ਗੈਰ ਕਾਨੂੰਨੀ ਮਾਈਨਿੰਗ ਵਿਰੁੱਧ ਡੇਰਾਬੱਸੀ ਅਤੇ ਮੋਹਾਲੀ ‘ਚ ਕਾਰਵਾਈ ਤੇਜ਼, ਕਈ ਟਿਪਰਾਂ ਦੇ ਕੀਤੇ ਚਲਾਨ

ਜਿਲ੍ਹਾ ਐਸ.ਏ.ਐਸ ਨਗਰ (ਮੋਹਾਲੀ) ਵਿੱਚ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਇੰਜੀਨੀਅਰ ਮਾਈਨਿੰਗ ਨੇ ਦੱਸਿਆ ਕਿ ਉੱਪ ਮੰਡਲ ਅਫ਼ਸਰ (ਮਾਈਨਿੰਗ), ਡੇਰਾਬੱਸੀ ਲਖਵੀਰ ਸਿੰਘ ਵੱਲੋਂ ਆਪਣੀ ਟੀਮ ਨਾਲ਼ ਪੀ.ਆਰ. 7 ਰੋਡ ਜ਼ੀਰਕਪੁਰ ਅਤੇ ਮੁਬਾਰਕਪੁਰ ਦੇ ਵਿੱਚ ਰੇਤਾ, ਮਿੱਟੀ ਅਤੇ ਬਜਰੀ ਢੋਹਣ ਵਾਲੇ ਕੁੱਲ 100 ਵਹੀਕਲਾਂ ਦੇ ਮਾਈਨਿੰਗ ਨਾਲ ਸਬੰਧਤ ਪਰਮਿਟ ਅਤੇ ਦਸਤਾਵੇਜਾਂ ਦੀ ਚੈਕਿੰਗ ਕੀਤੀ ਗਈ।

By  Ramandeep Kaur March 20th 2023 03:08 PM -- Updated: March 20th 2023 03:10 PM

ਮੁਹਾਲੀ: ਜਿਲ੍ਹਾ ਐਸ.ਏ.ਐਸ ਨਗਰ (ਮੋਹਾਲੀ) ਵਿੱਚ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਇੰਜੀਨੀਅਰ ਮਾਈਨਿੰਗ ਨੇ ਦੱਸਿਆ ਕਿ  ਉੱਪ ਮੰਡਲ ਅਫ਼ਸਰ (ਮਾਈਨਿੰਗ), ਡੇਰਾਬੱਸੀ ਲਖਵੀਰ ਸਿੰਘ ਵੱਲੋਂ ਆਪਣੀ ਟੀਮ ਨਾਲ਼ ਪੀ.ਆਰ. 7 ਰੋਡ ਜ਼ੀਰਕਪੁਰ ਅਤੇ ਮੁਬਾਰਕਪੁਰ ਦੇ ਵਿੱਚ ਰੇਤਾ, ਮਿੱਟੀ ਅਤੇ ਬਜਰੀ ਢੋਹਣ ਵਾਲੇ ਕੁੱਲ 100 ਵਹੀਕਲਾਂ ਦੇ ਮਾਈਨਿੰਗ ਨਾਲ ਸਬੰਧਤ ਪਰਮਿਟ ਅਤੇ ਦਸਤਾਵੇਜਾਂ ਦੀ ਚੈਕਿੰਗ ਕੀਤੀ ਗਈ।

