Mon, May 26, 2025
Whatsapp

Spider-Man In Punjabi: ਇਸ ਵਾਰ ਪੰਜਾਬੀ ਭਾਸ਼ਾ 'ਚ ਦਰਸ਼ਕਾਂ ਨੂੰ ਲੁਭਾਵੇਗਾ ਦੇਸੀ ਸਪਾਈਡਰ-ਮੈਨ, ਲੋਕਾਂ 'ਚ ਭਾਰੀ ਉਤਸ਼ਾਹ View in English

ਟੀਮ ਇੰਡੀਆ ਦੇ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ। ਅਜਿਹੇ 'ਚ ਹੁਣ ਤੁਹਾਨੂੰ 22 ਗਜ਼ ਦੀ ਪਿੱਚ ਤੋਂ ਬਾਹਰ ਵੀ ਗਿੱਲ ਦਾ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ। 24 ਸਾਲਾ ਕ੍ਰਿਕਟਰ ਨੂੰ ਨਵੇਂ ਅਵਤਾਰ 'ਚ ਦੇਖਣ ਲਈ ਤਿਆਰ ਹੋ ਜਾਓ ਕਿਉਂਕਿ ਹੁਣ ਗਿੱਲ ਨੇ ਸਪਾਈਡਰ-ਮੈਨ ਨੂੰ ਆਪਣੀ ਦੇਸੀ ਆਵਾਜ਼ ਨਾਲ ਸ਼ਿੰਗਾਰ ਦਿੱਤਾ ਹੈ।

Reported by:  PTC News Desk  Edited by:  Jasmeet Singh -- May 08th 2023 05:15 PM
Spider-Man In Punjabi: ਇਸ ਵਾਰ ਪੰਜਾਬੀ ਭਾਸ਼ਾ 'ਚ ਦਰਸ਼ਕਾਂ ਨੂੰ ਲੁਭਾਵੇਗਾ ਦੇਸੀ ਸਪਾਈਡਰ-ਮੈਨ, ਲੋਕਾਂ 'ਚ ਭਾਰੀ ਉਤਸ਼ਾਹ

Spider-Man In Punjabi: ਇਸ ਵਾਰ ਪੰਜਾਬੀ ਭਾਸ਼ਾ 'ਚ ਦਰਸ਼ਕਾਂ ਨੂੰ ਲੁਭਾਵੇਗਾ ਦੇਸੀ ਸਪਾਈਡਰ-ਮੈਨ, ਲੋਕਾਂ 'ਚ ਭਾਰੀ ਉਤਸ਼ਾਹ

Spider-Man In Punjabi: ਟੀਮ ਇੰਡੀਆ ਦੇ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ। ਅਜਿਹੇ 'ਚ ਹੁਣ ਤੁਹਾਨੂੰ 22 ਗਜ਼ ਦੀ ਪਿੱਚ ਤੋਂ ਬਾਹਰ ਵੀ ਗਿੱਲ ਦਾ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ। 24 ਸਾਲਾ ਕ੍ਰਿਕਟਰ ਨੂੰ ਨਵੇਂ ਅਵਤਾਰ 'ਚ ਦੇਖਣ ਲਈ ਤਿਆਰ ਹੋ ਜਾਓ ਕਿਉਂਕਿ ਹੁਣ ਗਿੱਲ ਨੇ ਸਪਾਈਡਰ-ਮੈਨ ਨੂੰ ਆਪਣੀ ਦੇਸੀ ਆਵਾਜ਼ ਨਾਲ ਸ਼ਿੰਗਾਰ ਦਿੱਤਾ ਹੈ। ਐਨੀਮੇਸ਼ਨ ਫਿਲਮ 'ਸਪਾਈਡਰ-ਮੈਨ: ਐਕਰੋਸ ਦਿ ਸਪਾਈਡਰ-ਵਰਸ' ਵੱਡੇ ਪਰਦੇ 'ਤੇ ਡੈਬਿਊ ਕਰਨ ਜਾ ਰਹੀ ਹੈ, ਜਿਸ ਵਿੱਚ ਸਪਾਈਡਰ-ਮੈਨ ਦੀ ਆਵਾਜ਼ ਹੋਰ ਕਿਸੇ ਨੇ ਨਹੀਂ ਸਗੋਂ ਕ੍ਰਿਕਟਰ ਗਿੱਲ ਨੇ ਦਿੱਤੀ ਹੈ।

