Advertisment

ਗਊਆਂ ਦੀ ਹੱਤਿਆ ਦੇ ਮਾਮਲੇ 'ਚ ਹਥਿਆਰਾਂ ਸਮੇਤ 7 ਮੁਲਜ਼ਮ ਗ੍ਰਿਫ਼ਤਾਰ

author-image
Ravinder Singh
Updated On
New Update
ਗਊਆਂ ਦੀ ਹੱਤਿਆ ਦੇ ਮਾਮਲੇ 'ਚ ਹਥਿਆਰਾਂ ਸਮੇਤ 7 ਮੁਲਜ਼ਮ ਗ੍ਰਿਫ਼ਤਾਰ
Advertisment
ਹੁਸ਼ਿਆਰਪੁਰ : ਜ਼ਿਲ੍ਹਾ ਤੇ ਜੀ.ਆਰ.ਪੀ ਪੁਲਿਸ ਵੱਲੋਂ ਸਾਂਝੇ ਤੌਰ ਉਤੇ ਹੁਸ਼ਿਆਰਪੁਰ ਦੇ ਟਾਂਡਾ ਦੇ ਨੇੜੇ ਪਿੰਡ ਢਡਿਆਲਾ ਰੇਲਵੇ ਲਾਈਨ ਕੋਲ 17 ਗਊ ਤੇ ਬਲਦਾਂ ਦੀ ਹੱਤਿਆ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ 36 ਘੰਟੇ ਵਿੱਚ ਸੁਲਝਾ ਲਿਆ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲਂ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਇਸ ਘਟਨਾ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਧਰੁਮਨ ਐਚ. ਨਿੰਬਾਲੇ ਨੇ ਦੱਸਿਆ ਕਿ 11 ਮਾਰਚ ਦੇਰ ਰਾਤ ਟਾਂਡਾ ਦੇ ਪਿੰਡ ਢਡਿਆਲਾ ਰੇਲਵੇ ਲਾਈਨ ਕੋਲ 17 ਗਊਆਂ ਤੇ ਬਲਦਾਂ ਨੂੰ ਮਾਰ ਕੇ ਉਨ੍ਹਾ ਦੇ ਕੰਕਾਲ ਰੇਲਵੇ ਲਾਈਨ ਕੋਲ ਸੁੱਟ ਦਿੱਤੇ ਗਏ ਸਨ।
Advertisment
ਗਊਆਂ ਹੱਤਿਆ ਮਾਮਲੇ 'ਚ ਹਥਿਆਰਾਂ ਸਮੇਤ 7 ਮੁਲਜ਼ਮ ਗ੍ਰਿਫ਼ਤਾਰਘਟਨਾ ਦੀ ਜਾਣਕਾਰੀ ਤੋਂ ਬਾਅਦ ਡੀ.ਜੀ.ਪੀ. ਪੰਜਾ ਤੇ ਆਈ.ਜੀ. ਜਲੰਧਰ ਰੇਂਜ ਅਰੁਣਪਾਲ ਸਿੰਘ ਵੱਲੋਂ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਕਿਉਂਕਿ ਘਟਨਾ ਦਾ ਖੇਤਰ ਰੇਲਵੇ ਪੁਲਿਸ ਨਾਲ ਸਬੰਧਤ ਸੀ, ਇਸ ਕਾਰਨ ਜੀ.ਆਰ.ਪੀ. ਜਲਧਰ ਵੱਲੋ ਇਸ ਸਬੰਧ ਵਿੱਛ 12 ਮਾਰਚ ਨੂੰ ਗਊ ਹੱਤਿਆ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਗਊਆਂ ਹੱਤਿਆ ਮਾਮਲੇ 'ਚ ਹਥਿਆਰਾਂ ਸਮੇਤ 7 ਮੁਲਜ਼ਮ ਗ੍ਰਿਫ਼ਤਾਰਉਨ੍ਹਾਂ ਨੇ ਦੱਸਿਆ ਕਿ ਐਸ.ਪੀ (ਜਾਂਚ) ਮੁਖਤਿਆਰ ਸਿੰਘ ਦੀ ਅਗਵਾਈ ਵਿੱਚ ਡੀ.ਐਸ.ਪੀ. ਅਸ਼ਵਨੀ ਅੱਤਰੀ ਤੇ ਮੁੱਖ ਅਧਿਕਾਰੀ ਜੀ.ਆਰ.