Fri, Apr 26, 2024
Whatsapp

ਵੱਡੀ ਖ਼ਬਰ: ਨਹੀਂ ਰੁਕ ਰਿਹਾ ਕੋਰੋਨਾ, ਹੁਸ਼ਿਆਰਪੁਰ 'ਚ 3 ਹੋਰ ਟੈਸਟ ਪਾਏ ਗਏ ਪਾਜ਼ਿਟਿਵ

Written by  Jashan A -- March 27th 2020 01:04 PM
ਵੱਡੀ ਖ਼ਬਰ: ਨਹੀਂ ਰੁਕ ਰਿਹਾ ਕੋਰੋਨਾ, ਹੁਸ਼ਿਆਰਪੁਰ 'ਚ 3 ਹੋਰ ਟੈਸਟ ਪਾਏ ਗਏ ਪਾਜ਼ਿਟਿਵ

ਵੱਡੀ ਖ਼ਬਰ: ਨਹੀਂ ਰੁਕ ਰਿਹਾ ਕੋਰੋਨਾ, ਹੁਸ਼ਿਆਰਪੁਰ 'ਚ 3 ਹੋਰ ਟੈਸਟ ਪਾਏ ਗਏ ਪਾਜ਼ਿਟਿਵ

ਹੁਸ਼ਿਆਰਪੁਰ: ਪੰਜਾਬ 'ਚ ਕੋਰੋਨਾ ਵਾਇਰਸ ਦਾ ਖਤਰਾ ਦਿਨ ਬ ਦਿਨ ਬ ਦਿਨ ਵਧਦਾ ਜਾ ਰਿਹਾ ਹੈ। ਆਏ ਦਿਨ ਸੂਬੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਰਹੀ ਹੈ। ਤਾਜ਼ਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਅੱਜ 3 ਹੋਰ ਕੋਰੋਨਾ ਟੈਸਟ ਪਾਜ਼ਿਟਿਵ ਪਾਏ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਕਰੋਨਾ ਮ੍ਰਿਤਕ ਬਲਦੇਵ ਸਿੰਘ ਦੇ ਸਾਥੀ ਹਰਭਜਨ ਸਿੰਘ ਦਾ ਕਰੋਨਾ ਟੈਸਟ ਪਾਜ਼ਿਟਿਵ ਆਉਣ ਤੋਂ ਬਾਆਦ ਹਰਭਜਨ ਦੇ ਪੁੱਤਰ ਗੁਰਪ੍ਰੀਤ ਦਾ ਕਰੋਨਾ ਟੈਸਟ ਪਾਜ਼ਿਟਿਵ ਆਇਆ ਸੀ ਤੇ ਹੁਣ ਉਸ ਤੋਂ ਬਾਆਦ ਹਰਭਜਨ ਦੀ ਪਤਨੀ,ਹਰਭਜਨ ਦੀ ਨੂੰਹ ਅਤੇ ਹਰਭਜਨ ਦੇ ਗੁਆਂਢੀ ਦਾ ਕਰੋਨਾ ਟੈਸਟ ਪਾਜ਼ਿਟਿਵ ਪਾਇਆ ਗਿਆ ਹੈ। ਹੋਰ ਪੜ੍ਹੋ: CoronaVirus : ਦਿੱਲੀ 'ਚ ਕੋਰੋਨਾ ਵਾਇਰਸ ਦੇ ਮਿਲੇ 3 ਸ਼ੱਕੀ ਮਰੀਜ਼ ,ਹਸਪਤਾਲ 'ਚ ਦਾਖ਼ਲ ਤੁਹਾਨੂੰ ਦੱਸ ਦੇਈਏ ਕਿ ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਲੋਕਾਂ 'ਚ ਡਰ ਦਾ ਮਹੋਲ ਬਣਿਆ ਹੋਇਆ ਹੈ। ਤਾਜ਼ਾ ਅੰਕੜਿਆਂ ਦੀ ਗੱਲ ਕਰੀਏ ਤਾਂ ਸੂਬੇ 'ਚ ਹੁਣ ਤੱਕ 36 ਮਰੀਜ਼ ਕੋਰੋਨਾ ਪੀੜਤ ਪਾਏ ਗਏ ਹਨ, ਜਿਨ੍ਹਾਂ 'ਚ ਸਭ ਤੋਂ ਵੱਧ ਮਰੀਜ਼ ਨਵਾਂਸ਼ਹਿਰ ਤੋਂ ਸਾਹਮਣੇ ਆਏ ਹਨ, ਜੋ ਮ੍ਰਿਤਕ ਬਲਦੇਵ ਸਿੰਘ ਦੇ ਸੰਪਰਕ 'ਚ ਆਏ ਸਨ। -PTC News


  • Tags

Top News view more...

Latest News view more...