ਹਿੰਦੀ ਅਤੇ ਪੰਜਾਬੀ ਭਾਸ਼ਾ ਲਈ ਕੀਤੀ ਡਬਿੰਗ 
ਗਿੱਲ ਵਲੋਂ ਸਪਾਈਡਰ-ਮੈਨ ਦੀ ਇਸ ਅਗਾਮੀ ਫਿਲਮ ਨੂੰ ਹਿੰਦੀ ਅਤੇ ਪੰਜਾਬੀ ਸੰਸਕਰਣਾਂ ਲਈ ਡਬ ਕੀਤਾ ਗਿਆ। ਗਿੱਲ ਪਵਿੱਤਰ ਪ੍ਰਭਾਕਰ ਵਜੋਂ ਜਾਣੇ ਜਾਂਦੇ ਭਾਰਤੀ ਸਪਾਈਡਰ-ਮੈਨ ਦੇ ਕਿਰਦਾਰ ਨੂੰ ਆਵਾਜ਼ ਦੇਣਗੇ। ਫਿਲਹਾਲ ਇਸ ਸਬੰਧੀ ਇੱਕ ਛੋਟਾ ਟੀਜ਼ਰ ਲਾਂਚ ਕੀਤਾ ਗਿਆ ਹੈ, ਉਮੀਦ ਹੈ ਕਿ ਜਲਦੀ ਹੀ ਸ਼ੁਭਮਨ ਗਿੱਲ ਦੀ ਸਪਾਈਡਰ-ਮੈਨ ਅਵਤਾਰ ਦਾ ਟ੍ਰੇਲਰ ਵੀ ਦੇਖਣ ਨੂੰ ਮਿਲੇਗਾ।



ਪਹਿਲੀ ਵਾਰ ਨਜ਼ਰ ਆਵੇਗਾ ਭਾਰਤੀ ਸਪਾਈਡਰ-ਮੈਨ 
ਸਪਾਈਡਰ-ਮੈਨ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਲੋਕ ਆਪਣੇ ਭਾਰਤੀ ਸਪਾਈਡਰ-ਮੈਨ ਨੂੰ ਦੇਖਣਗੇ। ਕ੍ਰਿਕਟਰ ਗਿੱਲ ਨੇ ਹਿੰਦੀ ਅਤੇ ਪੰਜਾਬੀ ਸੰਸਕਰਣਾਂ ਲਈ ਡਬਿੰਗ ਕੀਤੀ ਹੈ। ਗਿੱਲ ਹਾਲੀਵੁੱਡ ਦੀ ਸਭ ਤੋਂ ਵੱਡੀ ਫਰੈਂਚਾਇਜ਼ੀ ਲਈ ਆਪਣੀ ਆਵਾਜ਼ ਦੇਣ ਵਾਲੇ ਪਹਿਲੇ ਕ੍ਰਿਕਟਰ ਬਣ ਗਏ ਹਨ।

2 ਜੂਨ ਨੂੰ ਦੇਸੀ ਭਾਸ਼ਾਵਾਂ ਵਿੱਚ ਹੋਵੇਗੀ ਰਿਲੀਜ਼ 
'ਦਿ ਸਪਾਈਡਰ-ਵਰਸ' ਭਾਰਤ ਵਿੱਚ 10 ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ। ਇਹ ਫਿਲਮ ਅੰਗਰੇਜ਼ੀ, ਹਿੰਦੀ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਗੁਜਰਾਤੀ, ਮਰਾਠੀ, ਪੰਜਾਬੀ ਅਤੇ ਬੰਗਲਾ 'ਚ ਰਿਲੀਜ਼ ਹੋਣ ਵਾਲੀ ਹੈ। ਇਸ ਨਾਲ ਗਿੱਲੀ ਕਿਸੇ ਵੀ ਫਿਲਮ ਲਈ ਆਪਣੀ ਆਵਾਜ਼ ਦੇਣ ਵਾਲੇ ਪਹਿਲੇ ਕ੍ਰਿਕਟਰ ਬਣ ਗਏ ਹਨ। 'ਸਪਾਈਡਰ-ਮੈਨ: ਐਕਰੋਸ ਦਾ ਸਪਾਈਡਰ-ਵਰਸ' 2 ਜੂਨ ਨੂੰ ਤੁਹਾਡੇ ਨਜ਼ਦੀਕੀ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