ਪੀ. ਇੰਸਪੈਕਟਰ ਬਲਵੀਰ ਸਿੰਘ ਦੀ ਵਿਸ਼ੇਸ਼ ਟੀਮਾਂ ਗਠਿਤ ਕਰ ਕੇ ਤਕਨੀਕੀ ਤੇ ਖੁਫ਼ੀਆਂ ਢੰਗ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਗਈ ਤੇ ਇਸ ਘਟਨਾ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਸਾਵਨ, ਸਤਪਾਲ ਵਾਸੀ ਕੋਟਲੀ ਸ਼ੇਖ ਆਦਮਪੁਰ ਜ਼ਿਲ੍ਹਾ ਜਲੰਧਰ, ਸੁਰਜੀਤ ਲਾਲ ਵਾਸੀ ਜੱਫਲ ਝਿੰਗੜਾ ਜ਼ਿਲ੍ਹਾ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਜਾਂਚ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਕੀਤੀ ਗਈ ਪੁੱਛਗਿੱਛ ਉਤੇ ਇਇਸ ਅਪਰਾਧ ਵਿੱਚ ਸ਼ਾਮਲ ਤੇ ਪਨਾਹ ਦੇਣ ਵਾਲੇ ਵਿਅਕਤੀਆਂ ਜੀਵਨ ਅਲੀ, ਕਮਲਜੀਤ ਕੌਰ ਵਾਸ ਥਾਬਲਕੇ ਥਾਣਾ ਨਕੋਦਰ ਜ਼ਿਲ੍ਹਾ ਜਲੰਧਰ, ਸਲਮਾ ਤੇ ਅਨਬਰ ਤੇ ਅਨਬਰ ਹੁਸੈਨ ਵਾਸੀ ਪਿੰਡ ਬੜਾ ਪਿੰਡ ਰੋਡ ਗੁਰਾਇਆਂ ਜ਼ਿਲ੍ਹਾ ਜਲੰਧਰ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਗਊਆਂ ਹੱਤਿਆ ਮਾਮਲੇ 'ਚ ਹਥਿਆਰਾਂ ਸਮੇਤ 7 ਮੁਲਜ਼ਮ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਸ਼ੁਰੂਆਤੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਸੁਰਜੀਤ ਸਿੰਘ ਉਰਫ ਪੱਪੀ ਉਤੇ ਪਹਿਲਾਂ ਵੀ ਮਾਮਲੇ ਦਰਜ ਹਨ। ਘਟਨਾ ਲਈ ਗਊਆਂ ਦੀ ਢੁਆਈ ਲਈ ਇਸਤੇਮਾਲ ਕੀਤਾ ਗਿਆ ਕੈਂਟਰ ਤੇ ਹਥਿਆਰ ਇਕ ਹਥੌੜਾ, 3 ਛੂਰੀਆਂ, 3 ਗੰਡਾਸੀਆਂ, 2 ਦਾਤਰ, 3 ਸੂਏ ਤੇ ਟਕੂਆ ਬਰਾਮਦ ਕੀਤੇ ਜਾ ਚੁੱਕ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਛਾਪੇਮਾਰੀ ਕੀਤੀ ਜਾ ਰਹੀ ਹੈ। publive-imageਇਹ ਵੀ ਪੜ੍ਹੋ : ਬੁੱਧਵਾਰ ਤੋਂ 12-14 ਸਾਲ ਦੇ ਸਮੂਹ ਲਈ ਵੈਕਸੀਨ ਸ਼ੁਰੂ ਅਤੇ 60 ਤੋਂ ਉੱਪਰ ਸਾਰਿਆਂ ਲਈ ਬੂਸਟਰ-
punjabinews latestnews policeinvestigation sevenarrest policeraidindisst
Advertisment

Stay updated with the latest news headlines.

Follow us:
Advertisment