Sengol: ਕੀ ਹੈ ਸੇਂਗੋਲ ਦਾ ਇਤਿਹਾਸ ਜਿਸ ਨੂੰ ਨਵੇਂ ਸੰਸਦ ਭਵਨ 'ਚ ਸਥਾਪਤ ਕਰੇਗੀ ਮੋਦੀ ਸਰਕਾਰ?

ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਸ ਸੇਂਗੋਲ ਦਾ ਜਿਕਰ ਕਰ ਰਹੇ ਨੇ ਉਸ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਨਵੀਂ ਬਣੀ ਸੰਸਦ ਵਿੱਚ ਸਪੀਕਰ ਦੇ ਕੋਲ ਸਥਾਪਿਤ ਕਰਨਗੇ।

By  Amritpal Singh May 26th 2023 08:00 PM -- Updated: May 26th 2023 08:39 PM

ਦਲੀਪ ਸਿੰਘ, ਸੰਪਾਦਕ, ਪੀਟੀਸੀ ਨਿਊਜ਼ ਡਿਜੀਟਲ

Sengol: ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਸ ਸੇਂਗੋਲ ਦਾ ਜਿਕਰ ਕਰ ਰਹੇ ਨੇ ਉਸ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਨਵੀਂ ਬਣੀ ਸੰਸਦ ਵਿੱਚ ਸਪੀਕਰ ਦੇ ਕੋਲ ਸਥਾਪਿਤ ਕਰਨਗੇ। ਇਸ ਸੇਂਗੋਲ ਦਾ ਸਦੀਆਂ ਪੁਰਾਣਾ ਇਤਿਹਾਸ ਹੈ, 75 ਸਾਲ ਪਹਿਲਾਂ ਵੀ ਇਹ ਸੇਂਗੋਲ ਹਿੰਦੁਸਤਾਨ ਦੀ ਆਜਾਦੀ ਵੇਲੇ ਚਰਚਾ ਦਾ ਵਿਸ਼ਾ ਬਣਿਆ ਸੀ, ਤੇ ਹੁਣ ਜਦੋਂ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਕਹੇ ਜਾਂਦੇ ਭਾਰਤ ਵਿੱਚ ਸੰਸਦ ਦੀ ਨਵੀਂ ਇਮਾਰਤ ਇਮਾਰਤ ਕਾਰਨ ਇਹ ਸੇਂਗੋਲ ਮੁੜ ਚਰਚਾ ਵਿੱਚ ਹੈ।



ਆਖਿਰ ਇਹ ਸੇਂਗੋਲ ਹੈ ਕੀ, ਇਸ ਦੇ ਇਤਿਹਾਸ ਵਿੱਚ ਕੀ ਹਵਾਲੇ ਮਿਲਦੇ ਨੇ, ਹਿੰਦੁਸਤਾਨ ਜਦੋਂ ਬ੍ਰਿਟਿਸ਼ ਹਕੂਮਤ ਤੋਂ ਆਜਾਦ ਹੋਇਆ ਤਾਂ ਉਸ ਵੇਲੇ ਇਸਦੀ ਭੂਮਿਕਾ ਕੀ ਸੀ ਅਤੇ ਸਦੀਆਂ ਪੁਰਾਣੇ ਇਸ ਸੇਂਗੋਲ ਦੀ ਹੁਣ 21ਵੀਂ ਸਦੀ ਵਿੱਚ ਕਿਉਂ ਚਰਚਾ ਹੈ


