Sat, Apr 27, 2024
Whatsapp

ਅੰਮ੍ਰਿਤਸਰ ਪੁਲਿਸ ਨੇ ਹੈਰੋਇਨ ਤੇ 500 ਨਸ਼ੀਲੀਆਂ ਗੋਲੀਆਂ ਸਮੇਤ 2 ਨੌਜਵਾਨਾਂ ਨੂੰ ਕੀਤਾ ਕਾਬੂ

Written by  Shanker Badra -- March 02nd 2021 04:40 PM
ਅੰਮ੍ਰਿਤਸਰ ਪੁਲਿਸ ਨੇ ਹੈਰੋਇਨ ਤੇ 500 ਨਸ਼ੀਲੀਆਂ ਗੋਲੀਆਂ ਸਮੇਤ 2 ਨੌਜਵਾਨਾਂ ਨੂੰ ਕੀਤਾ ਕਾਬੂ

ਅੰਮ੍ਰਿਤਸਰ ਪੁਲਿਸ ਨੇ ਹੈਰੋਇਨ ਤੇ 500 ਨਸ਼ੀਲੀਆਂ ਗੋਲੀਆਂ ਸਮੇਤ 2 ਨੌਜਵਾਨਾਂ ਨੂੰ ਕੀਤਾ ਕਾਬੂ

ਅੰਮ੍ਰਿਤਸਰ : ਅੰਮ੍ਰਿਤਸਰ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ 'ਤੇ ਨਸ਼ੇ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ੇ ਦੇ ਕਾਰੋਬਾਰ ਨੂੰ ਰੋਕਣ ਲਈ ਆਏ ਦਿਨ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਪੁਲਿਸ ਵੱਲੋਂ ਵੱਖ -ਵੱਖ ਥਾਵਾਂ 'ਤੇ ਨਾਕਾਬੰਦੀ ਦੇ ਦੌਰਾਨ 2 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। [caption id="attachment_478859" align="aligncenter" width="1280"] ਅੰਮ੍ਰਿਤਸਰ ਪੁਲਿਸ ਨੇ ਹੈਰੋਇਨ ਤੇ 500 ਨਸ਼ੀਲੀਆਂ ਗੋਲੀਆਂ ਸਮੇਤ 2 ਨੌਜਵਾਨਾਂ ਨੂੰ ਕੀਤਾ ਕਾਬੂ[/caption] Click here for latest updates on twitter. ਇਸੇ ਲੜੀ ਦੇ ਤਹਿਤ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਦੀ ਪੁਲਿਸ ਨੇ ਮੁਖਬਰ ਦੀ ਸੂਚਨਾ ਦੇ ਅਧਾਰ 'ਤੇ ਵੱਖ -ਵੱਖ ਥਾਵਾਂ 'ਤੇ ਨਾਕਾਬੰਦੀ ਦੌਰਾਨ, ਥਾਣਾ ਗੇਟ ਹਕੀਮਾਂ ਦੀ ਪੁਲਿਸ ਨੇ ਨਸ਼ੇ ਦੇ ਕਾਰੋਬਾਰ ਨੂੰ ਠੱਲ ਪਾਉਣ ਲਈ ਆਏ ਦਿਨ ਪੁਲਿਸ ਵੱਲੋਂ ਨਸ਼ੇ ਦੇ ਖ਼ਿਲਾਫ਼ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਨਸ਼ਾ ਕਰਨ ਦੇ ਵੀ ਆਦੀ ਹਨ ਤੇ ਵੇਚਦੇ ਵੀ ਹਨ। [caption id="attachment_478858" align="aligncenter" width="1280"] ਅੰਮ੍ਰਿਤਸਰ ਪੁਲਿਸ ਨੇ ਹੈਰੋਇਨ ਤੇ 500 ਨਸ਼ੀਲੀਆਂ ਗੋਲੀਆਂ ਸਮੇਤ 2 ਨੌਜਵਾਨਾਂ ਨੂੰ ਕੀਤਾ ਕਾਬੂ[/caption] ਜਿਸਦੇ ਤਹਿਤ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਇੱਕ ਲਵਪ੍ਰੀਤ ਨਾਮ ਦੇ ਵਿਅਕਤੀ ਨੂੰ ਕਾਬੂ ਕੀਤਾ, ਜਿਸ ਕੋਲ਼ੋਂ ਪੁਲਿਸ ਨੇ 370 ਗ੍ਰਾਮ ਹੈਰੋਇਨ ਬਰਾਮਦ ਕੀਤੀ ਤੇ ਇਸਦੇ ਨਾਲ ਹੀ ਦੂਜੇ ਵਿਅਕਤੀ ਬੌਬੀ ਜਿਸ ਕੋਲੋ 505 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਿਸ ਅਧਿਕਾਰੀਆਂ ਵੱਲੋਂ ਇਨ੍ਹਾਂ ਨੂੰ ਥਾਣੇ ਲਿਆ ਕੇ ਪੁੱਛਗਿੱਛ ਕੀਤੀ ਤੇ ਪਤਾ ਲੱਗਾ ਕਿ ਇਹ ਨਸ਼ਾ ਵੇਚਣ ਦਾ ਤੇ ਪੀਣ ਦਾ ਕੰਮ ਕਰਦੇ ਹਨ। ਪੜ੍ਹੋ ਹੋਰ ਖ਼ਬਰਾਂ : ਰਾਜ ਸਭਾ ਟੀਵੀ ਅਤੇ ਲੋਕ ਸਭਾ ਟੀਵੀ ਦਾ ਹੋਇਆ ਮਰਜ਼ਰ, ਹੁਣ ਨਵੇਂ ਚੈਨਲ ਦਾ ਨਾਮ ਹੋਵੇਗਾ ਸੰਸਦ ਟੀਵੀ [caption id="attachment_478856" align="aligncenter" width="1280"]Amritsar Police arrested 2 youths with heroin and 500 Drug Tablets ਅੰਮ੍ਰਿਤਸਰ ਪੁਲਿਸ ਨੇ ਹੈਰੋਇਨ ਤੇ 500 ਨਸ਼ੀਲੀਆਂ ਗੋਲੀਆਂ ਸਮੇਤ 2 ਨੌਜਵਾਨਾਂ ਨੂੰ ਕੀਤਾ ਕਾਬੂ[/caption] ਪੁਲਿਸ ਅਧਿਕਾਰੀ ਏਸੀਪੀ ਸੈਂਟਰਲ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਲਈ ਭੇਜਿਆ ਗਿਆ ਹੈ ਤੇ ਇਸ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਇਸ ਕੋਲੋਂ ਪੁੱਛਗਿੱਛ ਕੀਤੀ ਜਾ ਸਕੇ ਕਿ ਇਹ ਕਿਥੋਂ ਸਮਾਨ ਲਿਆਂਦਾ ਹੈ। -PTCNews


  • Tags

Top News view more...

Latest News view more...