ਟਰੈਕਟਰ ਮਾਰਚ ਨੂੰ ਪੁਲਿਸ ਦੀ ਹਰੀ ਝੰਡੀ ਤੋਂ ਬਾਅਦ ਕਿਸਾਨਾਂ ਨੇ ਕੀਤੀ ਕਾਨਫਰੰਸ ‘ਚ ਦੱਸੀਆਂ ਅਹਿਮ ਗੱਲਾਂ

ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲਗਾਤਾਰ 60ਵੇਂ ਦਿਨ ਵੀ ਜਾਰੀ ਹੈ। ਸ਼ਨੀਵਾਰ ਨੂੰ ਹੋਈ ਕਿਸਾਨ ਜਥੇਬੰਦੀਆਂ ਅਤੇ ਪੁਲਿਸ ਨਾਲ ਬੈਠਕ ਤੋਂ ਬਾਅਦ ਕਿਸਾਨ ਆਗੂਆਂ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿਚ ਕਿਸਾਨ ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਕਿਸਾਨ ਇਸ ਦੇਸ਼ ‘ਚ ਪਹਿਲੀ ਵਾਰ ਗਣਤੰਤਰ ਦਿਵਸ ਪਰੇਡ ਕਰੇਗਾ। ਉਹਨਾਂ ਕਿਹਾ ਕਿ ਪੁਲਿਸ ਨਾਲ ਬੈਠਕਾਂ ਤੋਂ ਬਾਅਦ ਸਾਰੀਆਂ ਗੱਲਾਂ ਕਬੂਲ ਹੋ ਗਈਆਂ ਹਨ।

ਸਾਰੇ ਬੈਰੀਕੇਡ ਖੁੱਲ੍ਹਣਗੇ, ਅਸੀਂ ਦਿੱਲੀ ਦੇ ਅੰਦਰ ਜਾਵਾਂਗੇ ਅਤੇ ਮਾਰਚ ਕੱਢਾਂਗੇ। ਰੂਟ ਬਾਰੇ ਮੋਟੇ ਤੌਰ ‘ਤੇ ਸਹਿਮਤੀ ਬਣ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਅਸੀਂ ਆਪਣੇ ਦਿਲ ਦੀ ਭਾਵਨਾ ਜ਼ਾਹਰ ਕਰਨ ਆਪਣਈ ਰਾਜਧਾਨੀ ਦੇ ਅੰਦਰ ਜਾਵਂਗੇ। ਇਕ ਅਜਿਹੀ ਇਤਿਹਾਸਕ ਕਿਸਾਨ ਪਰੇਡ ਹੋਵੇਗੀ, ਜਿਹੜੀ ਇਸ ਦੇਸ਼ ਨੇ ਕਦੇ ਨਹੀਂ ਦੇਖੀ।

Farmers defer decision on talks to Wednesday - Telegraph India

ਹੋਰ ਪੜ੍ਹੋ :ਟਰੈਕਟਰ ਮਾਰਚ ਨੂੰ ਲੈਕੇ ਦਿੱਲੀ ਪੁਲਿਸ ਨੇ ਕਹੀ ਵੱਡੀ ਗੱਲ, ਕਿਸਾਨਾਂ ਨੇ ਦੱਸਿਆ ਆਪਣਾ ਫੈਸਲਾ

ਇਹ ਸ਼ਾਂਤੀਪੂਰਵਕ ਹੋਵੇਗੀ ਅਤੇ ਇਸ ਦੇਸ਼ ਦੇ ਗਣਤੰਤਰ ਦਿਵਸ ਪਰੇਡ ‘ਤੇ ਜਾਂ ਇਸ ਦੇਸ਼ ਦੀ ਸੁਰੱਖਿਆ ਆਨ-ਬਾਨ-ਸ਼ਾਨ ‘ਤੇ ਕੋਈ ਛਿੱਟਾ ਨਹੀਂ ਪਵੇਗਾ। ਦਸਣਯੋਗ ਹੈ ਕਿ ਇਸ ਦੌਰਾਨ ਕਿਸਾਨ ਆਗੂਆਂ ਨੇ ਬਕਾਇਦਾ ਰੂਟ ਮੈਪ ਸਾਂਝਾ ਕੀਤਾ ਤੇ ਇਸ ਦੇ ਨਾਲ ਹੀ ਜਨ ਨੂੰ ਅਪੀਲ ਕੀਤੀ ਕਿ ਕੋਈ ਵੀ ਹੱਲਾ ਨਹੀਂ ਕਰੇਗਾ ਅਤੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਹੀ ਮਾਰਚ ਦੇ ਵਿਚ ਸ਼ਾਮਿਲ ਹੋਣਗੇ,

