’84 ਸਿੱਖ ਕਤਲੇਆਮ ਮਾਮਲਾ: ਇੱਕ ਹੋਰ ਮਾਮਲੇ ‘ਚ ਦੋਸ਼ੀ ਸੱਜਣ ਕੁਮਾਰ ਦੀ ਸੁਣਵਾਈ ਟਲੀ

1984 anti sikh riots : Delhi HC adjourned second case against Sajjan Kumar till January 22
1984 anti sikh riots : Delhi HC adjourned second case against Sajjan Kumar till January 22

’84 ਸਿੱਖ ਕਤਲੇਆਮ ਮਾਮਲਾ: ਇੱਕ ਹੋਰ ਮਾਮਲੇ ‘ਚ ਦੋਸ਼ੀ ਸੱਜਣ ਕੁਮਾਰ ਦੀ ਸੁਣਵਾਈ ਟਲੀ,ਨਵੀਂ ਦਿੱਲੀ: ’84 ਸਿੱਖ ਕਤਲੇਆਮ ਮਾਮਲੇ ਦੇ ਦੋਸ਼ੀ ਅਤੇ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਦਿੱਲੀ ਦੀ ਪਟਿਆਲਾ ਹਾਊਸ ਕੋਰਟ ‘ਚ ਅੱਜ ਪੇਸ਼ੀ ਸੀ ਪਰ ਸੱਜਣ ਦੇ ਵਕੀਲਾਂ ਦੇ ਨਾ ਪਹੁੰਚਣ ਕਾਰਨ ਕੋਰਟ ਨੇ ਸੁਣਵਾਈ 22 ਜਨਵਰੀ ਤਕ ਲਈ ਮੁਲਤਵੀ ਦਿੱਤੀ ਗਈ ਹੈ।

ਹੋਰ ਪੜ੍ਹੋ: ਫਗਵਾੜਾ ਦੇ ਮੇਅਰ ਦੀ ਪਟੀਸ਼ਨ ‘ਤੇ ਕੈਬਿਨਟ ਮੰਤਰੀ ਨਵਜੋਤ ਸਿੱਧੂ ਨੂੰ ਹਾਈਕੋਰਟ ਵੱਲੋਂ ਨੋਟਿਸ

ਸੱਜਣ ਕੁਮਾਰ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ‘ਚ ਆਪਣਾ ਫੋਨ ਸਰੰਡਰ ਕੀਤਾ ਹੈ। ਦੱਸ ਦਈਏ ਕਿ ਸੱਜਣ ਕੁਮਾਰ ‘ਤੇ ਸੁਲਤਾਨਪੁਰੀ ਇਲਾਕੇ ‘ਚ ਕਤਲੇਆਮ ਅਤੇ ਦੰਗਾ ਭੜਕਾਉਣ ਦਾ ਦੋਸ਼ ਹੈ।ਨਾਨਾਵਤੀ ਕਮਿਸ਼ਨ ਦੀ ਸਿਫਾਰਸ਼ ‘ਤੇ ਸੀ. ਬੀ. ਆਈ. ਨੇ ਸੱਜਣ ਵਿਰੁੱਧ ਇਹ ਦੂਜਾ ਮਾਮਲਾ ਦਰਜ ਕੀਤਾ ਸੀ।

-PTC News