Thu, Mar 12, 2026
Whatsapp

ਅਦਾਕਾਰ ਕਾਰਤਿਕ ਆਰਯਨ ਨੂੰ 'ਪੰਚਨਾਮਾ' ਸਟਾਈਲ 'ਚ ਮੁੰਬਈ ਪੁਲਿਸ ਨੇ ਸੌਂਪਿਆ ਚਾਲਾਨ

ਬਾਲੀਵੁੱਡ ਦੇ ਚਾਕਲੇਟ ਬੁਆਏ ਕਾਰਤਿਕ ਆਰਯਨ ਦੀ ਫਿਲਮ 'ਸ਼ਹਿਜ਼ਾਦਾ' ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਫਿਲਮ ਲਈ ਆਸ਼ੀਰਵਾਦ ਲੈਣ ਲਈ ਮੁੰਬਈ ਦੇ ਸਿੱਧੀਵਿਨਾਇਕ ਮੰਦਰ ਪਹੁੰਚੇ।

Reported by:  PTC News Desk  Edited by:  Jasmeet Singh -- February 19th 2023 06:07 PM -- Updated: February 19th 2023 06:10 PM
ਅਦਾਕਾਰ ਕਾਰਤਿਕ ਆਰਯਨ ਨੂੰ 'ਪੰਚਨਾਮਾ' ਸਟਾਈਲ 'ਚ ਮੁੰਬਈ ਪੁਲਿਸ ਨੇ ਸੌਂਪਿਆ ਚਾਲਾਨ

ਅਦਾਕਾਰ ਕਾਰਤਿਕ ਆਰਯਨ ਨੂੰ 'ਪੰਚਨਾਮਾ' ਸਟਾਈਲ 'ਚ ਮੁੰਬਈ ਪੁਲਿਸ ਨੇ ਸੌਂਪਿਆ ਚਾਲਾਨ

ਮੁੰਬਈ, 19 ਜਨਵਰੀ: ਬਾਲੀਵੁੱਡ ਦੇ ਚਾਕਲੇਟ ਬੁਆਏ ਕਾਰਤਿਕ ਆਰਯਨ ਦੀ ਫਿਲਮ 'ਸ਼ਹਿਜ਼ਾਦਾ' ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਫਿਲਮ ਲਈ ਆਸ਼ੀਰਵਾਦ ਲੈਣ ਲਈ ਮੁੰਬਈ ਦੇ ਸਿੱਧੀਵਿਨਾਇਕ ਮੰਦਰ ਪਹੁੰਚੇ। ਹਾਲਾਂਕਿ ਉਨ੍ਹਾਂ ਦੀ ਕਾਰ ਨੂੰ ਜ਼ਪਤ ਕਰ ਲਿਆ ਗਿਆ ਕਿਉਂਕਿ ਉਨ੍ਹਾਂ ਨੇ ਇਸਨੂੰ ਨੋ-ਪਾਰਕਿੰਗ ਜ਼ੋਨ ਵਿੱਚ ਖੜਾ ਕੀਤਾ ਹੋਇਆ ਸੀ। 

ਮੁੰਬਈ ਪੁਲਿਸ ਦੇ ਟਵਿੱਟਰ ਹੈਂਡਲ ਨੇ ਉਨ੍ਹਾਂ ਦੀ ਲੈਂਬੋਰਗਿਨੀ ਦੀ ਤਸਵੀਰ ਸਾਂਝੀ ਕੀਤੀ ਹੈ ਅਤੇ ਇਸ ਨੂੰ ਫਿਲਮ 'ਪਿਆਰ ਕਾ ਪੰਚਨਾਮਾ' ਦੇ ਕਾਰਤਿਕ ਦੇ ਪ੍ਰਸਿੱਧ ਡਾਇਲੋਗ ਨਾਲ ਕੈਪਸ਼ਨ ਦਿੱਤਾ ਹੈ।


ਕੈਪਸ਼ਨ ਵਿੱਚ ਲਿਖਿਆ: "ਸਮੱਸਿਆ? ਸਮੱਸਿਆ ਇਹ ਸੀ ਕਿ ਕਾਰ ਗਲਤ ਸਾਈਡ 'ਤੇ ਪਾਰਕ ਕੀਤੀ ਗਈ ਸੀ! ਇਹ ਨਾ ਭੁੱਲੋ ਕਿ ਸ਼ਹਿਜ਼ਾਦਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਸਕਦਾ ਹੈ। 

ਪੋਸਟ ਵਿਚ ਟ੍ਰੈਫਿਕ ਪੁਲਿਸ ਨੇ ਅਭਿਨੇਤਾ ਦੀ ਲਾਇਸੈਂਸ ਪਲੇਟ ਨੰਬਰ ਨੂੰ ਧੁੰਦਲਾ ਕੀਤਾ ਹੋਇਆ ਸੀ। ਪੁਲਿਸ ਨੇ ਚਲਾਨ ਬਾਰੇ ਕੋਈ ਵੀ ਵੇਰਵਾ ਸਾਂਝਾ ਨਹੀਂ ਕੀਤਾ।" 

ਰੋਹਿਤ ਧਵਨ ਦੁਆਰਾ ਨਿਰਦੇਸ਼ਿਤ, 'ਸ਼ਹਿਜ਼ਾਦਾ' ਵਿੱਚ ਕਾਰਤਿਕ ਤੋਂ ਇਲਾਵਾ ਕ੍ਰਿਤੀ ਸੈਨਨ, ਪਰੇਸ਼ ਰਾਵਲ, ਮਨੀਸ਼ਾ ਕੋਇਰਾਲਾ ਅਤੇ ਰੋਨਿਤ ਰਾਏ ਵੀ ਹਨ। ਇਹ ਤੇਲਗੂ ਫਿਲਮ 'ਅਲਾ ਵੈਕੁੰਥਾਪੁਰਰਾਮਲੂ' ਦਾ ਅਧਿਕਾਰਤ ਹਿੰਦੀ ਰੀਮੇਕ ਹੈ।

- PTC NEWS

Top News view more...

Latest News view more...

PTC NETWORK
PTC NETWORK