Farmers Republic Day tractor march in Delhi allowed, claim union leaders |  Hindustan Timesਇਸ ਦੇ ਨਾਲ ਹੀ ਮਹਿਲਾ ਕਿਸਾਨਾਂ ਦੀ ਪਰੇਡ ਦਾ ਵੀ ਜ਼ਿਕਰ ਕੀਤਾ ਗਿਆ ਕਿ ਇਸ ਦੌਰਾਨ ਮਹਿਲਾਵਾਂ ਲਈ ਵੱਖ ਵਲੰਟੀਅਰ ਵੀ ਸ਼ਾਮਿਲ ਕੀਤੀਆਂ ਜਾਣਗੀਆਂ , ਮਹਿਲਾਵਾਂ ਦੀ ਸੁਰਖਿਆ ਯਕੀਨੀ ਹੋਵੇਗੀ , ਇਸ ਦੇ ਨਾਲ ਹੀ ਇਹ ਵੀ ਤੈਅ ਕੀਤਾ ਗਿਆ ਕਿ ਕੋਈ ਵੀ ਬਾਹਰੀ ਅਨਸਰ ਮਾਰਚ ਵਿਚ ਸ਼ਾਮਿਲ ਨਹੀਂ ਹੋਏਗਾ ,

Govt withdraws plea in SC against farmers' tractor rally - Rediff.com India  News
ਹੋਰ ਪੜ੍ਹੋ :ਦਿੱਲੀ ਪੁਲਿਸ ਨੇ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਦਿੱਤੀ ਹਰੀ ਝੰਡੀ, ਸ਼ਰਤਾਂ ਦੇ ਅਧਾਰ ‘ਤੇ ਹੋਵੇਗਾ ਕਿਸਾਨਾਂ ਦਾ ਮਾਰਚ

ਟਰੈਕਟਰ ਮਾਰਚ ਵਿਚ ਕੋਈ ਟਰਾਲੀ ਨਹੀਂ ਹੋਵੇਗੀ , ਜੇਕਰ ਕੋਈ ਟਰਾਲੀ ਹੋਈ ਤਾਂ ਉਹ ਸਿਰਫ ਝਾਕੀਆਂ ਵਾਲੀਆਂ ਹੀ ਹੋਣਗੀਆਂ। ਜੋ ਕਿ ਅਹਿਮ ਹੋਵੇਗੀ। ਇਸ ਦੇ ਨਾਲ ਹੀ ਝਾਕੀਆਂ ਦੇ ਵਿਚ ਉਹ ਪਰਿਵਾਰ ਵੀ ਸ਼ਾਮਿਲ ਹੋਣਗੇ ਜਿੰਨਾ ਦੇ ਪਰਿਵਾਰਿਕ ਮੈਂਬਰ ਅੰਦੋਲਨ ਚ ਸ਼ਹੀਦ ਹੋਵੇ ਸਨ।
ਜ਼ਿਕਰਯੋਗ ਹੈ ਕਿ 28 ਨਵੰਬਰ ਤੋਂ ਯਾਨੀ 60 ਦਿਨਾਂ ਤੋਂ ਸਿੰਘੂ, ਟਿਕਰੀ, ਗਾਜ਼ੀਪੁਰ ਸਮੇਤ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਟਰੈਕਟਰ ਮਾਰਚ ‘ਚ 2 ਲੱਖ ਟਰੈਕਟਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਲਈ 5 ਰੂਟ ਹੋ ਸਕਦੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਰਾਜਪਥ ‘ਤੇ ਗਣਤੰਤਰ ਦਿਵਸ ਸਮਾਰੋਹ ਖ਼ਤਮ ਹੋਣ ‘ਤੇ ਦਿਨ ਦੇ 12 ਵਜੇ ਤੋਂ ਬਾਅਦ ਟਰੈਕਟਰ ਮਾਰਚ ਕੱਢਿਆ ਜਾਵੇਗਾ।