ਮੁੱਖ ਖਬਰਾਂ

"Air India" ਵੱਲੋਂ ਜਹਾਜ਼ 'ਤੇ "ੴ" ਲਿਖੇ ਜਾਣ 'ਤੇ ਕਈ ਸਿਆਸੀ ਦਿੱਗਜਾਂ ਨੇ ਕੀਤਾ ਧੰਨਵਾਦ

By Jashan A -- October 29, 2019 2:20 pm

"Air India" ਵੱਲੋਂ ਜਹਾਜ਼ 'ਤੇ "ੴ" ਲਿਖੇ ਜਾਣ 'ਤੇ ਕਈ ਸਿਆਸੀ ਦਿੱਗਜਾਂ ਨੇ ਕੀਤਾ ਧੰਨਵਾਦ,ਚੰਡੀਗੜ੍ਹ: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਦੁਨੀਆ ਭਰ ‘ਚ ਵਸਦੀ ਨਾਨਕ ਨਾਮ ਲੇਵਾ ਸੰਗਤ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸੰਗਤਾਂ ਵੱਲੋਂ ਵੱਡੇ ਪੱਧਰ ‘ਤੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ।

ਉਥੇ ਹੀ ਕਈ ਲੋਕ ਆਪਣੇ ਢੰਗ ਨਾਲ ਗੁਰੂ ਸਾਹਿਬ ਜੀ ਨੂੰ ਯਾਦ ਕਰ ਰਹੇ ਹਨ। ਅਜਿਹੇ ‘ਚ ਭਾਰਤੀ ਏਅਰ ਲਾਈਨ ਏਅਰ ਇੰਡੀਆ ਨੇ ਵੀ ਗੁਰੂ ਸਾਹਿਬ ਨੂੰ ਅਨੋਖੇ ਢੰਗ ਨਾਲ ਯਾਦ ਕੀਤਾ ਹੈ। ਦਰਅਸਲ, ਏਅਰ ਇੰਡੀਆ ਨੇ ਆਪਣੇ ਮੁੰਬਈ-ਅੰਮ੍ਰਿਤਸਰ-ਸਟਾਸਟਡ ਦੇ ਰੂਟ 'ਤੇ ਉਡਾਣ ਭਰਨ ਵਾਲੇ ਬੋਇੰਗ 787 ਡਰੀਮ ਲੈਂਡਰ ਜਹਾਜ਼ ਪਿਛਲੇ ਹਿੱਸੇ ‘ਤੇ ਲਿਖਿਆ ਹੈ ਅਤੇ ਇਸਦੇ ਅੱਗੇ ਵਾਲੇ ਹਿੱਸੇ ‘ਤੇ ਸ਼੍ਰੀ ਗੁਰੂ ਨਾਨਕ ਦੇਵ ਜੀ 550 years celebrations ਲਿਖਿਆ ਗਿਆ ਹੈ।

ਜਿਸ ਤੋਂ ਬਾਅਦ ਜਿਥੇ ਸਿੱਖ ਜਗਤ ਦੇ ਲੋਕ ਏਅਰ ਇੰਡੀਆ ਦੀ ਸ਼ਲਾਘਾ ਕਰ ਰਹੇ ਹਨ, ਉਥੇ ਹੀ ਕਈ ਸਿਆਸੀ ਦਿੱਗਜ਼ ਵੀ ਏਅਰ ਇੰਡੀਆ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੇ।

