ਖੇਤੀਬਾੜੀ

ਕਿਸਾਨ ਅੰਦੋਲਨ ਦੌਰਾਨ ਅੱਜ ਪੰਜਾਬ ਦੇ 3 ਹੋਰ ਕਿਸਾਨਾਂ ਦੀ ਹੋਈ ਮੌਤ

By Jagroop Kaur -- December 21, 2020 7:12 pm -- Updated:Feb 15, 2021
ਨਵੀਂ ਦਿੱਲੀ - ਕਿਸਾਨਾਂ ਦਾ ਦਿੱਲੀ ਧਰਨਾ ਲਗਾਤਾਰ ਜਾਰੀ ਹੈ ਪਰ ਸਰਕਾਰ ਆਪਣੀ ਜਿੱਦ 'ਤੇ ਹੀ ਅੜ੍ਹੀ ਹੈ। ਇਸ ਦੌਰਾਨ ਪਹਿਲਾਂ ਵੀ 30 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਅੱਜ ਸੋਮਵਾਰ ਨੂੰ 3 ਹੋਰ ਕਿਸਾਨਾਂ ਦੀ ਮੌਤ ਹੋ ਗਈ ਹੈ। ਦਰਅਸ ਲ ਦਿੱਲੀ ਵਿਖੇ ਚਲ ਰਹੇ ਸੰਘਰਸ਼ ’ਚ ਹਿੱਸਾ ਲੈਣ ਵਾਲੇ ਪਿੰਡ ਬਾਲਦ ਕਲ੍ਹਾਂ ਦੇ ਕਿਸਾਨ ਹਾਕਮ ਸਿੰਘ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਜਨਰਲ ਸਕੱਤਰ ਸੁਖਦੇਵ ਸਿੰਘ ਬਾਲਦ ਕਲ੍ਹਾਂ ਨੇ ਦੱਸਿਆ ਕਿ ਹਾਕਮ ਸਿੰਘ ਪਹਿਲਾਂ ਸੰਗਰੂਰ ਵਿਖੇ ਰੇਵਲੇ ਸਟੇਸ਼ਨ ਉੱਪਰ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਰੋਸ ਧਰਨੇ ਵਿਚ ਸ਼ਾਮਿਲ ਰਿਹਾ ਅਤੇ ਫਿਰ 26 ਨਵੰਬਰ ਨੂੰ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਵਿਚ ਸ਼ਾਮਿਲ ਹੋਣ ਲਈ ਚਲਾ ਗਿਆ।Farmer died returned from the Delhi Dharna, came home for treatment

ਜਿਥੇ ਬੀਤੇ ਦਿਨੀ ਠੰਡ ਲੱਗਣ ਕਾਰਨ ਉਹ ਬੀਮਾਰ ਹੋ ਗਿਆ ਅਤੇ ਕਿਸਾਨ ਆਗੂਆਂ ਨੇ ਉਸ ਦੀ ਹਾਲਤ ਜਿਆਦਾ ਵਿਗੜਦੀ ਦੇਖ ਇਲਾਜ਼ ਲਈ ਉਸ ਨੂੰ ਵਾਪਸ ਪਿੰਡ ਭੇਜ ਦਿੱਤਾ, ਜਿਥੇ ਬੀਤੀ ਸ਼ਾਮ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਾਕਮ ਸਿੰਘ ਦੀ ਪਤਨੀ ਦੀ ਕਾਫ਼ੀ ਸਮਾਂ ਪਹਿਲਾਂ ਮੌਤ ਹੋ ਗਈ ਸੀ, ਜਿਨ੍ਹਾਂ ਦੇ ਦੋ ਪੁੱਤਰ ਸਨ ਪਰ ਪੁੱਤਰਾਂ ਦੇ ਵਿਆਹ ਨਾ ਹੋਣ ਕਾਰਨ ਉਸ ਨੂੰ ਘਰ ਦੇ ਸਾਰੇ ਕੰਮ ਇਥੋਂ ਤੱਕ ਕੇ ਰੋਟੀ ਵਗੈਰਾ ਵੀ ਆਪ ਹੀ ਪਕਾਉਣੀ ਪੈਂਦੀ ਸੀ। ਆਗੂਆਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਸਿਹਤ ਖ਼ਰਾਬ ਹੋਣ ਕਾਰਨ ਹਾਕਮ ਸਿੰਘ ਆਪਣੇ ਪਿੰਡ ਬਾਲਦ ਕਲਾਂ ਆ ਗਿਆ ਸੀ ਤੇ ਬੀਤੀ ਸ਼ਾਮ ਉਸ ਦੀ ਹਾਲਤ ਜ਼ਿਆਦਾ ਵਿਗੜ ਗਈ ਜਿਸ ਕਰਕੇ ਪਰਿਵਾਰ ਵੱਲੋਂ ਉਸ ਨੂੰ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੌਕੇ ਆਗੂਆਂ ਨੇ ਹਾਕਮ ਸਿੰਘ ਨੂੰ ਕਿਸਾਨ ਮੋਰਚੇ ਦਾ ਸ਼ਹੀਦ ਐਲਾਨਦਿਆਂ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਅਤੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ।

