Mon, May 20, 2024
Whatsapp

ਇਕ ਸਾਲ ਦੇ ਪਾਲਤੂ ਬਿੱਲੇ ਨੂੰ ਲੱਭਣ ਲਈ ਮਾਲਕ ਨੇ ਰੱਖਿਆ 25 ਹਜ਼ਾਰ ਰੁਪਏ ਦਾ ਇਨਾਮ

Written by  Ravinder Singh -- December 03rd 2022 04:17 PM
ਇਕ ਸਾਲ ਦੇ ਪਾਲਤੂ ਬਿੱਲੇ ਨੂੰ ਲੱਭਣ ਲਈ ਮਾਲਕ ਨੇ ਰੱਖਿਆ 25 ਹਜ਼ਾਰ ਰੁਪਏ ਦਾ ਇਨਾਮ

ਇਕ ਸਾਲ ਦੇ ਪਾਲਤੂ ਬਿੱਲੇ ਨੂੰ ਲੱਭਣ ਲਈ ਮਾਲਕ ਨੇ ਰੱਖਿਆ 25 ਹਜ਼ਾਰ ਰੁਪਏ ਦਾ ਇਨਾਮ

ਬਠਿੰਡਾ : ਅੱਜ ਦੇ ਪਦਾਰਥਵਾਦੀ ਯੁੱਗ 'ਚ ਕੁਝ ਲੋਕ ਅਜਿਹੇ ਹਨ ਜੋ ਸਮਾਜ ਵਿੱਚ ਕੁਝ ਅਜਿਹਾ ਕਰ ਜਾਂਦੇ ਹਨ ਜਿਨ੍ਹਾਂ ਦੀ ਚਰਚਾ ਲੰਮੇ ਸਮੇਂ ਤੱਕ ਹੁੰਦੀ ਰਹਿੰਦੀ ਹੈ। ਬਠਿੰਡਾ ਦੇ ਕਸਬਾ ਗੋਨਿਆਣਾ ਦੇ ਰਹਿਣ ਵਾਲੇ ਬਿਕਰਮ ਸਿੰਘ ਰਾਣਾ ਵੱਲੋਂ ਬਠਿੰਡਾ ਸ਼ਹਿਰ 'ਚ ਥਾਂ-ਥਾਂ ਉਤੇ ਆਪਣੇ ਗੁੰਮਸ਼ੁਦਾ ਪਾਲਤੂ ਬਿੱਲੇ ਨੂੰ ਲੱਭਣ ਵਾਲੇ ਨੂੰ ਪੱਚੀ ਹਜ਼ਾਰ ਰੁਪਏ ਇਨਾਮ ਦੇਣ ਦੇ ਪੋਸਟਰ ਲਗਾਏ ਗਏ ਹਨ। ਗੱਲਬਾਤ ਦੌਰਾਨ ਬਿਕਰਮ ਸਿੰਘ ਰਾਣਾ ਨੇ ਦੱਸਿਆ ਕਿ ਉਸ ਵੱਲੋਂ ਇਕ ਸਾਲ ਦੇ ਇਸ ਪਾਲਤੂ ਬਿੱਲਾ ਸੰਗਰੂਰ ਤੋਂ ਆਪਣੇ ਦੋਸਤ ਤੋਂ ਲਿਆਂਦਾ ਗਿਆ ਸੀ ਅਤੇ ਇਹ ਹੀ ਉਸ ਦੇ ਪਰਿਵਾਰਕ ਮੈਂਬਰ ਵਾਂਗੂੰ ਉਸ ਨਾਲ ਰਹਿ ਰਿਹਾ ਸੀ ਜਦੋਂ ਵੀ ਉਹ ਘਰ ਜਾਂਦੇ ਤਾਂ ਇਸ ਵੱਲੋਂ ਉਸ ਨਾਲ ਜਿੱਥੇ ਲਾਡ-ਪਿਆਰ ਕੀਤਾ ਜਾਂਦਾ ਸੀ ਉੱਥੇ ਹੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਸੀ।



ਪਿਛਲੇ ਦਿਨੀਂ ਇਸ ਪਾਲਤੂ ਬਿੱਲੇ ਤੇ ਕੁਝ ਹੋਰ ਜਾਨਵਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਇਹ ਪਾਲਤੂ ਬਿੱਲਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਬਠਿੰਡਾ ਅਤੇ ਡਬਵਾਲੀ ਰੋਡ ਉਤੇ ਇਲਾਜ ਲਈ ਲੈ ਕੇ ਆਏ ਸਨ ਜੋ ਇਲਾਜ ਦੌਰਾਨ ਇਹ ਬਿੱਲਾ ਭੱਜ ਗਿਆ ਕਿਉਂਕਿ ਇਹ ਬੁਰੀ ਤਰ੍ਹਾਂ ਘਬਰਾਇਆ ਹੋਇਆ ਸੀ ਤੇ ਇਸ ਦੇ ਸਰੀਰ ਉਤੇ ਥਾਂ-ਥਾਂ ਜ਼ਖਮ ਸਨ।  ਹੁਣ ਉਹ ਇਸ ਦੀ ਤਲਾਸ਼ ਵਿੱਚ ਦਰ ਦਰ ਭਟਕ ਰਹੇ ਹਨ ਅਤੇ ਸ਼ਹਿਰ ਦੇ ਵਿੱਚ ਪੋਸਟਰ ਲਗਾ ਕੇ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਜੋ ਵੀ ਪਾਲਤੂ ਬਿੱਲੇ ਨੂੰ ਲੱਭਕੇ ਲਿਆਵੇਗਾ ਉਸ ਨੂੰ ਪੱਚੀ ਹਜ਼ਾਰ ਰੁਪਿਆ ਇਨਾਮ ਦੇਣਗੇ।

ਇਹ ਵੀ ਪੜ੍ਹੋ : ਪਾਕਿਸਤਾਨ ਦੀ ਨਾਪਾਕ ਹਰਕਤ, ਡਰੋਨ ਰਾਹੀਂ ਭੇਜਿਆ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ

ਉਨ੍ਹਾਂ ਦੱਸਿਆ ਕਿ ਇਹ ਪਾਲਤੂ ਬਿੱਲਾ ਹੈ ਅਤੇ ਸ਼ਿਕਾਰ ਕਰਕੇ ਨਹੀਂ ਖਾ ਸਕਦਾ ਅਤੇ ਇਹ ਪਰਿਵਾਰਕ ਮਾਹੌਲ ਵਿੱਚ ਹੀ ਰਹਿਣ ਦਾ ਆਦੀ ਹੈ। ਇਸ ਲਈ ਉਨ੍ਹਾਂ ਨੂੰ ਡਰ ਹੈ ਕਿ ਇਹ ਭੁੱਖ ਨਾਲ ਨਾ ਮਰ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਤੇ ਇਸ ਬਿੱਲੇ ਨੂੰ ਵੇਖਦੇ ਹਨ ਜਿਸਦੇ ਲਾਲ ਰੰਗ ਦਾ ਪਟਾ ਪਾਇਆ ਹੋਇਆ ਤਾਂ ਤੁਰੰਤ ਉਹ ਉਨ੍ਹਾਂ ਨੂੰ ਸੂਚਿਤ ਕਰ ਉਹ ਇਸ ਨੂੰ ਫੜ ਕੇ ਲੈਣਗੇ।

- PTC NEWS

Top News view more...

Latest News view more...

LIVE CHANNELS
LIVE CHANNELS