ਕੌਣ ਹੈ ਪਵਿੱਤਰ ਪ੍ਰਭਾਕਰ? 
ਸਪਾਈਡਰ-ਮੈਨ ਨੂੰ ਭਾਰਤ 'ਚ ਰਿਲੀਜ਼ ਕਰਨ ਲਈ 'ਪਵਿਤਰ ਪ੍ਰਭਾਕਰ' ਦਾ ਨਾਂ ਦਿੱਤਾ ਗਿਆ ਹੈ। ਪਵਿੱਤਰ ਪ੍ਰਭਾਕਰ ਇੱਕ ਗਰੀਬ ਭਾਰਤੀ ਲੜਕਾ ਹੈ ਜੋ ਅੱਧੀ ਸਕਾਲਰਸ਼ਿਪ ਪ੍ਰਾਪਤ ਕਰਨ ਤੋਂ ਬਾਅਦ ਆਪਣੀ ਮਾਸੀ ਮਾਇਆ ਅਤੇ ਅੰਕਲ ਭੀਮਾ ਨਾਲ ਮੁੰਬਈ ਚਲਾ ਜਾਂਦਾ ਹੈ। ਉਸਨੂੰ ਸਕੂਲ ਵਿੱਚ ਦੂਜੇ ਮੁੰਡਿਆਂ ਦੁਆਰਾ ਛੇੜਿਆ ਅਤੇ ਕੁੱਟਿਆ ਜਾਂਦਾ ਹੈ ਜਦੋਂ ਤੱਕ ਉਹ ਇੱਕ ਪ੍ਰਾਚੀਨ ਯੋਗੀ ਨੂੰ ਨਹੀਂ ਮਿਲਦਾ, ਜੋ ਉਸਨੂੰ ਦੁਨਿਆ ਨੂੰ ਖਤਰੇ ਵਿੱਚ ਪਾਉਣ ਵਾਲੀ ਬੁਰਾਈ ਨਾਲ ਲੜਨ ਲਈ ਮੱਕੜੀ ਦੀ ਸ਼ਕਤੀ ਪ੍ਰਦਾਨ ਕਰਦਾ ਹੈ।

ਫਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ
ਗਿੱਲ ਵੱਲੋਂ ਇੰਡੀਅਨ ਸਪਾਈਡਰ-ਮੈਨ ਦੀ ਆਵਾਜ਼ ਦੇਣ ਬਾਰੇ ਗੱਲ ਕਰਦੇ ਹੋਏ ਸ਼ੁਭਮਨ ਗਿੱਲ ਨੇ ਕਿਹਾ, "ਮੈਂ ਸਪਾਈਡਰ-ਮੈਨ ਨੂੰ ਦੇਖਦਿਆਂ ਵੱਡਾ ਹੋਇਆ ਹਾਂ ਅਤੇ ਉਹ ਯਕੀਨੀ ਤੌਰ 'ਤੇ ਉੱਥੋਂ ਦੇ ਸਭ ਤੋਂ ਵੱਧ ਸਬੰਧਤ ਸੁਪਰਹੀਰੋਜ਼ ਵਿੱਚੋਂ ਇੱਕ ਹੈ। ਇਹ ਫਿਲਮ ਇੰਡੀਅਨ ਸਪਾਈਡਰ-ਮੈਨ ਦੀ ਆਨ-ਸਕਰੀਨ ਡੈਬਿਊ ਨੂੰ ਦਰਸਾਉਂਦੀ ਹੈ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਸਾਡੇ ਆਪਣੇ ਹੀ ਭਾਰਤੀ ਸਪਾਈਡਰ-ਮੈਨ, ਪਵਿੱਤਰ ਪ੍ਰਭਾਕਰ ਦੀ ਆਵਾਜ਼ ਬਣਨਾ ਮੇਰੇ ਲਈ ਬਹੁਤ ਵਧੀਆ ਅਨੁਭਵ ਸੀ। ਮੈਂ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ।"

- PTC NEWS

Top News view more...

Latest News view more...

PTC NETWORK