Chenab ਨਦੀ ਤੇ ਬਣਿਆ ਦੁਨੀਆ ਦਾ ਸਭ ਤੋਂ ਉਚਾ ਰੇਲਵੇ ਬ੍ਰਿਜ, Eiffel Tower ਤੋਂ ਵੀ 35 ਮੀਟਰ ਹੈ ਉਚਾ, ਜਾਣੋ ਹੋਰ ਖ਼ਾਸੀਅਤਾਂ

World Highest Railway Bridge : ਪੈਰਿਸ ਦੇ ਐਫਿਲ ਟਾਵਰ ਤੋਂ ਵੀ ਉਚੇ ਇਸ ਪੁਲ 'ਤੇ ਭਾਰਤੀ ਰੇਲਵੇ ਨੇ ਐਤਵਾਰ ਨੂੰ ਸਫਲਤਾ ਪੂਰਵਕ ਪਹਿਲਾ ਸਫਲ ਰੇਲ ਟ੍ਰਾਇਲ ਕੀਤਾ ਸੀ। ਚਿਨਾਬ ਨਦੀ 'ਤੇ ਬਣਾਏ ਗਏ ਇਸ ਪੁਲ ਦੀ ੳਚਾਈ ਲਗਭਗ 359 ਮੀਟਰ (1,178 ਫੁੱਟ) ਹੈ, ਜੋ ਪੈਰਿਸ ਦੇ ਮਸ਼ਹੂਰ ਆਈਫਲ ਟਾਵਰ ਤੋਂ ਵੀ ਉੱਚੀ ਹੈ।

By  KRISHAN KUMAR SHARMA June 21st 2024 09:49 AM -- Updated: June 21st 2024 10:06 AM
Chenab ਨਦੀ ਤੇ ਬਣਿਆ ਦੁਨੀਆ ਦਾ ਸਭ ਤੋਂ ਉਚਾ ਰੇਲਵੇ ਬ੍ਰਿਜ, Eiffel Tower ਤੋਂ ਵੀ 35 ਮੀਟਰ ਹੈ ਉਚਾ, ਜਾਣੋ ਹੋਰ ਖ਼ਾਸੀਅਤਾਂ

Chenab Railway Bridge : ਭਾਰਤ 'ਚ ਇੰਜੀਨੀਅਰਿੰਗ ਦੀ ਸਭ ਤੋਂ ਵੱਡੀ ਮਿਸਾਲ ਜੰਮੂ-ਕਸ਼ਮੀਰ ਸੂਬੇ 'ਚ ਦੇਖਣ ਨੂੰ ਮਿਲੀ ਹੈ, ਜਿੱਥੇ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਬਣਾਇਆ ਗਿਆ ਹੈ। ਪੈਰਿਸ ਦੇ ਐਫਿਲ ਟਾਵਰ ਤੋਂ ਵੀ ਉਚੇ ਇਸ ਪੁਲ 'ਤੇ ਭਾਰਤੀ ਰੇਲਵੇ ਨੇ ਐਤਵਾਰ ਨੂੰ ਸਫਲਤਾ ਪੂਰਵਕ ਪਹਿਲਾ ਸਫਲ ਰੇਲ ਟ੍ਰਾਇਲ ਕੀਤਾ ਸੀ। ਚਿਨਾਬ ਨਦੀ 'ਤੇ ਬਣਾਏ ਗਏ ਇਸ ਪੁਲ ਦੀ ੳਚਾਈ ਲਗਭਗ 359 ਮੀਟਰ (1,178 ਫੁੱਟ) ਹੈ, ਜੋ ਪੈਰਿਸ ਦੇ ਮਸ਼ਹੂਰ ਆਈਫਲ ਟਾਵਰ ਤੋਂ ਵੀ ਉੱਚੀ ਹੈ।

ਏਐਨਆਈ ਵੱਲੋਂ ਰੇਲਵੇ ਦੇ ਟ੍ਰਾਇਲ ਦੀ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਇੱਕ ਰੇਲਗੱਡੀ ਚਨਾਬ ਆਰਕ ਬ੍ਰਿਜ ਨੂੰ ਪਾਰ ਕਰਦੀ ਦਿਖਾਈ ਦੇ ਰਹੀ ਹੈ। ਇਹ ਰੇਲਵੇ ਬ੍ਰਿਜ਼ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ਸਮੇਤ ਸੰਗਲਦਾਨ ਤੋਂ ਰਿਆਸੀ ਤੱਕ ਇਲੈਕਟ੍ਰਿਕ ਇੰਜਣਾਂ ਦਾ ਸੁਮੇਲ ਹੈ, ਜਿਸ ਦੇ 4 ਜਾਂ 5 ਮਹੀਨਿਆਂ 'ਚ ਰੇਲ ਲਿੰਕ ਦੇ ਨਾਲ ਯਾਤਰਾ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਦੱਸ ਦਈਏ ਕਿ ਊਧਮਪੁਰ ਤੋਂ ਕਟੜਾ ਅਤੇ ਕਸ਼ਮੀਰ (ਬਾਰਾਮੂਲਾ) ਤੋਂ ਸੰਗਲਦਾਨ (ਰਾਮਬਨ) ਤੱਕ ਰੇਲ ਪਹਿਲਾਂ ਹੀ ਜੁੜੀ ਹੋਈ ਹੈ। ਹੁਣ ਸੰਘਲਦਾਨ ਤੋਂ ਰਿਆਸੀ ਵਿਚਕਾਰ 46 ਕਿਲੋਮੀਟਰ ਸੈਕਸ਼ਨ 'ਚ ਰੇਲ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਰਿਆਸੀ ਤੋਂ ਕਟੜਾ ਤੱਕ 17 ਕਿਲੋਮੀਟਰ ਲੰਬਾ ਰੇਲਵੇ ਕੰਮ ਇਸ ਸਾਲ ਦੇ ਅੰਤ ਤੱਕ ਪੂਰਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਆਈਫਲ ਟਾਵਰ ਤੋਂ ਵੀ ਉੱਚਾ ਹੈ ਚਿਨਾਬ ਰੇਲਵੇ ਪੁਲ

