ਅਕਸ਼ੇ ਕੁਮਾਰ ਦੀ ਫਿਲਮ 'ਬੈੱਲ ਬੋਟਮ' ਹੁਣ OTT ਪਲੇਟਫਾਰਮ 'ਤੇ ਇਸ ਦਿਨ ਹੋਏਗੀ ਰਿਲੀਜ਼

By Riya Bawa - September 13, 2021 7:09 pm

ਮੁੰਬਈ: ਅਕਸ਼ੇ ਦੇ ਫੈਨਜ਼ ਲਈ ਖੁਸ਼ਖਬਰੀ ਵਾਲੀ ਖਬਰ ਹੈ ਕਿ ਹੁਣ ਫਿਲਮ 'ਬੈਲ ਬੌਟਮ' OTT 'ਤੇ ਰਿਲੀਜ਼ ਹੋਣ ਲਈ ਤਿਆਰ ਹੈ। ਬੈਲ ਬੌਟਮ 16 ਸਤੰਬਰ ਨੂੰ ਐਮਾਜ਼ੌਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਅਕਸ਼ੈ ਕੁਮਾਰ ਨੇ ਖੁਦ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੋਸਟ ਸ਼ੇਅਰ ਕੀਤੀ ਹੈ। ਦੱਸ ਦੇਈਏ ਕਿ ਫਿਲਮ 'ਬੈਲ ਬੌਟਮ' 19 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ।

Akshay Kumar announces new release date of Bell Bottom, film to arrive on August 19 | Bollywood - Hindustan Times

ਲੌਕਡਾਊਨ ਤੋਂ ਬਾਅਦ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਇਹ ਪਹਿਲੀ ਵੱਡੀ ਹਿੰਦੀ ਫਿਲਮ ਸੀ ਪਰ ਫਿਲਮ ਨੇ ਬਾਕਸ ਆਫਿਸ 'ਤੇ ਬਹੁਤ ਘੱਟ ਕਮਾਈ ਕੀਤੀ। ਓਟੀਟੀ ਰਿਲੀਜ਼ ਬਾਰੇ ਗੱਲ ਕਰਦਿਆਂ ਅਕਸ਼ੇ ਕੁਮਾਰ ਨੇ ਕਿਹਾ, 'ਸਿਨੇਮਾਘਰਾਂ ਵਿੱਚ ਜਾਣ ਤੋਂ ਬਾਅਦ ਇਹ ਸਮਾਂ ਹੈ ਕਿ ਇਸ ਕਹਾਣੀ ਨੂੰ ਹੋਰ ਲੋਕਾਂ ਤੱਕ ਪਹੁੰਚਾਇਆ ਜਾਵੇ ਤੇ ਐਮਾਜ਼ੌਨ ਪ੍ਰਾਈਮ ਵੀਡੀਓ 'ਤੇ 'ਬੈਲ ਬੌਟਮ' ਨੂੰ ਰਿਲੀਜ਼ ਕਰਨ ਨਾਲੋਂ ਇਸ ਤੋਂ ਵਧੀਆ ਤਰੀਕਾ ਕੀ ਹੋ ਸਕਦਾ ਹੈ। ਮੈਨੂੰ ਉਮੀਦ ਹੈ ਕਿ ਇੱਕ ਗੁੰਮਨਾਮ ਨਾਇਕ ਦੀ ਇਹ ਕਹਾਣੀ ਦੂਰ-ਦੂਰ ਤੱਕ ਪਹੁੰਚੇਗੀ।'

Millionaire is written all over Akshay Kumar's 'Bell Bottom' announcement poster

ਆਮ ਤੌਰ 'ਤੇ ਕਿਸੇ ਵੀ ਫਿਲਮ ਨੂੰ ਸਿਰਫ 8 ਹਫਤਿਆਂ ਬਾਅਦ ਹੀ ਓਟੀਟੀ ਰਿਲੀਜ਼ ਕਰਨ ਦੀ ਇਜਾਜ਼ਤ ਹੁੰਦੀ ਹੈ, ਪਰ ਬੈਲ ਬੌਟਮ ਲਈ ਇਸ ਨੂੰ ਘਟਾ ਕੇ 28 ਦਿਨ ਕਰ ਦਿੱਤਾ ਗਿਆ ਹੈ। ਇਹ ਫਿਲਮ ਐਮਾਜ਼ੌਨ ਪ੍ਰਾਈਮ ਵੀਡੀਓ 'ਤੇ 16 ਸਤੰਬਰ ਤੋਂ ਸਟ੍ਰੀਮਿੰਗ ਲਈ ਅਵੇਲੇਬਲ ਹੋਵੇਗੀ।

Akshay Kumar confirms Bell Bottom's release date | Entertainment News,The Indian Express


-PTC News

adv-img
adv-img