ਸੇਂਗੋਲ ਨੂੰ ਕਿਵੇਂ ਚੁਣਿਆ ਗਿਆ

ਅਗਸਤ 1947 ਵਿੱਚ ਜਦੋਂ ਅੰਗਰੇਜ਼ ਹਿੰਦੂਸਤਾਨ ਛੱਡ ਰਹੇ ਸਨ, ਭਾਰਤ ਦਾ ਆਖਰੀ ਵਾਇਸਰਾਏ ਲਾਰਡ ਮਾਊਂਟਬੈਟਨ ਆਪਣੇ ਆਖਰੀ ਮਹੱਤਵਪੂਰਨ ਕੰਮ ਦੀ ਤਿਆਰੀ ਕਰ ਰਿਹਾ ਸੀ, ਇਹ ਕੰਮ ਭਾਰਤ ਨੂੰ ਸੱਤਾ ਸੌਂਪਣ ਦਾ ਸੀ, ਕਾਗਜ਼ੀ ਕੰਮ ਪੂਰਾ ਹੋ ਚੁੱਕਾ ਸੀ, ਪਰ ਸਵਾਲ ਇਹ ਸੀ ਕਿ ਸੱਤਾ ਸੌਂਪਣ ਦਾ ਪ੍ਰਤੀਕ ਕੀ ਹੋਵੇਗਾ? ਲਾਰਡ ਮਾਊਂਟਬੈਟਨ ਦੇ ਇਸ ਸਵਾਲ ਦਾ ਜਵਾਬ ਕਿਸੇ ਕੋਲ ਨਹੀਂ ਸੀ, ਅਜਿਹੀ ਸਥਿਤੀ ਵਿੱਚ ਜਵਾਹਰ ਲਾਲ ਨਹਿਰੂ ਸਾਬਕਾ ਗਵਰਨਰ ਜਨਰਲ ਅਤੇ ਸੁਤੰਤਰਤਾ ਸੈਨਾਨੀ ਸੀ ਰਾਜ ਗੋਪਾਲਾਚਾਰੀ ਕੋਲ ਗਏ। ਤਾਮਿਲਨਾਡੂ ਨਾਲ ਸਬੰਧਤ, ਗੋਪਾਲਾਚਾਰੀ ਨੇ ਭਾਰਤ ਦੇ ਇਤਿਹਾਸਕ ਅਤੇ (ਸਭਿਆਚਾਰਕ) ਸੱਭਿਆਚਾਰਕ ਮਹੱਤਵ ਨੂੰ ਸਮਝਿਆ। ਧਿਆਨ ਨਾਲ ਵਿਚਾਰਨ ਤੋਂ ਬਾਅਦ, ਉਸਨੇ ਨਹਿਰੂ ਨੂੰ ਸੇਂਗੋਲ ਦਾ ਨਾਮ ਸੁਝਾਇਆ। ਜਵਾਹਰ ਲਾਲ ਨਹਿਰੂ ਨੂੰ ਇਹ ਸੁਝਾਅ ਪਸੰਦ ਆਇਆ। ਉਨ੍ਹਾਂ ਨੇ ਰਾਜਗੋਪਾਲਾਚਾਰੀ ਨੂੰ ਹੀ ਜ਼ਿੰਮੇਵਾਰੀ ਸੌਂਪੀ, ਰਾਜਗੋਪਾਲਾਚਾਰੀ ਨੇ ਤਾਮਿਲਨਾਡੂ ਦੇ ਸਭ ਤੋਂ ਪੁਰਾਣੇ ਮੱਠ, ਤਿਰੂਵਡੁਥੁਰਾਈ ਦੇ 20ਵੇਂ ਗੁਰੂ, ਮਹਾਸਨਿਧਾਨਮ ਸ਼੍ਰੀ ਅੰਬਾਲਵਨ ਦੇਸੀਗਰ ਸਵਾਮੀ ਨਾਲ ਸੰਪਰਕ ਕੀਤਾ, ਜੋ ਬੀਮਾਰ ਸਨ, ਪਰ ਉਨ੍ਹਾਂ ਨੇ ਜ਼ਿੰਮੇਵਾਰੀ ਸਵੀਕਾਰ ਕੀਤੀ। ਉਨ੍ਹਾਂ ਨੇ ਮੰਨਾ ਪਰਮੰਨੇ ਦੇ ਜੌਹਰੀ ਵੁਮੀਦੀ ਬੰਗਾਰੂ ਨੂੰ ਸੇਂਗੋਲ ਬਣਾਉਣ ਲਈ ਕਿਹਾ।