ਹੋਰ ਪੜ੍ਹੋ: ਹਵਾਈ ਜਹਾਜ 'ਚ ਏਅਰ ਹੋਸਟਸ ਨੂੰ ਯਾਤਰੀਆਂ ਦੀ ਜਾਨ ਬਚਾਉਣੀ ਪਈ ਮਹਿੰਗੀ ,ਵਾਪਰਿਆ ਇਹ

https://twitter.com/mssirsa/status/1188844144493395969?s=20

ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਏਅਰ ਇੰਡੀਆ ਦਾ ਧੰਨਵਾਦ ਕੀਤਾ ਹੈ। ਉਹਨਾਂ ਨੇ ਆਪਣੇ ਟਵਿਟਰ ਅਕਾਊਂਟ 'ਤੇ ਫੋਟੋਆਂ ਟਵੀਟ ਕਰਦਿਆਂ ਲਿਖਿਆ, "ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।""ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਜੀ ਦਾ ਬਹੁਤ-ਬਹੁਤ ਧੰਨਵਾਦ। ਏਅਰਿੰਡੀਆ ਦੇ ਜਹਾਜ਼ਾਂ ਉੱਪਰ "ੴ" ਪੂਰੀ ਦੁਨੀਆਂ ਵਿੱਚ "ਪ੍ਰਮਾਤਮਾ ਇੱਕ ਹੈ" ਦਾ ਸੁਨੇਹਾ ਫੈਲਾਉਣ ਦਾ ਬਹੁਤ ਹੀ ਵਧੀਆ ਤਰੀਕਾ ਹੈ।"

https://twitter.com/HarsimratBadal_/status/1188136733147193344?s=20

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲਿਖਿਆ, "ਖ਼ੁਸ਼ੀ ਹੈ ਕਿ ਏਅਰ ਇੰਡੀਆ ਗੁਰੂ ਨਾਨਾਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਆਪਣੇ ਜਹਾਜ਼ਾਂ ਉੱਪਰ ੴ ਲਿਖ ਕੇ ਮਨਾ ਰਹੀ ਹੈ। ਇਹ ਸਿੱਖ ਧਰਮ ਦੀ ਬੁਨਿਆਦੀ ਸਿੱਖਿਆ ਕਿ ਰੱਬ ਇੱਕ ਹੈ ਦੀ ਨੁਮਾਇੰਦਗੀ ਕਰਦਾ ਹੈ। ਸਾਰੀ ਸਿੱਖ ਬਿਰਾਦਰੀ ਨੂੰ ਇਸ ਸ਼ਰਧਾਂਜਲੀ ਤੇ ਮਾਣ ਹੈ।"

https://twitter.com/HardeepSPuri/status/1188324287767121920?s=20

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਲਿਖਿਆ, "ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵਾਂ ਦੇ ਹਿੱਸੇ ਵਜੋਂ, ਸਿੱਖ ਧਰਮ ਦੀ ਮੁੱਢਲੀ ਸਿੱਖਿਆ ੴ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ 31 ਅਕਤੂਬਰ 2019 ਤੋਂ ਹਫ਼ਤੇ ਵਿੱਚ ਤਿੰਨ ਵਾਰ ਲੰਡਨ ਜਾਣ ਵਾਲੇ ਜਹਾਜ਼ 'ਤੇ ਲਿਖਿਆ ਗਿਆ ਹੈ।"

https://twitter.com/capt_amarinder/status/1188743077504045057?s=20

ਇਹਨਾਂ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ, "ਏਅਰ ਇੰਡੀਆ ਦੇ ਬੋਇੰਗ 787 ਡਰੀਮਲਾਈਨਰ ਉੱਤੇ ੴ ਲਿਖਿਆ ਦੇਖ ਕੇ ਬੜੀ ਖ਼ੁਸ਼ੀ ਹੋਈ।"

ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸਦਾ “ਅਕਾਲ ਪੁਰਖ ਇਕ ਹੈ” ਦਾ ਸੰਦੇਸ਼ ਦਿੱਤਾ ਸੀ। ਗੁਰੂ ਜੀ ਦੇ ਇਸ ਸੰਦੇਸ਼ ਦਾ ਪਸਾਰ ਹੁਣ ਏਅਰ ਇੰਡੀਆ ਪੂਰੇ ਸੰਸਾਰ ‘ਚ ਕਰ ਰਹੀ ਹੈ।

-PTC News

  • Share