Thu, May 2, 2024
Whatsapp

CoronaVirus : ਦਿੱਲੀ 'ਚ ਕੋਰੋਨਾ ਵਾਇਰਸ ਦੇ ਮਿਲੇ 3 ਸ਼ੱਕੀ ਮਰੀਜ਼ ,ਹਸਪਤਾਲ 'ਚ ਦਾਖ਼ਲ

Written by  Shanker Badra -- January 28th 2020 04:02 PM -- Updated: January 30th 2020 05:54 PM
CoronaVirus : ਦਿੱਲੀ 'ਚ ਕੋਰੋਨਾ ਵਾਇਰਸ ਦੇ ਮਿਲੇ 3 ਸ਼ੱਕੀ ਮਰੀਜ਼ ,ਹਸਪਤਾਲ 'ਚ ਦਾਖ਼ਲ

CoronaVirus : ਦਿੱਲੀ 'ਚ ਕੋਰੋਨਾ ਵਾਇਰਸ ਦੇ ਮਿਲੇ 3 ਸ਼ੱਕੀ ਮਰੀਜ਼ ,ਹਸਪਤਾਲ 'ਚ ਦਾਖ਼ਲ

CoronaVirus : ਦਿੱਲੀ 'ਚ ਕੋਰੋਨਾ ਵਾਇਰਸ ਦੇ ਮਿਲੇ 3 ਸ਼ੱਕੀ ਮਰੀਜ਼ ,ਹਸਪਤਾਲ 'ਚ ਦਾਖ਼ਲ:ਨਵੀਂ ਦਿੱਲੀ : ਚੀਨ 'ਚ ਕੋਰੋਨਾ ਵਾਇਰਸ ਨਾਲ ਹੜਕੰਪ ਮਚਿਆ ਹੋਇਆ ਹੈ ਅਤੇ ਪੂਰੀ ਦੁਨੀਆ 'ਚ ਇਸ ਨਾਲ ਨਜਿੱਠਣ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਮੋਹਾਲੀ 'ਚ ਵੀ ਅੱਜ ਸਵੇਰੇ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਸਾਹਮਣੇ ਆਇਆ ਸੀ ਅਤੇ ਹੁਣ ਦਿੱਲੀ 'ਚ ਕੋਰੋਨਾ ਵਾਇਰਸ ਦੇ 3 ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਨੂੰ ਫਿਲਹਾਲ ਰਾਮ ਮੋਨਹਾਰ ਲੋਹੀਆ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। [caption id="attachment_384129" align="aligncenter" width="300"]Coronavirus : 3 suspected patients kept under observation at Delhi's RML Hospital CoronaVirus : ਦਿੱਲੀ 'ਚ ਕੋਰੋਨਾ ਵਾਇਰਸ ਦੇ ਮਿਲੇ 3 ਸ਼ੱਕੀ ਮਰੀਜ਼ ,ਹਸਪਤਾਲ 'ਚ ਦਾਖ਼ਲ[/caption] ਇਨ੍ਹਾਂ ਸ਼ੱਕੀ ਮਰੀਜ਼ਾਂ ਦੀ ਉਮਰ 24 ਤੋਂ 48 ਸਾਲ ਵਿਚਕਾਰ ਹੈ। ਉਨ੍ਹਾਂ ਦੇ ਸੈਂਪਲਜ਼ ਨੂੰ ਜਾਂਚ ਲਈ ਭੇਜਿਆ ਗਿਆ ਸੀ। ਇਨ੍ਹਾਂ ਵਿਚੋਂ 2 ਲੋਕ ਦਿੱਲੀ ਦੇ ਹੀ ਰਹਿਣ ਵਾਲੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਇਹ ਤਿੰਨੇ ਲੋਕ ਕੁੱਝ ਦਿਨ ਪਹਿਲਾਂ ਚੀਨ ਤੋਂ ਪਰਤੇ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਰਾਜਧਾਨੀ ਦਿੱਲੀ 'ਚ ਰਹੱਸਮਈ ਵਾਇਰਸ ਦੇ ਕਾਰਨ ਮਰੀਜ਼ਾਂ ਨੂੰ ਨਿਗਰਾਨੀ 'ਚ ਰੱਖਿਆ ਗਿਆ ਹੈ। [caption id="attachment_384127" align="aligncenter" width="300"]Coronavirus : 3 suspected patients kept under observation at Delhi's RML Hospital CoronaVirus : ਦਿੱਲੀ 'ਚ ਕੋਰੋਨਾ ਵਾਇਰਸ ਦੇ ਮਿਲੇ 3 ਸ਼ੱਕੀ ਮਰੀਜ਼ ,ਹਸਪਤਾਲ 'ਚ ਦਾਖ਼ਲ[/caption] ਚੀਨ 'ਚ ਕੋਰੋਨਾ ਵਾਇਰਸ ਹੁਣ ਤੱਕ 106 ਲੋਕਾਂ ਦੀ ਜਾਨ ਲੈ ਚੁੱਕਾ ਹੈ ਅਤੇ ਲਗਭਗ 4000 ਲੋਕ ਇਸ ਤੋਂ ਪੀੜਤ ਹਨ। ਦੇਸ਼ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਹਾਈ ਅਲਰਟ ਘੋਸ਼ਿਤ ਕੀਤਾ ਜਾ ਚੁੱਕਾ ਹੈ ਅਤੇ ਚੀਨ ਤੋਂ ਆਉਣ ਵਾਲੇ ਲੋਕਾਂ ਦੀ ਵੱਡੇ ਪੱਧਰ 'ਤੇ ਜਾਂਚ ਕੀਤੀ ਜਾ ਰਹੀ ਹੈ। [caption id="attachment_384126" align="aligncenter" width="300"]Coronavirus : 3 suspected patients kept under observation at Delhi's RML Hospital CoronaVirus : ਦਿੱਲੀ 'ਚ ਕੋਰੋਨਾ ਵਾਇਰਸ ਦੇ ਮਿਲੇ 3 ਸ਼ੱਕੀ ਮਰੀਜ਼ ,ਹਸਪਤਾਲ 'ਚ ਦਾਖ਼ਲ[/caption] ਕੋਰੋਨਾ ਵਾਇਰਸ ਕੀ ਹੈ ? ਕੋਰੋਨਾ ਵਾਇਰਸ ਬਾਰੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਵੀ ਫੈਲ ਰਹੀਆਂ ਹਨ। ਜੇ ਤੁਸੀਂ ਕੋਰੋਨਾ ਵਾਇਰਸ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਡਬਲਯੂਐਚਓ ਨੇ ਇਸ ਤੇਜ਼ੀ ਨਾਲ ਫੈਲਣ ਵਾਲੇ ਵਾਇਰਸ ਨੂੰ ਸਮੁੰਦਰੀ ਭੋਜਨ ਨਾਲ ਜੋੜਿਆ ਹੈ। ਲੋਕ ਕੋਰੋਨਾ ਵਾਇਰਸ ਤੋਂ ਬਿਮਾਰ ਹੋ ਰਹੇ ਹਨ ਕਿਉਂਕਿ ਵਾਇਰਸਾਂ ਦਾ ਸਮੂਹ ਹੈ ,ਜਿਸਦਾ ਸਿੱਧਾ ਅਸਰ ਸਰੀਰ ਤੇ ਹੋ ਸਕਦਾ ਹੈ। ਇਹ ਵਾਇਰਸ ਉੱਠ , ਬਿੱਲੀਆਂ ,ਚਮਗਿੱਦੜ ਸਮੇਤ ਬਹੁਤ ਸਾਰੇ ਜਾਨਵਰਾਂ ਵਿੱਚ ਵੀ ਫੈਲ ਰਿਹਾ ਹੈ। -PTCNews


Top News view more...

Latest News view more...