ਸੋਨੇ ਅਤੇ ਚਾਂਦੀ ਦੀ ਵਰਤੋਂ

ਇਸ ਨੂੰ ਸੋਨੇ ਅਤੇ ਚਾਂਦੀ ਪਰਤ ਚੜ੍ਹਾ ਕੇ ਬਣਾਇਆ ਗਿਆ ਸੀ। ਸੇਂਗੋਲ ਨੂੰ ਬਣਾਉਣ ਲਈ 10 ਕਾਰੀਗਰਾਂ ਨੇ ਤਕਰਬਨ 15 ਦਿਨ ਲਗਾ ਕੇ ਤਿਆਰ ਕੀਤਾ ਸੀ। ਸੇਂਗੋਲ ਨੂੰ ਸੌਂਪੇ ਜਾਣ ਤੋਂ ਪਹਿਲਾਂ ਇੱਕ ਪੂਜਾ ਵੀ ਕਰਵਾਈ ਗਈ ਸੀ। ਪੰਜ ਫੁੱਚ ਲੰਬਾ ਇਹ ਸੇਂਗੋਲ ਬੇਹੱਦ ਬਰੀਕੀ ਨਾਲ ਤਿਆਰ ਕੀਤਾ ਗਿਆ ਸੀ।  ਇਸ ਸੇਂਗੋਲ ਦੇ ਸਿਖਰ ਤੇ ਭਗਵਾਨ ਸ਼ਿਵ ਦੇ ਵਾਹਨ ਨਦੀ ਨੂੰ ਸਥਾਪਤ ਕੀਤਾ ਗਿਆ ਹੈ।  

ਕਿਵੇਂ ਨੇਪਰੇ ਚੜ੍ਹੀ ਪ੍ਰਕਿਰਿਆ? 

ਤਾਮਿਲਨਾਡੂ ਦੇ ਇਸੇ ਮੱਠ ਤੋਂ ਇਕ ਵਿਸ਼ੇਸ਼ ਜਹਾਜ਼ ਰਾਹੀਂ ਇਕ ਵਫ਼ਦ ਦਿੱਲੀ ਭੇਜਿਆ ਗਿਆ, ਤਾਂ ਜੋ ਸੇਂਗੋਲ ਨੂੰ ਲਾਰਡ ਮਾਊਂਟਬੈਟਨ ਕੋਲ ਲਿਜਾਇਆ ਜਾ ਸਕੇ। ਸੇਂਗੋਲ ਨੂੰ 14 ਅਗਸਤ ਦੀ ਰਾਤ ਨੂੰ ਲਗਭਗ 11.45 ਵਜੇ ਲਾਰਡ ਮਾਊਂਟਬੈਟਨ ਨੂੰ ਸੌਂਪਿਆ ਗਿਆ ਸੀ, ਉਸ ਤੋਂ ਤੁਰੰਤ ਬਾਅਦ ਮਾਊਂਟਬੈਟਨ ਨੇ ਇਸ ਨੂੰ ਸ਼੍ਰੀਲਸ਼੍ਰੀ ਅੰਬਾਲਾਵਨ ਦੇਸੀਗਰ ਸਵਾਮੀ ਦੇ ਡਿਪਟੀ ਸ਼੍ਰੀਕੁਮਾਰਸਵਾਮੀ ਤੰਬੀਰਨ ਨੂੰ ਸੌਂਪ ਦਿੱਤਾ ਜੋ ਤਾਮਿਲਨਾਡੂ ਤੋਂ ਆਏ ਸਨ। ਉਨ੍ਹਾਂ ਨੇ ਇਸਨੂੰ ਪਵਿੱਤਰ ਜਲ ਨਾਲ ਸ਼ੁੱਧ ਕੀਤਾ। ਤਮਿਲ ਰੀਤੀ ਰਿਵਾਜ ਅਨੁਸਾਰ ਭਜਨ ਗਾਏ ਜਾਂਦੇ ਸਨ। ਸ਼੍ਰੀ ਕੁਮਾਰਸਵਾਮੀ ਥੰਬਿਰਨ ਨੇ ਅੱਧੀ ਰਾਤ ਨੂੰ ਜਵਾਹਰ ਲਾਲ ਨਹਿਰੂ ਦੇ ਮੱਥੇ 'ਤੇ ਟਿੱਕਾ ਲਗਾ ਕੇ ਸੇਂਗੋਲ ਨੂੰ ਸੌਂਪ ਦਿੱਤਾ ਅਤੇ ਇਹ ਸੱਤਾ ਤਬਦੀਲੀ ਦਾ ਪ੍ਰਤੀਕ ਬਣ ਗਿਆ।


