Sat, Apr 27, 2024
Whatsapp

ਕਿਸਾਨਾਂ ਨੂੰ ਪਰਾਲੀ ਦਾ ਮਿਲੇਗਾ ਮੁੱਲ, ਜਥੇਬੰਦੀਆਂ ਨੇ ਦਿੱਤਾ ਇਹ ਜਵਾਬ!

Written by  Joshi -- November 17th 2017 01:50 PM -- Updated: November 17th 2017 02:18 PM
ਕਿਸਾਨਾਂ ਨੂੰ ਪਰਾਲੀ ਦਾ ਮਿਲੇਗਾ ਮੁੱਲ, ਜਥੇਬੰਦੀਆਂ ਨੇ ਦਿੱਤਾ ਇਹ ਜਵਾਬ!

ਕਿਸਾਨਾਂ ਨੂੰ ਪਰਾਲੀ ਦਾ ਮਿਲੇਗਾ ਮੁੱਲ, ਜਥੇਬੰਦੀਆਂ ਨੇ ਦਿੱਤਾ ਇਹ ਜਵਾਬ!

ਪਰਾਲੀ ਸਮੱਸਿਆ ਦੇ ਹੱਲ ਲਈ ਐਨ. ਜੀ. ਟੀ. ਦਾ ਧੰਨਵਾਦ   -  ਰਾਜੇਵਾਲ ਚੰਡੀਗੜ: ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਆਖਿਰ ਐਨ. ਟੀ. ਪੀ. ਸੀ. ਨੂੰ ਹੁਕਮ ਹੀ ਕਰ ਦਿੱਤਾ ਕਿ ਉਹ ਕਿਸਾਨਾਂ ਕੋਲੋਂ 550 ਰੁਪਏ ਪ੍ਰਤੀ ਕੁਇੰਟਲ ਪਰਾਲੀ ਖਰੀਦੇਗੀ। ਕਿਸਾਨ ਇਸ ਪਰਾਲੀ ਦੀਆਂ ਗੱਠਾਂ ਬਣਾ ਕੇ ਪੰਜਾਬ ਸਰਕਾਰ ਵੱਲੋਂ ਥਾਪੇ ਅਦਾਰੇ ਨੂੰ ਸੌਂਪਣਗੇ। ਇਨ•ਾਂ ਪਰਾਲੀ ਦੀਆਂ ਗੱਠਾਂ ਨੂੰ ਐਨ. ਟੀ. ਪੀ. ਸੀ. ਦੇ ਹਵਾਲੇ ਕਰਨ ਲਈ ਟ੍ਰਾਂਸਪੋਰਟ ਆਦਿ ਦਾ ਪ੍ਰਬੰਧ ਪੰਜਾਬ ਸਰਕਾਰ ਨੂੰ ਕਰਨਾ ਪਵੇਗਾ। ਇਹ ਗੱਲ ਅੱਜ ਇੱਕ ਪ੍ਰੈੱਸ ਨੋਟ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ. ਬਲਬੀਰ ਸਿੰਘ ਰਾਜੇਵਾਲ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਧੰਨਵਾਦ ਵਜੋਂ ਕਹੀ। ਉਨ•ਾਂ ਕਿਹਾ ਕਿ ਇੰਜ ਪਰਾਲੀ ਦੀ ਇਸ ਵੱਡੀ ਸਮੱਸਿਆ ਦਾ ਜਿੱਥੇ ਹੱਲ ਨਿਕਲ ਆਇਆ ਹੈ, ਉੱਥੇ ਕਿਸਾਨਾਂ ਨੂੰ ਆਪਣੇ ਖਰਚੇ ਪੂਰੇ ਕਰਨ ਲਈ ਪਰਾਲੀ ਦੀ ਕੀਮਤ ਵਜੋਂ 550 ਰੁਪਏ ਪ੍ਰਤੀ ਕੁਇੰਟਲ ਮਿਲ ਜਾਣਗੇ। ਉਨ•ਾਂ ਕਿਹਾ ਕਿ ਇੰਨਾਂ ਹੀ ਨਹੀਂ ਕਿ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਬਹੁਤ ਸਾਰੇ ਨੌਜਵਾਨ ਗੱਠਾਂ ਬਣਾਉਣ ਵਾਲੀਆਂ ਮਸ਼ੀਨਾਂ ਖਰੀਦਕੇ ਆਪਣੀ ਰੋਜ਼ੀ ਕਮਾ ਸਕਣਗੇ। ਪ੍ਰਤੀ ਕੁਇੰਟਲ ਕਿਸਾਨਾਂ ਨੂੰ ਪਰਾਲੀ ਦਾ ਮਿਲੇਗਾ ਮੁੱਲ, ਜਥੇਬੰਦੀਆਂ ਨੇ ਦਿੱਤਾ ਇਹ ਜਵਾਬ! ਸ. ਰਾਜੇਵਾਲ ਨੇ ਉਨ•ਾਂ ਸਾਰੇ ਕਿਸਾਨਾਂ ਦਾ ਧੰਨਵਾਦ ਕੀਤਾ ਜੋ ਇਸ ਕੇਸ ਦੀ ਸੁਣਵਾਈ ਲਈ ਵੱਡੀ ਗਿਣਤੀ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅੱਗੇ ਜਾ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਰਹੇ ਹਨ ਅਤੇ ਕਿਸਾਨਾਂ ਦੀ ਇਸ ਮੰਗ ਲਈ ਜੱਦੋ ਜਹਿਦ ਕਰਦੇ ਰਹੇ। ਸ. ਰਾਜੇਵਾਲ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਪ੍ਰਿੰਸੀਪਲ ਬੈਂਚ ਦਾ ਖਾਸ ਤੌਰ ਉਤੇ ਗੰਭੀਰਤਾ ਨਾਲ ਹੱਲ ਕੱਢਣ ਤੱਕ ਕੀਤੇ ਉਪਰਾਲਿਆਂ ਲਈ ਧੰਨਵਾਦ ਕੀਤਾ। ਉਨ•ਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਹੋਰ ਉਪਰਾਲੇ ਕਰਕੇ ਪਰਾਲੀ ਦੀ ਖਪਤ ਲਈ ਪੰਜਾਬ ਵਿੱਚ ਵੱਡੀ ਪੱਧਰ ਉਤੇ ਇੰਡਸਟਰੀ ਲੁਆਉਣ ਲਈ ਕਦਮ ਚੁੱਕੇ। ਉਨ•ਾਂ ਕਿਹਾ ਕਿ ਸਮੱਸਿਆ ਕੇਵਲ ਪਰਾਲੀ ਤੱਕ ਨਹੀਂ ਪੰਜਾਬ ਦੀ ਕਣਕ ਦਾ ਨਾੜ ਵੀ ਖਰੀਦਿਆ ਜਾਣਾ ਚਾਹੀਦਾ ਹੈ। ਇਸ ਨਾਲ ਜਿੱਥੇ ਆਮ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ ਉਥੇ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। —PTC News


  • Tags

Top News view more...

Latest News view more...