Farmers Protest : Central government Invitation letter to farmers' organizations for talksਇਸ ਦੇ ਨਾਲ ਹੀ ਦੱਸ ਦਈਏ ਕਿ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ 65 ਸਾਲਾਂ ਕਿਸਾਨ ਨਿਰੰਜਨ ਸਿੰਘ ਨੇ ਸੋਮਵਾਰ ਨੂੰ ਧਰਨੇ ਵਾਲੀ ਥਾਂ ’ਤੇ ਹੀ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਹਾਲਤ ਵਿਗੜਣ ’ਤੇ ਉਨ੍ਹਾਂ ਨੂੰ ਸੋਨੀਪਤ ਦੇ ਨਾਗਰਿਕ ਹਸਪਤਾਲ ਲਿਆਜਿਆ ਗਿਆ, ਜਿੱਥੇ ਉਨ੍ਹਾਂ ਨੂੰ ਰੋਹਤਨ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਦੇ ਨਾਲ ਹੀ ਅੱਜ ਤਰਨ ਤਾਰਨ ਦੇ ਪਿੰਡ ਲਾਲ ਪੁਰ ਵਿਖੇ ਕਰਜੇ ਦੇ ਸਤਾਏ ਹੋਏ ਇੱਕ ਕਿਸਾਨ ਇਕਬਾਲ ਸਿੰਘ ਪੁੱਤਰ ਕਾਬਲ ਸਿੰਘ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ।

Farmers Protest : Central government Invitation letter to farmers' organizations for talksਜ਼ਿਕਰਯੋਗ ਹੈ ਕਿ ਇੱਕ ਬੈਂਕ ਨੇ 26 ਲੱਖ ਰੁਪਏ ਕਿਸਾਨ ਵੱਲ ਬਣਾਏ ਹੋਏ ਸਨ ਤੇ ਆੜ੍ਹਤੀਏ ਨੇ ਵੀ ਕਾਫ਼ੀ ਰਕਮ ਬਣਾਈ ਹੋਈ ਹੈ ਬੈਂਕ ਅਤੇ ਆੜਤੀ ਵੱਲੋਂ ਕਿਸਾਨ ਨੂੰ ਨਿੱਤ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਜਿਸ ਦੇ ਚੱਲਦੇ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਇਸ ਮੋਕੇ ਕਿਸਾਨ ਆਗੂ ਹਰਬਿੰਦਰ ਜੀਤ ਸਿੰਘ ਕੰਗ ਨੇਂ ਕਿਹਾ ਕਿ ਸਰਕਾਰਾਂ ਦੀ ਲੋਕਮਾਰੂ ਨੀਤੀ ਕਾਰਨ ਹੀ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ। ਕਿਸਾਨ ਆਗੂ ਨੇ ਮੰਗ ਕੀਤੀ ਕੇ ਕਿਸਾਨ ਦਾ ਸਮੂਚਾ ਕਰਜਾ ਮਾਫ ਕੀਤਾ ਜਾਵੇ ਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਇਸ ਦੇ ਨਾਲ ਹੀ ਫਿਰੋਜ਼ਪੁਰ ਦੇ ਕਿਸਾਨ ਕੁਲਬੀਰ ਸਿੰਘ ਨੇ ਫਾਹਾ ਲਾ ਕੇ ਮੌਤ ਨੂੰ ਗਲੇ ਲਾ ਲਿਆ ਹੈ, ਕਿਸਾਨਾਂ ਦੇ ਧਰਨੇ ਅਤੇ ਆਪਣੇ ਸਿਰ 'ਤੇ ਚੜੇ ਕਰਜ਼ੇ ਨੂੰ ਲੈ ਕੇ ਕਿਸਾਨ ਕਾਫ਼ੀ ਪਰੇਸ਼ਾਨ ਸੀ,ਕੁਲਬੀਰ ਸਿੰਘ ਦੇ ਸਿਰ 'ਤੇ ਤਕਰੀਬਨ 10 ਲੱਖ ਦਾ ਕਰਜ਼ਾ ਸੀ,ਕਿਸਾਨ ਧਰਨੇ ਵਿੱਚ ਸ਼ਾਮਲ ਹੋਏ ਕੁਲਬੀਰ ਸਿੰਘ ਦੀ ਉਮੀਦ ਸੀ ਕਿ ਸ਼ਾਇਦ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣੇ ਪਰ ਖੇਤੀ ਕਾਨੂੰਨਾਂ ਦੇ ਡਰ ਅਤੇ ਸਿਰ 'ਤੇ 10 ਲੱਖ ਦੇ ਕਰਜ਼ੇ ਤੋਂ ਪਰੇਸ਼ਾਨ ਉਸ ਨੇ ਖੁਦਕੁਸ਼ੀ ਕਰ ਲਈ ਹੈ।