ਸੇਂਗੋਲ ਦਾ ਇਤਿਹਾਸਕ ਪਿਛੋਕੜ ਕੀ ਹੈ?

8ਵੀਂ ਸਦੀ ਤੋਂ ਸੇਂਗੋਲ ਦੀ ਵਰਤੋਂ ਜਾਰੀ ਰਹੀ, ਜਦੋਂ ਦੱਖਣੀ ਭਾਰਤ ਦੇ ਸ਼ਕਤੀਸ਼ਾਲੀ ਚੋਲ ਸਾਮਰਾਜ ਦੇ ਇੱਕ ਰਾਜੇ ਨੇ ਆਪਣਾ ਵਾਰਸ ਚੁਣਿਆ, ਤਾਂ ਸੇਂਗੋਲ ਨੂੰ ਸੱਤਾ ਸੌਂਪਣ ਸਮੇਂ ਦਿੱਤੀ ਗਈ। ਚੋਲ ਸਾਮਰਾਜ ਦੇ ਸਮੇਂ ਤੋਂ ਇਹ ਪਰੰਪਰਾ ਹੈ। ਖਾਸ ਕਰਕੇ ਤਾਮਿਲਨਾਡੂ ਅਤੇ ਦੱਖਣ ਦੇ ਹੋਰ ਰਾਜਾਂ ਵਿੱਚ, ਸੇਂਗੋਲ ਨੂੰ ਨਿਆਂ ਅਤੇ ਨਿਰਪੱਖ ਸ਼ਾਸਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਸਵਾਲ ਇਹ ਹੈ ਕਿ ਸੇਂਗੋਲ ਹੁਣ ਤੱਕ ਕਿੱਥੇ ਸੀ?

ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਨੁਸਾਰ, ਹੁਣ ਤੱਕ ਸੇਂਗੋਲ ਇਲਾਹਾਬਾਦ ਮਿਊਜ਼ੀਅਮ ਵਿੱਚ ਸੀ। ਹੁਣ ਇਸ ਨੂੰ ਸੰਸਦ ਭਵਨ ਵਿੱਚ ਰੱਖਣ ਲਈ ਕੋਈ ਉਚਿਤ ਥਾਂ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਇਕ ਟੀਮ ਨੇ ਨਵੇਂ ਸੰਸਦ ਭਵਨ ਦੇ ਨਿਰਮਾਣ ਦੌਰਾਨ ਖੋਜ ਕੀਤੀ। ਪੀਐਮ ਮੋਦੀ ਦੇ ਨਿਰਦੇਸ਼ਾਂ 'ਤੇ ਕੀਤੀ ਗਈ ਇਸ ਖੋਜ ਦੌਰਾਨ ਹੀ ਸੇਂਗੋਲ ਦੀ ਖੋਜ ਕੀਤੀ ਗਈ ਸੀ, ਜਿਸ ਬਾਰੇ ਲੋਕਾਂ ਨੂੰ ਪਤਾ ਨਹੀਂ ਸੀ।

Related Post