Thu, Dec 12, 2024
Whatsapp

ਦੀਨਾਨਗਰ 'ਚ ਬਰਾਤੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗੀ, ਕਈ ਲੋਕ ਹੋਏ ਜ਼ਖ਼ਮੀ

Reported by:  PTC News Desk  Edited by:  Riya Bawa -- April 24th 2022 09:23 PM -- Updated: April 24th 2022 09:32 PM
ਦੀਨਾਨਗਰ 'ਚ ਬਰਾਤੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗੀ, ਕਈ ਲੋਕ ਹੋਏ ਜ਼ਖ਼ਮੀ

ਦੀਨਾਨਗਰ 'ਚ ਬਰਾਤੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗੀ, ਕਈ ਲੋਕ ਹੋਏ ਜ਼ਖ਼ਮੀ

ਦੀਨਾਨਗਰ: ਪੰਜਾਬ ਵਿਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਇਸ ਵਿਚਾਲੇ ਅੱਜ ਤਾਜਾ ਮਾਮਲਾ ਦੀਨਾਨਗਰ ਤੋਂ ਸਾਹਮਣੇ ਆਇਆ ਹੈ ਜਿਥੇ ਬਰਾਤੀਆਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਨਹਿਰ 'ਚ ਡਿੱਗ ਗਈ ਤੇ ਇਸ ਹਾਦਸੇ ਵਿਚ ਕਈ ਲੋਕ ਜ਼ਖ਼ਮੀ ਹੋ ਗਏ ਹਨ। ਦੱਸ ਦੇਈਏ ਕਿ ਦੀਨਾਨਗਰ ਪੁਲੀਸ ਅਤੇ ਨੇੜੇ ਦੇ ਲੋਕਾਂ ਵੱਲੋਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦੀਨਾਨਗਰ ਵਿਖੇ ਦਾਖਲ ਕਰਵਾ ਦਿੱਤਾ ਗਿਆ ਜਦਕਿ ਵੱਡਾ ਜਾਨੀ ਨੁਕਸਾਨ ਹੋਣ ਤੋਂ ਟਲ ਗਿਆ। bus accident ਪਰ ਇਸ ਹਾਦਸੇ ਵਿਚ ਕਈ ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ। ਦੂਜੇ ਪਾਸੇ ਘਟਨਾ ਸਥਲ ਤੇ ਪਹੁੰਚੇ ਐਸਐਚਓ ਦੀਨਾਨਗਰ ਮੋਹਿਤ ਕੁਮਾਰ ਵਲੋਂ ਦੱਸਿਆ ਗਿਆ ਕਿ ਇਹ ਬੱਸ ਕਿਸੇ ਵਿਆਹ ਸਮਾਗਮ ਤੋਂ ਆਪਣੇ ਪਿੰਡ ਵੱਲ ਨੂੰ ਵਾਪਸ ਜਾ ਰਹੀ ਸੀ। ਇਸ ਦੌਰਾਨ ਬੱਸ ਦਾ ਸੰਤੁਲਨ ਵਿਗੜਨ ਕਰਕੇ ਇਹ ਬੱਸ ਨਹਿਰ ਵਿੱਚ ਡਿੱਗ ਗਈ ਅਤੇ ਕਈ ਲੋਕ ਇਸ ਵਿਚ ਜ਼ਖ਼ਮੀ ਹੋ ਗਏ। ਬਰਾਤੀਆਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਨਹਿਰ 'ਚ ਡਿੱਗੀ, ਕਈ ਲੋਕ ਹੋਏ ਜ਼ਖ਼ਮੀ ਜ਼ਖਮੀਆਂ ਨੂੰ ਨੇੜੇ ਦੀਨਾਨਗਰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ। -PTC News


Top News view more...

Latest News view more...

PTC NETWORK