ਇਸ ਦੌਰਾਨ ਟਿੱਪਰ ਪੀ.ਬੀ 65 ਪੀ 7346 ਅਤੇ ਐਚ ਆਰ 68 ਬੀ 8700 ਦਾ ਪੰਜਾਬ ਮਾਈਨਰ ਮਿਨਰਲ ਰੂਲਜ਼ 2013 ਦੇ ਰੂਲ ਨੰ 74 ਅਤੇ 75 ਤਹਿਤ ਚਲਾਨ ਕੀਤਾ ਗਿਆ ਅਤੇ ਵਹੀਕਲ ਜ਼ਬਤ ਕੀਤੇ ਗਏ। ਸ੍ਰੀ ਲਖਵੀਰ ਸਿੰਘ ਨੇ ਆਪਣੇ ਕਾਰਜਖੇਤਰ ਵਿੱਚ ਚਲ ਰਹੇ ਵੱਖ-ਵੱਖ ਉਸਾਰੀ ਅਧੀਨ ਪ੍ਰੋਜੈਕਟਾਂ ਨੂੰ ਮਿੱਟੀ ਦੀ ਪੁਟਾਈ ਸਬੰਧੀ ਜਾਰੀ ਹੋਣ ਵਾਲੇ ਕੇ2, ਕੇ1, ਪਰਮਿਟਾਂ ਦੀ ਵੀ ਚੈਕਿੰਗ ਕੀਤੀ। ਕਾਰਜਕਾਰੀ ਇੰਜੀਨੀਅਰ ਅਨੁਸਾਰ ਮਾਈਨਿੰਗ ਟੀਮ ਡੇਰਾਬੱਸੀ ਆਉਣ ਸਮੇਂ ਵਿੱਚ ਅਚਨਚੇਤ ਛਾਪਿਆਂ ਨੂੰ ਹੋਰ ਵੀ ਵਧਾਏਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਸ ਦੇ ਨਾਲ ਹੀ ਉੱਪ ਮੰਡਲ ਅਫ਼ਸਰ ਮਾਈਨਿੰਗ, ਮੋਹਾਲੀ ਸ਼੍ਰੀ ਜੀਵਨਜੋਤ ਸਿੰਘ ਵੱਲੋਂ ਆਪਣੀ ਟੀਮ ਨਾਲ ਮਾਜਰੀ ਬਲਾਕ ਅਤੇ ਮੋਹਾਲੀ ਸ਼ਹਿਰ ਵਿੱਚ ਵੱਖ ਥਾਵਾਂ ਤੇ ਅਚਨਚੇਤ ਚੈਕਿੰਗ ਕੀਤੀ ਗਈ। ਮਾਈਨਿੰਗ ਟੀਮ ਮੋਹਾਲੀ ਵੱਲੋਂ ਤਿੰਨ ਟਿਪਰਾਂ ਦੇ ਮਾਈਨਿੰਗ ਮਿਨਰਲ ਨਾਲ ਸਬੰਧਤ ਡਾਕੂਮੈਂਟਸ ਨਾ ਹੋਣ ਕਾਰਨ ਚਲਾਨ ਕੀਤੇ ਗਏ। 

ਜਿਲ੍ਹਾ ਮਾਈਨਿੰਗ ਅਫ਼ਸਰ, ਐਸ.ਏ.ਐਸ ਨਗਰ (ਮੋਹਾਲੀ) ਸ੍ਰੀ ਰਜਿੰਦਰ ਘਈ ਵੱਲੋਂ ਆਪਣੀਆਂ ਟੀਮਾਂ ਨੂੰ ਅਚਨਚੇਤ ਛਾਪੇ ਮਾਰੀ ਕਰਕੇ ਅਤੇ ਨਾਕੇ ਲਗਾ ਕੇ ਨਜਾਇਜ਼ ਮਾਈਨਿੰਗ ਕਰਨ ਵਾਲੇ ਵਿਅਕਤੀਆਂ ਖਿਲਾਫ ਰੂਲਾਂ ਮੁਤਾਬਿਕ ਕਾਰਵਾਈ ਕਰਨ ਲਈ ਸਖਤ ਹਦਾਇਤਾਂ ਕੀਤੀਆਂ ਗਈਆ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਮੁਹਿੰਮ ਹੋਰ ਵੀ ਤੇਜ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Simranjeet Singh Mann: ਸਾਂਸਦ ਸਿਮਰਨਜੀਤ ਸਿੰਘ ਮਾਨ ਦਾ ਟਵਿੱਟਰ ਅਕਾਊਂਟ ਟੈਂਪਰਰੀ ਬੰਦ

Related Post