Sun, May 19, 2024
Whatsapp

ਚੰਡੀਗੜ੍ਹ ਦੇ ਸੈਕਟਰ-39 'ਚ ਹਿਮਾਚਲੀ ਕੁੜੀ ਨਾਲ ਜਬਰ ਜ਼ਨਾਹ ਦਾ ਮਾਮਲਾ ਆਇਆ ਸਾਹਮਣੇ

ਚੰਡੀਗੜ੍ਹ 'ਚ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ 26 ਸਾਲਾ ਲੜਕੀ ਨਾਲ ਕਥਿਤ ਗੈਂਗਰੇਪ ਦੀ ਘਟਨਾ ਸਾਹਮਣੇ ਆਈ ਹੈ। ਮਾਮਲੇ ਵਿੱਚ ਲੜਕੀ ਨੂੰ ਸੈਕਟਰ 39 ਦੇ ਇੱਕ ਘਰ ਵਿੱਚ ਬੰਦ ਰੱਖਿਆ ਗਿਆ ਸੀ। ਪੁਲਿਸ ਨੇ ਇਸ ਮਾਮਲੇ 'ਚ ਗੈਂਗਰੇਪ ਦੇ ਇੱਕ ਮੁਲਜ਼ਮ ਪਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।

Written by  Jasmeet Singh -- December 27th 2022 01:36 PM
ਚੰਡੀਗੜ੍ਹ ਦੇ ਸੈਕਟਰ-39 'ਚ ਹਿਮਾਚਲੀ ਕੁੜੀ ਨਾਲ ਜਬਰ ਜ਼ਨਾਹ ਦਾ ਮਾਮਲਾ ਆਇਆ ਸਾਹਮਣੇ

ਚੰਡੀਗੜ੍ਹ ਦੇ ਸੈਕਟਰ-39 'ਚ ਹਿਮਾਚਲੀ ਕੁੜੀ ਨਾਲ ਜਬਰ ਜ਼ਨਾਹ ਦਾ ਮਾਮਲਾ ਆਇਆ ਸਾਹਮਣੇ

ਅੰਕੁਸ਼ ਮਹਾਜਨ, 27 ਦਸੰਬਰ: ਚੰਡੀਗੜ੍ਹ 'ਚ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ 26 ਸਾਲਾ ਲੜਕੀ ਨਾਲ ਕਥਿਤ ਗੈਂਗਰੇਪ ਦੀ ਘਟਨਾ ਸਾਹਮਣੇ ਆਈ ਹੈ। ਮਾਮਲੇ ਵਿੱਚ ਲੜਕੀ ਨੂੰ ਸੈਕਟਰ 39 ਦੇ ਇੱਕ ਘਰ ਵਿੱਚ ਬੰਦ ਰੱਖਿਆ ਗਿਆ ਸੀ। ਪੁਲਿਸ ਨੇ ਇਸ ਮਾਮਲੇ 'ਚ ਗੈਂਗਰੇਪ ਦੇ ਇੱਕ ਮੁਲਜ਼ਮ ਪਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਦੂਜੇ ਪਾਸੇ ਦੂਜਾ ਮੁਲਜ਼ਮ ਸੰਨੀ ਫ਼ਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਉਸ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਕੈਲੀਫੋਰਨੀਆ ਸ਼ਹਿਰ ਨੂੰ ਪਹਿਲੀ ਵਾਰ ਮਿਲਿਆ ਸਿੱਖ ਮੇਅ

ਜਾਣਕਾਰੀ ਮੁਤਾਬਕ ਪੀੜਤਾ ਸ਼ਿਮਲਾ ਦੀ ਰਹਿਣ ਵਾਲੀ ਹੈ ਅਤੇ ਉਸ ਨਾਲ 4 ਦਿਨਾਂ ਤੱਕ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪੀੜਤਾ ਨੂੰ ਕਮਰੇ 'ਚ ਬੰਧਕ ਬਣਾ ਕੇ ਰੱਖਿਆ ਗਿਆ ਸੀ। ਉਹ ਕਿਸੇ ਤਰ੍ਹਾਂ ਮੁਲਜ਼ਮਾਂ ਦੀ ਗ੍ਰਿਫਤ ਤੋਂ ਬਚ ਕੇ ਥਾਣੇ ਪਹੁੰਚੀ ਅਤੇ ਸ਼ਿਕਾਇਤ ਦਰਜ ਕਰਵਾਈ। ਪੀੜਤਾ ਨੇ ਪੁਲਿਸ ਨੂੰ ਉਸ ਘਰ ਬਾਰੇ ਜਾਣਕਾਰੀ ਦਿੱਤੀ ਜਿੱਥੇ ਉਸ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ। ਉਥੇ ਛਾਪਾ ਮਾਰ ਕੇ ਪਰਵਿੰਦਰ ਨੂੰ ਫੜ ਲਿਆ ਗਿਆ।

