Fri, Apr 26, 2024
Whatsapp

ਲਾੜੀ ਦੇ ਹੱਥਾਂ 'ਤੇ ਲੱਗੀ ਰਹਿ ਗਈ ਸਗਨਾਂ ਦੀ ਮਹਿੰਦੀ, ਲਾੜਾ ਧੋਖਾ ਦੇ ਹੋਇਆ ਫਰਾਰ

Written by  Jashan A -- December 01st 2019 10:58 AM
ਲਾੜੀ ਦੇ ਹੱਥਾਂ 'ਤੇ ਲੱਗੀ ਰਹਿ ਗਈ ਸਗਨਾਂ ਦੀ ਮਹਿੰਦੀ, ਲਾੜਾ ਧੋਖਾ ਦੇ ਹੋਇਆ ਫਰਾਰ

ਲਾੜੀ ਦੇ ਹੱਥਾਂ 'ਤੇ ਲੱਗੀ ਰਹਿ ਗਈ ਸਗਨਾਂ ਦੀ ਮਹਿੰਦੀ, ਲਾੜਾ ਧੋਖਾ ਦੇ ਹੋਇਆ ਫਰਾਰ

ਲਾੜੀ ਦੇ ਹੱਥਾਂ 'ਤੇ ਲੱਗੀ ਰਹਿ ਗਈ ਸਗਨਾਂ ਦੀ ਮਹਿੰਦੀ, ਲਾੜਾ ਧੋਖਾ ਦੇ ਹੋਇਆ ਫਰਾਰ,ਸ੍ਰੀ ਅੰਮ੍ਰਿਤਸਰ ਸਾਹਿਬ: ਅੰਮ੍ਰਿਤਸਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਇੱਕ ਵਾਰ ਤਾਂ ਤੁਸੀਂ ਸੋਚਣ ਲਈ ਮਜ਼ਬੂਰ ਹੋ ਜਾਓਗੇ ਕਿ ਕੋਈ ਇਸ ਤਰ੍ਹਾਂ ਵੀ ਕਰ ਸਕਦਾ ਹੈ। ਦਰਅਸਲ, ਇਥੇ ਇੱਕ ਲਾੜੀ ਦੇ ਵਿਆਹ ਦੇ ਚਾਅ ਉਸ ਸਮੇਂ ਚਕਨਾਚੂਰ ਹੋ ਗਏ,ਜਦੋਂ ਉਸ ਦਾ ਲਾੜਾ ਬਰਾਤ ਲੈ ਕੇ ਉਸ ਦੇ ਘਰ ਨਹੀਂ ਢੁੱਕਿਆ। ਪੀੜਤਾ ਦਾ ਕਹਿਣਾ ਹੈ ਕਿ ਉਹ ਮੋਹਿਤ ਨਾਮ ਦੇ ਲੜਕੇ ਨਾਲ 3 ਸਾਲ ਤੋਂ ਰਿਲੈਸ਼ਨਸ਼ਿਪ 'ਚ ਸੀ, ਹੁਣ ਉਸ ਦੇ ਵਿਆਹ ਦੀ ਤਰੀਕ 30 ਨਵੰਬਰ ਨੂੰ ਤੈਅ ਹੋਈ। Asrਸਭ ਤਿਆਰੀਆਂ ਮੁਕੰਮਲ ਕਰਨ ਤੋਂ ਬਾਅਦ ਕਾਫੀ ਲੰਬਾ ਸਮਾਂ ਪੈਣ 'ਤੇ ਮੋਹਿਤ ਬਰਾਤ ਲੈ ਕੇ ਨਾ ਪੁੱਜਾ, ਜਦੋਂ ਮੋਹਿਤ ਦੇ ਘਰ ਜਾ ਕੇ ਦੇਖਿਆ ਤਾਂ ਉਥੇ ਤਾਲੇ ਲੱਗੇ ਹੋਏ ਸਨ ਤੇ ਉਸ ਦਾ ਪਰਿਵਾਰ ਗਾਇਬ ਸੀ। ਹੋਰ ਪੜ੍ਹੋ: ਬਟਾਲਾ ‘ਚ ਅਕਾਲੀ ਆਗੂ ਦੇ ਕਤਲ ਦਾ ਮਾਮਲਾ: ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਪੀੜਤਾ ਨੇ ਦੋਸ਼ ਲਾਇਆ ਕਿ ਮੋਹਿਤ ਸਹਿਗਲ ਦੀ ਭੈਣ ਪਲਵੀ ਸਹਿਗਲ ਨੇ ਹੀ ਆਪਣੇ ਭਰਾ ਨਾਲ ਉਸ ਦੇ ਪ੍ਰੇਮ ਸਬੰਧ ਬਣਵਾਏ ਸਨ। ਇਸ ਤੋਂ ਬਾਅਦ ਮੋਹਿਤ ਨੇ ਉਸ ਦੀ ਇਕ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਇਹ ਸਭ ਤੋਂ ਦੁਖੀ ਹੋਈ ਪੀੜਤਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਬੀਤੀ 23 ਜੁਲਾਈ ਨੂੰ ਮੋਹਿਤ ਦੇ ਪਿਤਾ ਸੁਨੀਲ ਸਹਿਗਲ ਨੇ ਮੋਹਤਬਰਾਂ 'ਚ ਬੈਠ ਕੇ ਇਕ ਇਕਰਾਰਨਾਮਾ ਕੀਤਾ ਕਿ ਉਸ ਦਾ ਵਿਆਹ 30 ਨਵੰਬਰ ਨੂੰ ਕਰ ਦਿੱਤਾ ਜਾਵੇਗਾ। ਇਸ ਦੌਰਾਨ ਉਹ ਅਹਿਮ ਮੌਕੇ ਤੋਂ ਮੁੱਕਰ ਗਏ।ਪੀੜਤਾ ਦੇ ਪਰਿਵਾਰ ਵਾਲਿਆਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। Asrਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਪੀੜਤਾ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਮਾਮਲੇ ਦਾ ਅਸਲ ਖੁਲਾਸਾ ਹੋ ਸਕੇਗਾ। -PTC News


Top News view more...

Latest News view more...