ਮਹਿਲਾ ਨੇ ਸੋਨੂ ਸੂਦ ਨੂੰ ਬੰਨੀ ਰੱਖੜੀ ਤਾਂ ਲੋਕਾਂ ਨੇ ਦਿੱਤੀ ਇਹ ਪ੍ਰਤੀਕ੍ਰਿਆ

By Jagroop Kaur - May 27, 2021 4:05 pm

ਦੇਸ਼ ਭਰ 'ਚ ਕੋਰੋਨਾ ਦੀ ਦੂਜੀ ਲਹਿਰ ਚੱਲ ਰਹੀ ਹੈ। ਅਜਿਹੇ 'ਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਲੋਕਾਂ ਦੀ ਮਦਦ ਕਰਨ 'ਚ ਲੱਗੇ ਹੋਏ ਹਨ। ਜਦੋਂ ਦਾ ਕੋਰੋਨਾ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਅਦਾਕਾਰ ਸੋਨੂ ਸੂਦ ਨੇ ਲੋੜਵੰਦਾਂ ਨੂੰ ਮਦਦ ਪਹੁੰਚਾਉਣ 'ਚ ਕੋਈ ਕਸਰ ਨਹੀਂ ਛੱਡੀ । ਉਥੇ ਲੋਕ ਵੀ ਉਨ੍ਹਾਂ ਦਾ ਖੂਬ ਸਮਰਥਨ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਵ੍ਹਾਈਟ ਫੰਗਸ ਕਾਰਨ ਮਹਿਲਾ ਦੇ ਪੇਟ ਦੀ ਨਲੀ ‘ਚ ਹੋਇਆ ਸੁਰਾਖ, ਦਿੱਲੀ ‘ਚ ਸਾਹਮਣੇ...

ਜਿਸ ਵਿਚ ਇਕ ਔਰਤ ਸੋਨੂ ਸੂਦ ਦੇ ਘਰ ਦੇ ਬਾਹਰ ਉਹਨਾਂ ਨੂੰ ਮਦਦ ਲਈ ਧਨਵਾਦ ਕਰਦੀ ਹੋਈ ਰੱਖੜੀ ਬਣਦੀ ਹੈ , ਅਤੇ ਕਹਿੰਦੀ ਹੈ ਕਿ ਤੁਸੀਂ ਮੇਰੇ ਭਰਾ ਹੋ , ਇਸ ਦੌਰਾਨ ਸੋਨੂ ਸੂਦ ਉਹਨਾਂ ਨੂੰ ਪੈਰੀ ਹੱਥ ਲਗਾਉਂਣ 'ਤੇ ਰੋਕਦੇ ਹਨ ਅਤੇ ਕਹਿੰਦੇ ਹਨ ਕਿ ਅਜਿਹਾ ਨਾ ਕਰੋ , ਇਸ ਦੇ ਨਾਲ ਹੀ ਉਹ ਹੋਰਨਾਂ ਨੂੰ ਸੰਬੋਧਨ ਕਰਦੇ ਹਨ ਅਤੇ ਨਾਲ ਹੀ ਜਿਸ ਜਿਸ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਉਹ ਉਸ ਨੂੰ ਪੁੱਛਦੇ ਹਨ।

 

ਪੜ੍ਹੋ ਹੋਰ ਖ਼ਬਰਾਂ : ਲਾਲ ਕਿਲ੍ਹਾ ਹਿੰਸਾ ਮਾਮਲਾ : ਦਿੱਲੀ ਪੁਲਿਸ ਵੱਲੋਂ ਦਾਇਰ ਕੀਤੀ ਚਾਰਜਸ਼ੀਟ ‘ਚ ਹੋਇਆ ਵੱਡਾ ਖ਼ੁਲਾਸਾ

ਜ਼ਿਕਰਯੋਗ ਹੈ ਕਿ ਫ਼ਿਲਮਾਂ ਵਿਚ ਅਕਸਰ ਹੀ ਨਕਾਰਤਮਕ ਰੋਲ ਕਰਨ ਵਾਲੇ ਸੋਨੂ ਸੂਦ ਅਸਲ ਜ਼ਿੰਗੀ ਦੇ ਹੀਰੋ ਬਣ ਕੇ ਸਾਹਮਣੇ ਆਏ ਹਨ। ਹਰ ਦਿਨ ਹਜ਼ਾਰਾਂ ਲੋਕ ਉਨ੍ਹਾਂ ਕੋਲੋਂ ਮਦਦ ਮੰਗਦੇ ਨਜ਼ਰ ਆਉਂਦੇ ਹਨ। ਉਥੇ ਸੋਨੂੰ ਵੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਮਦਦ ਹਾਸਲ ਕਰਕੇ ਲੋਕ ਉਨ੍ਹਾਂ ਨੂੰ ਮਿਲਣ ਵੀ ਪਹੁੰਚਦੇ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕ ਸੋਨੂੰ ਸੂਦ ਦੇ ਘਰ ਦੇ ਬਾਹਰ ਇਕੱਠੇ ਹਨ ਤੇ ਉਨ੍ਹਾਂ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਉਹ ਸਾਰੇ ਸੋਨੂੰ ਸੂਦ ਨੂੰ ਇਕ ਵਾਰ ਮਿਲਣ ਦਾ ਇੰਤਜ਼ਾਰ ਕਰ ਰਹੇ ਸਨ। ਹਾਲ ਹੀ 'ਚ ਇਕ ਇੰਟਰਵਿਊ 'ਚ ਸੋਨੂੰ ਸੂਦ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਲੋਕਾਂ ਦੀ ਮਦਦ ਕਰਦਿਆਂ ਬੇਹੱਦ ਖੁਸ਼ੀ ਮਹਿਸੂਸ ਹੁੰਦੀ ਹੈ।

adv-img
adv-img