ਗਲਤੀ ਨਾਲ ਔਰਤ ਦੇ ਖਾਤੇ 'ਚ ਆ ਗਏ 3700 ਅਰਬ ਰੁਪਏ ਤੇ ਫਿਰ...
ਨਵੀਂ ਦਿੱਲੀਂ : ਤੁਸੀਂ ਇਹ ਕਹਾਵਤ ਜ਼ਰੂਰ ਸੁਣੀ ਹੋਵੇਗੀ, 'ਚਾਰ ਦਿਨ ਦੀ ਚਾਂਦਨੀ ਤੇ ਫਿਰ ਹਨੇਰੀ ਰਾਤ'। ਅਜਿਹਾ ਹੀ ਕੁਝ ਅਮਰੀਕੀ ਪਰਿਵਾਰ ਨਾਲ ਹੋਇਆ। ਚਾਰ ਦਿਨ ਇਸ ਪਰਿਵਾਰ ਨੇ ਅਮੀਰੀ ਦਾ ਅਨੰਦ ਲਿਆ। ਅਚਾਨਕ ਇਸ ਪਰਿਵਾਰ ਦੀ ਔਰਤ ਦੇ ਖਾਤੇ ਵਿਚ ਇੰਨੀ ਰਕਮ ਜਮ੍ਹਾਂ ਹੋ ਗਈ, ਜਿਸ ਤੋਂ ਅੱਗੇ ਜ਼ੀਰੋ ਗਿਣਨਾ ਮੁਸ਼ਕਲ ਹੁੰਦਾ ਜਾ ਰਿਹਾ ਸੀ। ਹਾਲਾਂਕਿ, ਇਸ ਪਰਿਵਾਰ ਨੇ ਇਮਾਨਦਾਰੀ ਦਿਖਾਉਂਦੇ ਹੋਏ, ਬੈਂਕ ਨੂੰ ਦੱਸਿਆ ਕਿ ਇਹ ਪੈਸਾ ਉਨ੍ਹਾਂ ਦਾ ਨਹੀਂ ਹੈ।
ਪੜੋ ਹੋਰ ਖਬਰਾਂ: ਕੈਬਨਿਟ ਨੇ ਭਾਰਤ ਨੈੱਟ ਯੋਜਨਾ ਨੂੰ ਦਿੱਤੀ ਮਨਜ਼ੂਰੀ, 16 ਰਾਜਾਂ ‘ਚ ਹੋਵੇਗੀ ਲਾਗੂ
ਅਮਰੀਕਾ ਦੇ ਲੂਸੀਆਨਾ ਦੇ ਰਹਿਣ ਵਾਲੇ ਡੈਰੇਨ ਜੇਮਜ਼ ਦੇ ਪਰਿਵਾਰ ਦੀ ਕਿਸਮਤ ਰਾਤੋ ਰਾਤ ਬਦਲ ਗਈ। ਅਚਾਨਕ ਉਸਦੀ ਪਤਨੀ ਦੇ ਖਾਤੇ ਵਿਚ 50 ਬਿਲੀਅਨ ਡਾਲਰ ਅਰਥਾਤ 3700 ਅਰਬ ਰੁਪਏ ਆ ਗਏ। ਇਹ ਪੈਸੇ 12 ਜੂਨ ਨੂੰ ਉਸ ਦੇ ਖਾਤੇ ਵਿਚ ਆਏ ਸਨ। ਇੰਨੀ ਵੱਡੀ ਰਕਮ ਦੇਖ ਕੇ ਵੀ ਉਨਾਂ ਦੇ ਪਰਿਵਾਰ ਦੀ ਨੀਅਤ ਡੋਲੀ ਨਹੀਂ। ਉਨ੍ਹਾਂ ਨੇ ਇਸ ਪੈਸੇ ਨੂੰ ਹੱਥ ਤੱਕ ਨਹੀਂ ਲਾਇਆ ਤੇ ਬੈਂਕ ਨੂੰ ਇਸ ਬਾਰੇ ਸੂਚਨਾ ਦਿੱਤੀ।
ਪੜੋ ਹੋਰ ਖਬਰਾਂ: ਮਾਨਸਾ ਵਿਚ ਵਾਪਰਿਆ ਵੱਡਾ ਸੜਕੀ ਹਾਦਸਾ, ਦੋ ਬੱਚਿਆਂ ਸਣੇ ਛੇ ਲੋਕਾਂ ਦੀ ਮੌਤ
ਜੇਮਜ਼ ਨੇ ਦੱਸਿਆ ਕਿ ਅਸੀਂ ਜਾਣਦੇ ਸੀ ਕਿ ਇਹ ਪੈਸਾ ਸਾਡਾ ਨਹੀਂ ਹੈ। ਅਸੀਂ ਇਸ ਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਤੇ ਨਾ ਹੀ ਇਸ ਦੇ ਬਾਰੇ ਕੁੱਝ ਸੋਚਿਆ। ਜੇਮਸ ਨੇ ਕਿਹਾ ਕਿ ਮੇਰਾ ਪਰਿਵਾਰ ਚਾਰ ਦਿਨਾਂ ਦੇ ਲਈ ਮੇਰਾ ਪਰਿਵਾਰ ਅਰਬਪਤੀ ਸੀ। ਚਾਹੇ ਅਸੀਂ ਇਸ ਨੂੰ ਛੇੜਿਆ ਨਹੀਂ ਪਰ ਦੇਖਣ ਨੂੰ ਚੰਗਾ ਸੀ ਕਿ ਇਹ ਕਿਵੇਂ ਲੱਗਦਾ ਹੈ।
ਪੜੋ ਹੋਰ ਖਬਰਾਂ: ਆਸ਼ਿਕ ਨੇ ਪ੍ਰੇਮਿਕਾ ਸਮੇਤ 5 ਪਰਿਵਾਰਕ ਮੈਂਬਰਾਂ ਨੂੰ 10 ਫੁੱਟ ਡੂੰਘੇ ਖੱਡੇ ‘ਚ ਕੀਤਾ ਦਫਨ, 48 ਦਿਨਾਂ ਬਾਅਦ ਮਿਲੇ ਕੰਕਾਲ
ਉਨ੍ਹਾਂ ਨੇ ਦੱਸਿਆ ਕਿ ਇਹ ਰਕਮ ਉਨ੍ਹਾਂ ਦੀ ਪਤਨੀ ਦੇ ਖਾਤੇ ਵਿਚ 12 ਜੂਨ ਨੂੰ ਜਮਾ ਕਰਵਾਈ ਗਈ ਸੀ। 15 ਜੂਨ ਤੱਕ ਇਹ ਰਕਮ ਉਨ੍ਹਾਂ ਦੇ ਖਾਤੇ ਵਿਚ ਰਹੀ। ਚੇਜ਼ ਬੈਂਚ ਦੇ ਬੁਲਾਰੇ ਨੇ ਇਹ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ ਇਸ ਗਲਤੀ ਨੂੰ ਠੀਕ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਕ ਹਫਤੇ ਪਹਿਲਾਂ ਤਕਨੀਕੀ ਗੜਬੜੀ ਕਾਰਨ ਕਈ ਖਾਤੇ ਪ੍ਰਭਾਵਿਤ ਹੋਏ ਹਨ।
-PTC News