Mon, Dec 16, 2024
Whatsapp

102 ਕਿਲੋ ਬਰਾਮਦ ਹੋਈ ਹੈਰੋਇਨ ਦਾ ਮਾਮਲਾ : ਵਿਪਨ ਮਿੱਤਲ ਅੰਮ੍ਰਿਤਸਰ ਅਦਾਲਤ 'ਚ ਪੇਸ਼

Reported by:  PTC News Desk  Edited by:  Ravinder Singh -- April 26th 2022 10:56 AM
102 ਕਿਲੋ ਬਰਾਮਦ ਹੋਈ ਹੈਰੋਇਨ ਦਾ ਮਾਮਲਾ : ਵਿਪਨ ਮਿੱਤਲ ਅੰਮ੍ਰਿਤਸਰ ਅਦਾਲਤ 'ਚ ਪੇਸ਼

102 ਕਿਲੋ ਬਰਾਮਦ ਹੋਈ ਹੈਰੋਇਨ ਦਾ ਮਾਮਲਾ : ਵਿਪਨ ਮਿੱਤਲ ਅੰਮ੍ਰਿਤਸਰ ਅਦਾਲਤ 'ਚ ਪੇਸ਼

ਅੰਮ੍ਰਿਤਸਰ : ਅਫ਼ਗਾਨਿਸਤਾਨ ਤੋਂ ਵਾਇਆ ਪਾਕਿਸਤਾਨ ਮੁਲੱਠੀ ਦੀਆਂ ਬੋਰੀਆਂ ਵਿੱਚ ਆਈ 102 ਕਿਲੋ ਹੈਰੋਇਨ ਦੇ ਮਾਮਲੇ ਵਿੱਚ ਦਿੱਲੀ ਦੀ ਸ੍ਰੀ ਬਾਲਾ ਜੀ ਟਰੇਡਿੰਗ ਕੰਪਨੀ ਦੇ ਮਾਲਕ ਵਿਪਨ ਮਿੱਤਲ ਨੂੰ ਅੰਮ੍ਰਿਤਸਰ ਲਿਆ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਣਯੋਗ ਅਦਾਲਤ ਨੇ ਵਿਪਨ ਮਿੱਤਲ ਨੂੰ 30 ਅਪ੍ਰੈਲ ਤਕ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ। ਉਕਤ ਮੁਲਜ਼ਮ ਤੋਂ ਅਹਿਮ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ। 102 ਕਿਲੋ ਬਰਾਮਦ ਹੋਈ ਹੈਰੋਇਨ ਦਾ ਮਾਮਲਾ : ਵਿਪਨ ਮਿੱਤਲ ਅੰਮ੍ਰਿਤਸਰ ਅਦਾਲਤ 'ਚ ਪੇਸ਼ਅਫ਼ਗਾਨਿਸਤਾਨ ਤੋਂ ਭਾਰਤ ਆਉਣ ਵਾਲੇ ਡਰਾਈ ਫਰੂਟ ਵਿੱਚ ਅਟਾਰੀ ਸਰਹੱਦ ਤੇ ਵੱਡੀ ਮਾਤਰਾ ਵਿੱਚ ਫੜੀ ਗਈ ਹੈਰੋਇਨ ਮਿਲਣ ਨਾਲ ਭਾਰਤੀ ਕਸਟਮ ਬੀ ਐੱਸ ਐੱਫ ਤੇ ਸੂਹੀਆ ਏਜੰਸੀਆਂ ਨੂੰ ਵੱਡੀ ਸਫਲਤਾ ਹਾਸਿਲ ਹੋਈ ਸੀ। ਅਫ਼ਗਾਨਿਸਤਾਨ ਤੋਂ ਪਾਕਿਸਤਾਨ ਰਸਤੇ ਭਾਰਤ ਪੁੱਜੇ ਡਰਾਈ ਫਰੂਟ ਦੇ ਟਰੱਕ ਜਿਨ੍ਹਾਂ ਵਿੱਚ ਅਫ਼ਗਾਨਿਸਤਾਨੀ ਮਲੱਠੀ ਤੇ ਹੋਰ ਸਾਮਾਨ ਸੀ। ਜਿਸ ਨੂੰ ਅਫਗਾਨਿਸਤਾਨੀ ਡਰਾਈਵਰ ਆਪਣੀ ਸਰਹੱਦ ਤੋਂ ਵਾਇਆ ਪਾਕਿਸਤਾਨ ਰਸਤੇ ਲੈ ਕੇ ਅਟਾਰੀ ਸਰਹੱਦ ਤੇ ਪੁੱਜੇ ਸਨ। 