ਪੀੜਤਾ ਦੇ ਬਿਆਨ ਡਿਊਟੀ ਮੈਜਿਸਟ੍ਰੇਟ ਸਾਹਮਣੇ ਦਰਜ ਕਰਵਾਏ ਗਏ ਹਨ। ਮੁਲਜ਼ਮ ਪਰਵਿੰਦਰ ਸਿੰਘ ਨੂੰ ਕਚਹਿਰੀ 'ਚ ਪੇਸ਼ ਕਰ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਿਸ ਅਨੁਸਾਰ ਦੋਵੇਂ ਮੁਲਜ਼ਮ ਪੰਜਾਬ ਦੇ ਰਹਿਣ ਵਾਲੇ ਹਨ। ਪੀੜਤਾ ਅਨੁਸਾਰ ਸੰਨੀ ਨੇ ਪਹਿਲਾਂ ਉਸ ਨਾਲ ਜਬਰ ਜ਼ਨਾਹ ਕੀਤਾ ਅਤੇ ਫਿਰ ਦੋਵੇਂ ਮੁਲਜ਼ਮ ਵਾਰੀ-ਵਾਰੀ ਪੀੜਤਾ ਨੂੰ ਬੰਨ੍ਹ ਕੇ ਬਲਾਤਕਾਰ ਕਰਦੇ ਰਹੇ। ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਉਸ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।


ਇਹ ਵੀ ਪੜ੍ਹੋ: ਵਿਜੀਲੈਂਸ ਵੱਲੋਂ 6,000 ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਹੇਠ ASI ਗ੍ਰਿਫ਼ਤਾਰ

ਪੀੜਤ ਲੜਕੀ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਦੇ ਨਾਲ ਆਈਆਂ ਲੜਕੀਆਂ ਨੌਕਰੀ ਲਈ ਮੁਹਾਲੀ ਆਈਆਂ ਸਨ ਅਤੇ ਮੁਹਾਲੀ ਵਿੱਚ ਹੀ ਕਿਰਾਏ ’ਤੇ ਰਹਿ ਰਹੀਆਂ ਸਨ। ਪੀੜਤਾ ਇਕ ਮਹੀਨਾ ਪਹਿਲਾਂ ਮੋਹਾਲੀ ਦੇ ਸ਼ਾਹੀਮਾਜਰਾ 'ਚ ਆਪਣੇ ਦੋਸਤ ਨਾਲ ਰਹਿਣ ਲੱਗੀ ਸੀ। ਫਿਰ ਫ਼ਰਾਰ ਮੁਲਜ਼ਮ ਸੰਨੀ ਨੇ ਪੀੜਤਾ ਨੂੰ ਦੋਸਤੀ ਦੇ ਜਾਲ ਵਿੱਚ ਫਸਾ ਲਿਆ ਤੇ ਉਹ ਉਸ ਨਾਲ ਸੰਪਰਕ ਵਿੱਚ ਰਿਹਾ।

ਮੁਲਜ਼ਮ 4 ਦਿਨ ਪਹਿਲਾਂ ਪੀੜਤਾ ਨੂੰ ਸਵਾਰੀ 'ਤੇ ਲਿਜਾਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਅਤੇ ਉਸ ਨੂੰ ਵਰਗਲਾ ਕੇ ਸੈਕਟਰ 39 ਦੇ ਘਰ ਪਹੁੰਚ ਗਿਆ। ਜਿੱਥੇ ਆਪਣੇ ਦੋਸਤ ਪਰਵਿੰਦਰ ਨਾਲ ਮਿਲ ਕੇ ਪੀੜਤਾ ਨੂੰ ਬੰਦੀ ਬਣਾ ਲਿਆ ਅਤੇ ਦੋਵਾਂ ਨੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ। ਜਾਣਕਾਰੀ ਅਨੁਸਾਰ ਇਹ ਕਮਰਾ ਪਰਵਿੰਦਰ ਦਾ ਹੀ ਹੈ।

- PTC NEWS

Top News view more...

Latest News view more...

LIVE CHANNELS
LIVE CHANNELS