ਚਿਨਾਬ ਰੇਲਵੇ ਪੁਲ ਨੂੰ ਦੁਨੀਆ ਦੇ ਸਭ ਤੋਂ ਵੱਡੇ ਪੁਲ ਦਾ ਮਾਣ ਮਿਲਿਆ ਹੈ। ਇਹ ਪੈਰਿਸ ਦੇ ਆਈਫਲ ਟਾਵਰ ਤੋਂ ਵੀ ਲਗਭਗ 35 ਮੀਟਰ ਉੱਚਾ ਹੈ। 1,315 ਮੀਟਰ ਲੰਬਾ ਇਹ ਪੁਲ ਇੱਕ ਵਿਸ਼ਾਲ ਪ੍ਰੋਜੈਕਟ ਦਾ ਹਿੱਸਾ ਹੈ, ਜਿਸਦਾ ਉਦੇਸ਼ ਕਸ਼ਮੀਰ ਘਾਟੀ ਨੂੰ ਭਾਰਤੀ ਰੇਲਵੇ ਨੈੱਟਵਰਕ ਰਾਹੀਂ ਜੋੜਨਾ ਹੈ। ਇਸ ਪੁਲ ਦਾ ਡਿਜ਼ਾਈਨ ਅਤੇ ਨਿਰਮਾਣ ਨਾ ਸਿਰਫ ਭਾਰਤੀ ਇੰਜੀਨੀਅਰਿੰਗ ਹੁਨਰ ਦਾ ਪ੍ਰਦਰਸ਼ਨ ਹੈ, ਸਗੋਂ ਇਹ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਵੀ ਬਣ ਗਿਆ ਹੈ।

14,000 ਕਰੋੜ ਰੁਪਏ ਦੀ ਲਾਗਤ ਵਾਲੇ ਚਿਨਾਬ ਰੇਲਵੇ ਬ੍ਰਿਜ ਦੇ ਨਿਰਮਾਣ ਵਿੱਚ ਉਚ ਗੁਣਵੱਤਾ ਵਾਲਾ ਸਟੀਲ ਅਤੇ ਕੰਕਰੀਟ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ 30,000 ਮੀਟ੍ਰਿਕ ਟਨ ਸਟੀਲ ਵੀ ਵਰਤੋਂ ਕੀਤੀ ਗਈ ਹੈ।

ਹੋਰ ਵਿਸ਼ੇਸ਼ਤਾਵਾਂ

ਇੰਜੀਨੀਅਰਾਂ ਵੱਲੋਂ ਪੁਲ ਦਾ ਢਾਂਚਾ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਹ 266 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਨੂੰ ਵੀ ਸਹਿਣ ਦੇ ਸਮਰੱਥ ਹੈ।

ਇਹ ਪੁਲ -40 ਡਿਗਰੀ ਸੈਲਸੀਅਸ ਤੱਕ ਤਾਪਮਾਨ ਅਤੇ ਭੂਚਾਲ ਦੀ ਗਤੀਵਿਧੀ ਸਮੇਤ ਕਈ ਗੰਭੀਰ ਸਥਿਤੀਆਂ ਦਾ ਵੀ ਸਾਹਮਣਾ ਕਰ ਸਕਦਾ ਹੈ।

ਪੁਲ ਉਸਾਰੀ ਦੌਰਾਨ ਵਾਤਾਵਰਨ ਸੁਰੱਖਿਆ ਦੇ ਉੱਚ ਮਿਆਰਾਂ ਦੀ ਪਾਲਣਾ ਕੀਤੀ ਗਈ ਸੀ। ਇਸਤੋਂ ਇਲਾਵਾ ਨਦੀ ਅਤੇ ਆਲੇ ਦੁਆਲੇ ਦੇ ਬਨਸਪਤੀ ਤੇ ਜੀਵ-ਜੰਤੂਆਂ ਦੇ ਨਿਵਾਸ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ।

Related Post