102 ਕਿਲੋ ਬਰਾਮਦ ਹੋਈ ਹੈਰੋਇਨ ਦਾ ਮਾਮਲਾ : ਵਿਪਨ ਮਿੱਤਲ ਅੰਮ੍ਰਿਤਸਰ ਅਦਾਲਤ 'ਚ ਪੇਸ਼23 ਅਪ੍ਰੈਲ ਨੂੰ ਭਾਰਤੀ ਕਸਟਮ ਦੇ ਅਧਿਕਾਰੀਆਂ ਅਫਗਾਨਿਸਤਾਨ ਤੋਂ ਆਏ ਡਰਾਈ ਫਰੂਟ ਦੀ ਰੁਟੀਨ ਵਿਚ ਚੈਕਿੰਗ ਕਰਨੀ ਸ਼ੁਰੂ ਕੀਤੀ ਸੀ ਕਿ ਅਟਾਰੀ ਸਰਹੱਦ ਤੇ ਸਥਿਤ ਪਾਕਿਸਤਾਨ ਨਾਲ ਬਣੀ ਸਾਂਝੀ ਜੁਆਇੰਟ ਚੈੱਕ ਪੋਸਟ ਆਈ ਸੀ ਪੀ ਦੇ ਗੁਦਾਮਾਂ ਵਿਚੋਂ ਮੁਲੱਠੀ ਦੀ ਪਈਆਂ ਬੋਰੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਲਗਾਤਾਰ ਇੱਕ ਇੱਕ ਕਰਦਿਆਂ ਭਾਰਤੀ ਕਸਟਮ ਦੇ ਅਧਿਕਾਰੀਆਂ ਨੂੰ ਮੁਲੱਠੀ ਦੇ ਬੋਰੀਆਂ ਵਿੱਚੋਂ ਵੱਡੀ ਮਾਤਰਾ ਵਿੱਚ ਹੈਰੋਇਨ ਮਿਲੀ। ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ ਸੀ। 102 ਕਿਲੋ ਬਰਾਮਦ ਹੋਈ ਹੈਰੋਇਨ ਦਾ ਮਾਮਲਾ : ਵਿਪਨ ਮਿੱਤਲ ਅੰਮ੍ਰਿਤਸਰ ਅਦਾਲਤ 'ਚ ਪੇਸ਼ਸਰਕਾਰੀ ਸੂਤਰਾਂ ਮੁਤਾਬਿਕ ਕਸਟਮ ਵਿਭਾਗ ਤੇ ਬੀਐੱਸਐੱਫ ਨੂੰ ਅਫਗਾਨਿਸਤਾਨ ਤੋਂ ਆਉਣ ਵਾਲੇ ਡਰਾਈ ਫਰੂਟ ਵਿਚ ਹੈਰੋਇਨ ਆਉਣ ਦੀ ਗੁਪਤ ਸੂਚਨਾ ਪ੍ਰਾਪਤ ਪਹਿਲਾਂ ਤੋਂ ਹੀ ਹੋ ਗਈ ਸੀ ਜਿਸ ਲਈ ਭਾਰਤੀ ਏਜੰਸੀਆਂ ਭਾਰਤੀ ਕਸਟਮ ਤੇ ਬੀ ਐਸ ਐਫ ਵੱਲੋਂ ਚੌਕਸੀ ਵਧਾਉਂਦਿਆਂ ਅਫਗਾਨਿਸਤਾਨ ਤੋਂ ਵਾਇਆ ਪਾਕਿਸਤਾਨ ਹੁੰਦੇ ਹੋਏ ਭਾਰਤ ਆਉਣ ਵਾਲੇ ਹਰੇਕ ਸਮਾਨ ਹਰੇ ਡਰਾਈ ਫਰੂਟ ਤੇ ਬਾਜ਼ ਅੱਖ ਰੱਖੀ ਜਾ ਰਹੀ ਸੀ ਜਿਸ ਲਈ ਭਾਰਤੀ ਕਸਟਮ ਨੂੰ ਇਕ ਵੱਡੀ ਸਫਲਤਾ ਹਾਸਲ ਹੁੰਦੀ ਹੋਈ ਮਿਲੀ ਹੈ। ਇਹ ਵੀ ਪੜ੍ਹੋ : ਰਾਤ 12 ਵਜੇ ਰਾਜਿੰਦਰਾ ਹਸਪਤਾਲ 'ਚ PTC ਦੇ MD ਰਬਿੰਦਰ ਨਾਰਾਇਣ ਦੀ ਸਿਹਤ ਦਾ ਹੋਇਆ ਮੁਆਇਨਾ


Top News view more...

Latest News view more...

PTC NETWORK