਫਿਸ ਇੰਡਿਆ ਵਿੱਚ ਐਕਟਿੰਗ ਕੀਤੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

ਤੁਸੀਂ ਇਸ ਵੀਡੀਓ 'ਚ ਦੇਖ ਸਕਦੇ ਹੋ ਕਿ ਯੁਵਰਾਜ ਸਿੰਘ ਤੋਂ ਚੱਢਾ ਬੋਸ ਸਵਾਲ ਪੁੱਛਦੇ ਹਨ ਕਿ ਤੁਸੀਂ ਕੀ ਕੀ ਵੇਚਿਆ ਹੈ। ਜਿਸਦੇ ਜਵਾਬ ਵਿੱਚ ਯੁਵੀ ਕਹਿੰਦੇ ਹਨ ਕਿ ਮੈਂ ਗੱਡੀ , ਚਾਕਲੇਟ , ਟੂਥਪੇਸਟ, ਫਰਿਜ ਵੇਚੀ ਹੈ। ਇਸ ਦੇ ਬਾਅਦ ਚੱਢਾ ਬੋਸ ਯੁਵਰਾਜ ਸਿੰਘ ਤੋਂ ਕਈ ਸਾਰੀਆਂ ਚੀਜਾਂ ਉੱਤੇ ਸਾਇਨ ਕਰਵਾ ਲੈਂਦੇ ਹਨ। ਇਸਦੇ ਬਾਅਦ ਰਾਜ ਕੁਮਾਰ ਦਾ ਥਰੋ ਟੈਸਟਹੁੰਦਾ ਹੈ।


ਹੋਰ ਪੜ੍ਹੋ:ਪੁਲਿਸ ਦੀ ਇਸ ਘਿਨੌਣੀ ਹਰਕਤ ਕਾਰਨ ਨਵਜਾਤ ਬੱਚੀ ਦੀ ਲਾਸ਼ ਨੂੰ ਲੈ ਕੇ ਭਟਕਦੇ ਰਹੇ ਇਹ 4 ਵਿਅਕਤੀ, ਜਾਣੋ ਪੂਰਾ ਮਾਮਲਾ

ਅਖੀਰ ਵਿੱਚ ਯੁਵਰਾਜ ਸਿੰਘ ਤੋਂ ਪੁੱਛਿਆ ਜਾਂਦਾ ਹੈ ਕਿ ਕ੍ਰਿਕੇਟ ਨੂੰ ਹਿੰਦੀ ਵਿੱਚ ਕੀ ਕਿਹਾ ਜਾਂਦਾ ਹੈ ? ਯੁਵੀ ਕਹਿੰਦੇ ਹਨ ਲੰਬ - ਸਜਾ - ਗੋਲ ਪਿੰਡ - ਭਾਗ - ਦੋੜ ਮੁਕਾਬਲਾ . ਹੁਣ ਯੁਵਰਾਜ ਸਿੰਘ ਸੈਲਰੀ ਦੀ ਗੱਲ ਕਰਦੇ ਹਨ ਤਾਂ ਚੱਢਾ ਬੋਸ ਕਹਿੰਦਾ ਹੈ ਕਿ ਤੈਨੂੰ ਮੇਰੇ ਜਿਹੇ ਬੋਸ ਦੇ ਹੇਠਾਂ ਕੰਮ ਕਰਣ ਦਾ ਮੌਕਾ ਮਿਲੇਗਾ ਇਹੀ ਕੁੱਝ ਘੱਟ ਹੈ। ਬੱਸ ਇਸ ਦੇ ਬਾਅਦ ਯੁਵਰਾਜ ਸਿੰਘ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਚੱਢਾ ਜੀ ਨੂੰ ਡਾਂਟਦੇ ਹੋਏ ਬਾਹਰ ਨਿਕਲ ਜਾਂਦੇ ਹਨ।

ਹਾਟਸਟਾਰ ਉੱਤੇ ਆਉਣ ਵਾਲੀ ਇਹ ਵੈੱਬ ਸੀਰੀਜ਼ ਦਾ ਪ੍ਰੋਮੋ ਵੀਡੀਓ ਹੈ ਜੋ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਦਸਣਯੋਗ ਹੈ ਕਿ 'ਦਿ ਆਫਿਸ' 13 ਐਪੀਸੋਡਸ ਦੀ ਇਕ ਸੀਰੀਜ਼ ਹੈ ਜੋ ਫਰੀਦਾਬਾਦ ਦੀ ਇਕ ਪੇਪਰ ਕੰਪਨੀ 'ਵੀਲਿੰਕਸ ਚਾਵਲਾ' ਦੇ ਕਰਮਚਾਰੀਆਂ 'ਤੇ ਅਧਾਰਿਤ ਹੈ।

-PTC News

  • Share